Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 08, 2026

    5:49:07 PM

  • vehicle drivers punjab rule

    ਪੰਜਾਬ : ਵਾਹਨ ਚਾਲਕਾਂ 'ਤੇ ਲੱਗ ਗਈ ਇਹ ਵੱਡੀ...

  • punjab police action

    ਮੁੰਡੇ ਨਾਲ ਗੰਦਾ ਕੰਮ ਕਰਨ ਮਗਰੋਂ ਕਤਲ! ਪੰਜਾਬ ਪੁਲਸ...

  • iran israel tension

    'ਨਹੀਂ ਕਰਾਂਗੇ ਕੋਈ ਹਮਲਾ..!' ਇਰਾਨੀ ਫੌਜ ਨੇ...

  • many new restrictions imposed in bathinda city

    ਬਠਿੰਡਾ ਸ਼ਹਿਰ 'ਚ ਲੱਗ ਗਈਆਂ ਕਈ ਪਾਬੰਦੀਆਂ, ਨਵੇਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸਿਸਟਮ ਅਜਿਹਾ ਹੋਵੇ, ਜੋ ਇਹ ਸਾਬਤ ਕਰੇ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ

BLOG News Punjabi(ਬਲਾਗ)

ਸਿਸਟਮ ਅਜਿਹਾ ਹੋਵੇ, ਜੋ ਇਹ ਸਾਬਤ ਕਰੇ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ

  • Edited By Rakesh,
  • Updated: 08 Jun, 2026 04:21 PM
Blog
the should be such that it proves that no one is above the law
  • Share
    • Facebook
    • Tumblr
    • Linkedin
    • Twitter
  • Comment

ਦਿੱਲੀ ’ਚ ਇਕ ਨੌਜਵਾਨ ਵਿਦਿਆਰਥੀ ਦੇ ਕਤਲ ਨੇ ਨਾਗਰਿਕਾਂ ਨੂੰ ਗੁੱਸੇ ’ਚ, ਪ੍ਰੇਸ਼ਾਨ ਅਤੇ ਦੁਖੀ ਕਰ ਦਿੱਤਾ ਹੈ। ਮੈਂ ਉਸ ਲੜਕੇ ਜਾਂ ਉਸ ਦੇ ਪਰਿਵਾਰ ਨੂੰ ਨਹੀਂ ਜਾਣਦੀ, ਪਰ ਮੇਰੀ ਹਮਦਰਦੀ ਉਸ ਦੇ ਪਰਿਵਾਰ ਅਤੇ ਅਜਿਹੇ ਕਈ ਹੋਰ ਪਰਿਵਾਰਾਂ ਨਾਲ ਹੈ, ਜਿਨ੍ਹਾਂ ਨੇ ਹੰਕਾਰੀ, ਵਿਗੜੇ ਹੋਏ ਅਤੇ ਬੇਖੌਫ਼ ਵਿਅਕਤੀਆਂ ਦੇ ਗੁੱਸੇ ਕਾਰਨ ਆਪਣੇ ਬੱਚਿਆਂ ਨੂੰ ਖੋਹ ਦਿੱਤਾ ਹੈ। ਅਗਲਾ ਸ਼ਿਕਾਰ ਕੱਲ ਕੋਈ ਵੀ ਹੋ ਸਕਦਾ ਹੈ। ਇਕ ਅੱਲ੍ਹੜ ਜਿਸ ਨੂੰ ਆਪਣੇ ਭਵਿੱਖ ਦੀ ਯੋਜਨਾ ਬਣਾਉਣੀ, ਆਪਣੀ ਸਿੱਖਿਆ ਪੂਰੀ ਕਰਨੀ ਚਾਹੀਦੀ ਸੀ ਅਤੇ ਜਵਾਨੀ ਦੇ ਬੇਫ਼ਿਕਰ ਦਿਨ ਜਿਊਣੇ ਚਾਹੀਦੇ ਸਨ, ਉਹ ਚਲਾ ਗਿਆ ਹੈ। ਉਸ ਦੇ ਮਾਤਾ-ਪਿਤਾ ਨੇ ਇਕ ਪੁੱਤਰ ਗੁਆਇਆ ਹੈ, ਉਸ ਦੇ ਦੋਸਤਾਂ ਨੇ ਇਕ ਸਾਥੀ ਅਤੇ ਸਮਾਜ ਨੇ ਉਮੀਦਾਂ ਨਾਲ ਭਰਿਆ ਇਕ ਨੌਜਵਾਨ ਜੀਵਨ ਗੁਆਇਆ ਹੈ।

