ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਗੌਹਰ ਖ਼ਾਨ ਸ਼ੁੱਕਰਵਾਰ ਨੂੰ ਆਪਣੇ ਬੁਆਏਫਰੈਂਡ ਜ਼ੈਦ ਦਰਬਾਰ ਨਾਲ ਵਿਆਹ ਦੇ ਬੰਧਨ ’ਚ ਬੱਝ ਗਈ ਹੈ। ਮੁੰਬਈ ਸਥਿਤ ਆਈ. ਟੀ. ਸੀ. ਗਰਾਊਂਡ ਮਰਾਠਾ ’ਚ ਦੋਵਾਂ ਦੀ ਰਿਸੈਪਸ਼ਨ ਪਾਰਟੀ ਰੱਖੀ ਗਈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਖੂਬ ਦੇਖੀਆਂ ਜਾ ਰਹੀਆਂ ਹਨ। ਤਸਵੀਰਾਂ ’ਚ ਜ਼ੈਦ ਬਲੈਕ ਐਂਡ ਸਿਲਵਰ ਸ਼ੇਰਵਾਨੀ ’ਚ ਨਜ਼ਰ ਆਏ ਤੇ ਗੌਹਰ ਨੇ ਵੈਲਵੇਟ ਵਾਈਨ ਐਂਡ ਗੋਲਡਨ ਰੰਗ ਦਾ ਲਹਿੰਗਾ ਪਹਿਨਿਆ।
ਗੌਹਰ ਤੇ ਜ਼ੈਦ ਦੀ ਜੋੜੀ ਕਾਫੀ ਖੂਬਸੂਰਤ ਲੱਗ ਰਹੀ ਸੀ। ਦੋਵਾਂ ਨੇ ਇਕੱਠਿਆਂ ਰੋਮਾਂਟਿਕ ਪੋਜ਼ ਦਿੰਦਿਆਂ ਤਸਵੀਰਾਂ ਖਿੱਚਵਾਈਆਂ ਤੇ ਮੀਡੀਆ ਨੂੰ ਵੀ ਆਪਣੇ ਵਿਆਹ ਦੀ ਮਠਿਆਈ ਵੰਡੀ।
ਦੱਸਣਯੋਗ ਹੈ ਕਿ ਗੌਹਰ ਤੇ ਜ਼ੈਦ ਸੋਸ਼ਲ ਮੀਡੀਆ ਰਾਹੀਂ ਲਗਾਤਾਰ ਪ੍ਰਸ਼ੰਸਕਾਂ ਨੂੰ ਆਪਣੇ ਨਿਕਾਹ ਸਮਾਰੋਹ ਬਾਰੇ ਅਪਡੇਟ ਦੇ ਰਹੇ ਹਨ। ਹਾਲ ਹੀ ’ਚ ਗੌਹਰ ਨੇ ਜ਼ੈਦ ਨਾਲ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕਰਦਿਆਂ ਲਿਖਿਆ, ‘ਕਬੂਲ ਹੈ।’
ਗੌਹਰ ਖ਼ਾਨ ਨੇ ਆਪਣੀ ਮਹਿੰਦੀ ਸੈਰੇਮਨੀ ’ਚ ਭਰਾ ਵਲੋਂ ਦਿੱਤੀ ਡਰੈੱਸ ਪਹਿਨੀ ਸੀ, ਜਿਸ ’ਚ ਤਸਵੀਰਾਂ ਖਿੱਚਵਾ ਕੇ ਉਸ ਨੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਸਨ। ਤਸਵੀਰਾਂ ਸਾਂਝੀਆਂ ਕਰਦਿਆਂ ਗੌਹਰ ਖ਼ਾਨ ਨੇ ਲਿਖਿਆ, ‘ਭਰਾ ਤੁਹਾਡਾ ਪਿਆਰ ਮੇਰੇ ਨਾਲ ਹੈ।’