ਜਿਵੇਂ-ਜਿਵੇਂ ਸ਼ੁਰੂਆਤੀ ਸਦਮੇ ਦਾ ਅਸਰ ਘੱਟ ਹੋਣ ਲੱਗਦਾ ਹੈ, ਇਕ ਵੱਡਾ ਸਵਾਲ ਬਾਕੀ ਰਹਿ ਜਾਂਦਾ ਹੈ। ਕੀ ਇਹ ਮਹਿਜ਼ ਕੁਝ ਵਿਅਕਤੀਆਂ ਦੀ ਕਰਤੂਤ ਸੀ, ਜਾਂ ਸਾਡੇ ਸਮਾਜ ਅਤੇ ਸਾਡੀਆਂ ਸੰਸਥਾਵਾਂ ਦੇ ਅੰਦਰ ਦੀਆਂ ਡੂੰਘੀਆਂ ਅਸਫਲਤਾਵਾਂ ਦਾ ਪ੍ਰਤੀਬਿੰਬ ਹੈ? ਸੱਚਾਈ ਅਸਹਿਜ ਕਰਨ ਵਾਲੀ ਹੈ। ਇਸ ਤਰ੍ਹਾਂ ਦੇ ਅਪਰਾਧ ਇਕੱਲੇ ’ਚ ਨਹੀਂ ਹੁੰਦੇ। ਉਹ ਅਜਿਹੇ ਮਾਹੌਲ ’ਚ ਪਨਪਦੇ ਹਨ, ਜਿੱਥੇ ਡਰ ਨੂੰ ਸਹਿਣ ਕੀਤਾ ਜਾਂਦਾ ਹੈ, ਜਿੱਥੇ ਸਮਾਜ ਵਿਰੋਧੀ ਵਿਵਹਾਰ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਜਿੱਥੇ ਕਾਨੂੰਨ ਵਿਵਸਥਾ ਅਸੰਗਤ ਹੁੰਦੀ ਹੈ ਅਤੇ ਜਿੱਥੇ ਲੋਕ ਇਹ ਮੰਨਣ ਲੱਗਦੇ ਹਨ ਕਿ ਇਨਸਾਫ਼ ਨਾਲੋਂ ਜ਼ਿਆਦਾ ਤਾਕਤਵਰ ਰਸੂਖ ਹੈ। ਕਈ ਮੁਹੱਲਿਆਂ ’ਚ, ਨਿਵਾਸੀ ਅਕਸਰ ਜਾਣਦੇ ਹਨ ਕਿ ਸ਼ਰਾਰਤੀ ਅਨਸਰ ਕੌਣ ਹਨ। ਉਹ ਜਾਣਦੇ ਹਨ ਕਿ ਕੌਣ ਦੂਜਿਆਂ ਨੂੰ ਡਰਾਉਂਦਾ ਹੈ, ਕੌਣ ਡਰ ਪੈਦਾ ਕਰਦਾ ਹੈ ਅਤੇ ਕੌਣ ਅਜਿਹਾ ਵਿਵਹਾਰ ਕਰਦਾ ਹੈ, ਜਿਵੇਂ ਕਾਨੂੰਨ ਉਨ੍ਹਾਂ ’ਤੇ ਲਾਗੂ ਹੀ ਨਹੀਂ ਹੁੰਦਾ। ਫਿਰ ਵੀ ਲੋਕ ਚੁੱਪ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਬਦਲੇ ਦੀ ਕਾਰਵਾਈ ਦਾ ਡਰ ਹੁੰਦਾ ਹੈ ਜਾਂ ਕਿਉਂਕਿ ਉਨ੍ਹਾਂ ਦਾ ਮੰਨਣਾ ਹੁੰਦਾ ਹੈ ਕਿ ਸ਼ਿਕਾਇਤ ਕਰਨ ਨਾਲ ਕੁਝ ਹਾਸਲ ਨਹੀਂ ਹੋਵੇਗਾ।

ਵਿਸ਼ਵਾਸ ਗੁਆਚ ਜਾਣਾ ਸ਼ਾਇਦ ਕਿਸੇ ਵੀ ਸਮਾਜ ’ਚ ਸਭ ਤੋਂ ਖ਼ਤਰਨਾਕ ਘਟਨਾਚੱਕਰਾਂ ’ਚੋਂ ਇਕ ਹੈ। ਜਦੋਂ ਆਮ ਨਾਗਰਿਕ ਇਹ ਸੋਚਣ ਲੱਗਦੇ ਹਨ ਕਿ ਗਲਤ ਕੰਮ ਦੀ ਰਿਪੋਰਟ ਕਰਨਾ ਬੇਕਾਰ ਹੈ, ਤਾਂ ਕਾਨੂੰਨ ਦਾ ਸ਼ਾਸਨ ਕਮਜ਼ੋਰ ਹੋਣ ਲੱਗਦਾ ਹੈ। ਪਿੱਛੇ ਬਚੀ ਜਗ੍ਹਾ ’ਤੇ ਬਹੁਤ ਜਲਦੀ ਹੀ ਧਮਕੀ, ਡਰ ਅਤੇ ਕਾਨੂੰਨਹੀਣਤਾ ਦਾ ਕਬਜ਼ਾ ਹੋ ਜਾਂਦਾ ਹੈ। ਇਹੀ ਉਹ ਜਗ੍ਹਾ ਹੈ, ਜਿੱਥੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਨਜ਼ਰਅੰਦਾਜ਼ ਕਰਨਾ ਅਸੰਭਵ ਹੋ ਜਾਂਦਾ ਹੈ।

ਨਾ ਗਰਿਕਾਂ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਪੁਲਸ, ਪ੍ਰਸ਼ਾਸਨ ਅਤੇ ਨਿਆਂ ਪ੍ਰਣਾਲੀ ਸੁਤੰਤਰ ਅਤੇ ਨਿਰਪੱਖ ਤੌਰ ’ਤੇ ਕੰਮ ਕਰਦੀ ਹੈ। ਜਿਸ ਪਲ ਲੋਕ ਇਹ ਮੰਨਣ ਲੱਗਦੇ ਹਨ ਕਿ ਸੱਤਾ ਅਤੇ ਰਸੂਖ ਇਨਸਾਫ਼ ’ਚ ਦਖ਼ਲਅੰਦਾਜ਼ੀ ਕਰ ਸਕਦੇ ਹਨ, ਸੰਸਥਾਵਾਂ ’ਚ ਵਿਸ਼ਵਾਸ ਟੁੱਟਣ ਲੱਗਦਾ ਹੈ। ਭਾਰਤ ’ਚ ਹਰ ਵੱਡਾ ਅਪਰਾਧ ਅੰਤ ’ਚ ਇਹੀ ਸਵਾਲ ਉਠਾਉਂਦਾ ਹੈ-ਕੀ ਇਸ ਤ੍ਰਾਸਦੀ ਨੂੰ ਰੋਕਿਆ ਜਾ ਸਕਦਾ ਸੀ, ਜੇਕਰ ਸਿਸਟਮ ਨੇ ਪਹਿਲਾਂ ਕਾਰਵਾਈ ਕੀਤੀ ਹੁੰਦੀ?