ਦੱਸਣਯੋਗ ਹੈ ਕਿ 21 ਦਸੰਬਰ ਨੂੰ ਗੌਹਰ ਤੇ ਜ਼ੈਦ ਦੀ ਚਿਕਸਾ ਸੈਰੇਮਨੀ ਹੋਈ ਸੀ, ਜਿਸ ਦੀਆਂ ਤਸਵੀਰਾਂ ਦੋਵਾਂ ਨੇ ਸਾਂਝੀਆਂ ਕੀਤੀਆਂ ਸਨ। ਸੈਰੇਮਨੀ ਦੌਰਾਨ ਦੋਵੇਂ ਹੀ ਪੀਲੇ ਰੰਗ ਦੇ ਕੱਪੜਿਆਂ ’ਚ ਨਜ਼ਰ ਆਏ ਸਨ।
ਗੌਹਰ ਖਾਨ ‘ਬਿੱਗ ਬੌਸ 7’ ਦੀ ਜੇਤੂ ਰਹੀ ਹੈ ਤੇ ਉਹ ਕਈ ਬਾਲੀਵੁੱਡ ਫ਼ਿਲਮਾਂ ’ਚ ਕੰਮ ਕਰ ਚੁੱਕੀ ਹੈ। ਉਸ ਦੇ ਸ਼ੌਹਰ ਜ਼ੈਦ ਦਰਬਾਰ ਮਸ਼ਹੂਰ ਗਾਇਕ ਇਸਮਾਈਲ ਦਰਬਾਰ ਦੇ ਬੇਟੇ ਹਨ।
ਦੱਸਣਯੋਗ ਹੈ ਕਿ ਗੌਹਰ ਦੇ ਸ਼ੌਹਰ ਦੀ ਉਮਰ ਉਸ ਦੀ ਉਮਰ ਤੋਂ ਘੱਟ ਹੈ ਤੇ ਇਸ ਗੱਲ ਨੂੰ ਲੈ ਕੇ ਕਈ ਕਿਸਮ ਦੀਆਂ ਖ਼ਬਰਾਂ ਸੋਸ਼ਲ ਮੀਡੀਆ ’ਤੇ ਚੱਲਣੀਆਂ ਸ਼ੁਰੂ ਹੋ ਗਈਆਂ ਸਨ, ਜਿਸ ਤੋਂ ਬਾਅਦ ਗੌਹਰ ਨੇ ਖੁਦ ਮੀਡੀਆ ਦੇ ਸਾਹਮਣੇ ਇਸ ਬਾਰੇ ਸਫਾਈ ਦਿੱਤੀ ਸੀ।
ਗੌਹਰ ਨੇ ਕਿਹਾ ਸੀ, ‘ਮੈਂ ਦੱਸ ਦੇਵਾਂ ਕਿ ਸਾਡੀ ਉਮਰ ’ਚ ਦੱਸਿਆ ਗਿਆ ਜੋ ਫਰਕ ਸਾਹਮਣੇ ਆਇਆ ਹੈ, ਉਹ ਗਲਤ ਹੈ। 12 ਸਾਲ ਦਾ ਫਰਕ ਗਲਤ ਹੈ ਤੇ ਇਸ ਨਾਲ ਲੋਕਾਂ ਲਈ ਇਸ ਨੂੰ ਸੁਰਖ਼ੀਆਂ ’ਚ ਲਿਆਉਣਾ ਕਾਫੀ ਆਸਾਨ ਹੋ ਗਿਆ ਹੈ।’
ਉਸ ਨੇ ਇਹ ਵੀ ਕਿਹਾ ਸੀ, ‘ਇਹ ਗਲਤ ਹੈ। ਹਾਂ, ਉਹ ਮੇਰੇ ਤੋਂ ਕੁਝ ਸਾਲ ਛੋਟਾ ਹੈ ਪਰ 12 ਸਾਲ ਸਹੀ ਅੰਕੜਾ ਨਹੀਂ ਹੈ। ਉਹ ਮੇਰੇ ਨਾਲੋਂ ਕਈ ਮਾਮਲਿਆਂ ’ਚ ਜ਼ਿਆਦਾ ਸਮਝਦਾਰ ਹੈ ਤੇ ਉਹ ਸਾਡੀ ਜ਼ਿੰਦਗੀ ’ਚ ਇਕ ਸੰਤੁਲਨ ਲੈ ਕੇ ਆਇਆ ਹੈ।’
ਨੋਟ– ਗੌਹਰ ਤੇ ਜ਼ੈਦ ਦੀਆਂ ਇਹ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਨਿੰਜਾ ਨੇ ਕਰਵਾਇਆ ਆਪਣੇ ਨਵੇਂ ਘਰ ਦਾ ਮਹੂਰਤ (ਵੀਡੀਓ)
NEXT STORY