ਕਈ ਨਾਗਰਿਕਾਂ ਨੂੰ ਲੱਗਦਾ ਹੈ ਕਿ ਭਾਰਤ ’ਚ ਕਾਨੂੰਨ ਅਕਸਰ ਕਾਗਜ਼ਾਂ ’ਤੇ ਮਜ਼ਬੂਤ ਹੁੰਦੇ ਹਨ ਪਰ ਲਾਗੂ ਕਰਨ ’ਚ ਕਮਜ਼ੋਰ ਹੁੰਦੇ ਹਨ। ਸ਼ਿਕਾਇਤਾਂ ਨੂੰ ਕਦੇ-ਕਦੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਚਿਤਾਵਨੀਆਂ ਦੀ ਅਣਦੇਖੀ ਕੀਤੀ ਜਾਂਦੀ ਹੈ। ਡਰਾਉਣ-ਧਮਕਾਉਣ ਦੀਆਂ ਛੋਟੀਆਂ-ਮੋਟੀਆਂ ਹਰਕਤਾਂ ਨੂੰ ਉਦੋਂ ਤੱਕ ਖਾਰਿਜ ਕੀਤਾ ਜਾਂਦਾ ਹੈ, ਜਦੋਂ ਤੱਕ ਕਿ ਉਹ ਵੱਡੇ ਅਪਰਾਧ ਨਹੀਂ ਬਣ ਜਾਂਦੇ। ਜਦੋਂ ਸੰਸਥਾਵਾਂ ਸਹੀ ਸਮੇਂ ’ਤੇ ਕਾਰਵਾਈ ਕਰਨ ’ਚ ਅਸਫਲ ਰਹਿੰਦੀਆਂ ਹਨ, ਤਾਂ ਨਿਰਦੋਸ਼ ਲੋਕਾਂ ਨੂੰ ਇਸ ਦੀ ਕੀਮਤ ਚੁਕਾਉਣੀ ਪੈਂਦੀ ਹੈ।

ਜ਼ਿਆਦਾਤਰ ਪੁਲਸ ਅਧਿਕਾਰੀ ਇਮਾਨਦਾਰੀ ਨਾਲ ਅਤੇ ਬਹੁਤ ਜ਼ਿਆਦਾ ਦਬਾਅ ’ਚ ਮੁਸ਼ਕਲ ਡਿਊਟੀਆਂ ਦਾ ਪਾਲਣ ਕਰਦੇ ਹਨ। ਉਹ ਇਸ ਦੇ ਲਈ ਮਾਨਤਾ ਦੇ ਪਾਤਰ ਹਨ। ਹਾਲਾਂਕਿ, ਜਦੋਂ ਸਿਸਟਮ ਦੇ ਅੰਦਰ ਭ੍ਰਿਸ਼ਟਾਚਾਰ ਮੌਜੂਦ ਹੁੰਦਾ ਹੈ ਤਾਂ ਇਮਾਨਦਾਰ ਅਧਿਕਾਰੀ ਖੁਦ ਭੁਗਤਦੇ ਹਨ। ਕੁਝ ਬੁਰੇ ਤੱਤ ਪੂਰੀ ਸੰਸਥਾ ’ਚ ਜਨਤਾ ਦੇ ਵਿਸ਼ਵਾਸ ਨੂੰ ਨਸ਼ਟ ਕਰ ਸਕਦੇ ਹਨ। ਨਾਗਰਿਕ ਇਕ ਅਜਿਹੀ ਪੁਲਸ ਫੋਰਸ ਚਾਹੁੰਦੇ ਹਨ ਜਿਸ ਤੋਂ ਅਪਰਾਧੀ ਡਰਨ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਲੋਕ ਉਸ ’ਤੇ ਭਰੋਸਾ ਕਰਨ।

ਗੈਰ-ਕਾਨੂੰਨੀ ਹਥਿਆਰਾਂ ਦਾ ਸਵਾਲ ਵੀ ਓਨਾ ਹੀ ਮਹੱਤਵਪੂਰਨ ਹੈ। ਨੌਜਵਾਨਾਂ ਦੀ ਪਹੁੰਚ ਹਥਿਆਰਾਂ ਤੱਕ ਕਿਵੇਂ ਹੋ ਰਹੀ ਹੈ? ਉਨ੍ਹਾਂ ਨੂੰ ਕੌਣ ਸਪਲਾਈ ਕਰ ਰਿਹਾ ਹੈ? ਇਨ੍ਹਾਂ ਨੈੱਟਵਰਕਾਂ ਨੂੰ ਕੌਣ ਬਚਾ ਰਿਹਾ ਹੈ? ਜਦੋਂ ਤੱਕ ਅਧਿਕਾਰੀ ਇਨ੍ਹਾਂ ਨੈੱਟਵਰਕਾਂ ਨੂੰ ਹਮਲਾਵਰ ਤਰੀਕੇ ਨਾਲ ਤਬਾਹ ਨਹੀਂ ਕਰਦੇ, ਸਮਾਜ ਨੂੰ ਇਸੇ ਤਰ੍ਹਾਂ ਦੀਆਂ ਤ੍ਰਾਸਦੀਆਂ ਦਾ ਸਾਹਮਣਾ ਕਰਨਾ ਪੈਂਦਾ ਰਹੇਗਾ। ਸਿੱਧੇ ਤੌਰ ’ਤੇ ਜ਼ਿੰਮੇਵਾਰ ਲੋਕਾਂ ਨੂੰ ਗ੍ਰਿਫ਼ਤਾਰ ਕਰਨਾ ਜ਼ਰੂਰੀ ਹੈ, ਪਰ ਭਵਿੱਖ ਦੇ ਅਪਰਾਧਾਂ ਨੂੰ ਰੋਕਣ ਲਈ ਪੂਰੀ ਲੜੀ ਦੇ ਪਿੱਛੇ ਪੈਣਾ ਜ਼ਰੂਰੀ ਹੈ।

ਮਾਤਾ-ਪਿਤਾ ਦੀ ਵੀ ਇਕ ਭੂਮਿਕਾ ਹੁੰਦੀ ਹੈ। ਕਦਰਾਂ-ਕੀਮਤਾਂ, ਅਨੁਸ਼ਾਸਨ, ਦੂਜਿਆਂ ਲਈ ਸਤਿਕਾਰ ਅਤੇ ਕਾਨੂੰਨ ਪ੍ਰਤੀ ਸਤਿਕਾਰ ਘਰ ਤੋਂ ਹੀ ਸ਼ੁਰੂ ਹੁੰਦੇ ਹਨ। ਇਸ ਦੇ ਨਾਲ ਹੀ, ਬੱਚਿਆਂ ਦੀ ਪਰਵਰਿਸ਼ ਕਰਨ ਵਾਲੇ ਮਾਤਾ-ਪਿਤਾ ਨੂੰ ਸਰਕਾਰ ਤੋਂ ਸੁਰੱਖਿਆ ਦੀ ਉਮੀਦ ਕਰਨ ਦਾ ਪੂਰਾ ਅਧਿਕਾਰ ਹੈ। ਕਿਸੇ ਵੀ ਮਾਂ ਜਾਂ ਪਿਤਾ ਨੂੰ ਇਹ ਡਰ ਨਹੀਂ ਹੋਣਾ ਚਾਹੀਦਾ ਕਿ ਗਲਤ ਕੰਮ ਦੇ ਖਿਲਾਫ ਖੜ੍ਹੇ ਹੋਣ ਕਾਰਨ ਉਨ੍ਹਾਂ ਦੇ ਬੱਚੇ ਦੀ ਜਾਨ ਜਾ ਸਕਦੀ ਹੈ। ਇਹ ਨੌਜਵਾਨ ਲੜਕਾ ਸਾਊਥ ਦਿੱਲੀ ਦੇ ਇਕ ਭੀੜ-ਭੜੱਕੇ ਵਾਲੇ ਕੈਫੇ ’ਚ ਛੇੜਖਾਨੀ ਦੇ ਮਾਮਲੇ ’ਚ ਸਿਰਫ ਇਕ ਲੜਕੀ ਨੂੰ ਬਚਾ ਰਿਹਾ ਸੀ।

ਰਾਜਨੀਤਿਕ ਆਗੂਆਂ ਨੂੰ ਵੀ ਜ਼ਿੰਮੇਵਾਰੀ ਸਵੀਕਾਰ ਕਰਨੀ ਚਾਹੀਦੀ ਹੈ। ਲੀਡਰਸ਼ਿਪ ਦਾ ਅਸਲੀ ਪੈਮਾਨਾ ਇਹ ਨਹੀਂ ਹੈ ਕਿ ਕਿਸੇ ਤ੍ਰਾਸਦੀ ਤੋਂ ਬਾਅਦ ਆਗੂ ਕਿੰਨੀ ਜਲਦੀ ਬਿਆਨ ਜਾਰੀ ਕਰਦੇ ਹਨ। ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਕੀ ਉਹ ਅਜਿਹੇ ਸਿਸਟਮ ਦਾ ਨਿਰਮਾਣ ਕਰਦੇ ਹਨ, ਜੋ ਅਜਿਹੀਆਂ ਤ੍ਰਾਸਦੀਆਂ ਨੂੰ ਹੋਣ ਤੋਂ ਰੋਕਦੇ ਹਨ?

ਅਜਿਹੇ ਮੌਕਿਆਂ ’ਤੇ ਮੀਡੀਆ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ। ਇਕ ਆਜ਼ਾਦ ਅਤੇ ਜ਼ਿੰਮੇਵਾਰ ਮੀਡੀਆ ਜਨਤਾ ਦੀ ਅੱਖ ਅਤੇ ਕੰਨ ਵਜੋਂ ਕੰਮ ਕਰਦਾ ਹੈ। ਮੀਡੀਆ ਕੋਲ ਇਹ ਯਕੀਨੀ ਬਣਾਉਣ ਦੀ ਸ਼ਕਤੀ ਹੈ ਕਿ ਮੁਸ਼ਕਲ ਸਵਾਲ ਪੁੱਛੇ ਜਾਂਦੇ ਰਹਿਣ। ਕੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ ਸੀ? ਕੀ ਕੋਈ ਲਾਪ੍ਰਵਾਹੀ ਹੋਈ ਸੀ? ਕੀ ਜਾਂਚ ਅੱਗੇ ਵਧ ਰਹੀ ਹੈ? ਕੀ ਅਧਿਕਾਰੀ ਪਾਰਦਰਸ਼ਤਾ ਨਾਲ ਕੰਮ ਕਰ ਰਹੇ ਹਨ? ਲੋਕਤੰਤਰ ’ਚ ਇਹ ਸਵਾਲ ਬਹੁਤ ਜ਼ਰੂਰੀ ਹਨ।

ਇਸ ਨੌਜਵਾਨ ਦੇ ਮਾਤਾ-ਪਿਤਾ ਇਨਸਾਫ਼ ਦੇ ਹੱਕਦਾਰ ਹਨ ਪਰ ਉਹ ਇਹ ਜਾਣਨ ਦੇ ਹੱਕਦਾਰ ਹਨ ਕਿ ਨਾਗਰਿਕਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਹਰ ਸੰਸਥਾ ਨੇ ਬਿਨਾਂ ਕਿਸੇ ਡਰ, ਪੱਖਪਾਤ, ਭ੍ਰਿਸ਼ਟਾਚਾਰ ਜਾਂ ਰਾਜਨੀਤਿਕ ਦਬਾਅ ਦੇ ਆਪਣੀ ਡਿਊਟੀ ਨਿਭਾਈ ਹੈ। ਇਸ ਮਾਮਲੇ ’ਚ ਇਨਸਾਫ਼ ਸਿਰਫ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਣ ਬਾਰੇ ਨਹੀਂ ਹੈ। ਇਹ ਸਿਸਟਮ ’ਚ ਜਨਤਾ ਦੇ ਵਿਸ਼ਵਾਸ ਨੂੰ ਬਹਾਲ ਕਰਨ ਬਾਰੇ ਹੈ।

ਪੁਲਸ ਨੂੰ ਬਾਰੀਕੀ ਨਾਲ ਜਾਂਚ ਕਰਨੀ ਚਾਹੀਦੀ ਹੈ। ਪ੍ਰੋਸੀਕਿਊਸ਼ਨ ਨੂੰ ਲਗਾਤਾਰ ਮਾਮਲੇ ਦੀ ਪੈਰਵੀ ਕਰਨੀ ਚਾਹੀਦੀ ਹੈ। ਅਦਾਲਤਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬਿਨਾਂ ਕਿਸੇ ਬੇਲੋੜੀ ਦੇਰੀ ਦੇ ਇਨਸਾਫ਼ ਮਿਲੇ। ਜੇਕਰ ਭ੍ਰਿਸ਼ਟਾਚਾਰ, ਰਸੂਖ ਜਾਂ ਲਾਪ੍ਰਵਾਹੀ ਨੂੰ ਇਨਸਾਫ਼ ਦੇ ਰਾਹ ਨੂੰ ਕਮਜ਼ੋਰ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ ਸਿਸਟਮ ਉਸ ਨੌਜਵਾਨ ਲੜਕੇ ਨਾਲ ਦੋ ਵਾਰ ਅਸਫਲ ਹੋਵੇਗਾ-ਪਹਿਲਾਂ ਉਸ ਦੀ ਰੱਖਿਆ ਨਾ ਕਰਕੇ ਅਤੇ ਫਿਰ ਉਸ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਅਸਫਲ ਕਰਕੇ।

ਉਸ ਦੇ ਲਈ ਸਭ ਤੋਂ ਵੱਡੀ ਸ਼ਰਧਾਂਜਲੀ ਇਕ ਅਜਿਹਾ ਸਿਸਟਮ ਹੋਵੇਗਾ ਜੋ ਇਹ ਸਾਬਤ ਕਰੇ ਕਿ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੈ, ਕੋਈ ਵੀ ਰਸੂਖ ਇਨਸਾਫ਼ ਤੋਂ ਮਜ਼ਬੂਤ ਨਹੀਂ ਹੈ ਅਤੇ ਭਾਰਤ ’ਚ ਹਰ ਨੌਜਵਾਨ ਜੀਵਨ ਸੁਰੱਖਿਆ ਦੇ ਯੋਗ ਹੈ। ਉਦੋਂ ਹੀ ਨਾਗਰਿਕਾਂ ਨੂੰ ਲੱਗੇਗਾ ਕਿ ਇਸ ਤ੍ਰਾਸਦੀ ਨੂੰ ਭੁਲਾਇਆ ਨਹੀਂ ਗਿਆ ਅਤੇ ਇਸ ਅਸਹਿ ਘਾਟੇ ਤੋਂ ਕੁਝ ਸਾਰਥਕ ਸਬਕ ਸਾਹਮਣੇ ਆਇਆ।

ਦੇਵੀ ਚੇਰੀਅਨ

  • Unarmed people
  • children
  • violence
  • murder
  • law
  • dangerous events

‘ਏ. ਆਈ. ’ਤੇ ਮਨੁੱਖ ਦਾ ਕੰਟਰੋਲ ਜ਼ਰੂਰੀ ਹੈ’ ਨਾ ਕਿ ਏ. ਆਈ. ਦਾ ਮਨੁੱਖ ’ਤੇ!

NEXT STORY

Stories You May Like

  • suryakumar vented his   anger   after losing captaincy
    ਕਪਤਾਨੀ ਖੁੱਸਣ ਮਗਰੋਂ ਸੂਰਿਆਕੁਮਾਰ ਨੇ ਇੰਝ ਕੱਢਿਆ 'ਗੁੱਸਾ' ! ਕੀਤਾ ਅਜਿਹਾ ਕੰਮ ਕਿ ਹਰ ਕੋਈ ਰਹਿ ਗਿਆ ਹੈਰਾਨ
  • kuldeep singh gargaj statement
    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ: ਜਥੇਦਾਰ ਕੁਲਦੀਪ ਸਿੰਘ ਗੜਗੱਜ
  • no shortage of cash in   cash will definitely be made available in atms
    'ਬੈਕਿੰਗ ਸਿਸਟਮ 'ਚ ਨਕਦੀ ਦੀ ਕੋਈ ਕਮੀ ਨਹੀਂ, ATM 'ਚ ਯਕੀਨੀ ਤੌਰ 'ਤੇ ਉਪਲੱਬਧ ਕਰਵਾਇਆ ਜਾਵੇਗਾ Cash'
  • shubman gill creates history with a blistering century
    ਸ਼ੁਭਮਨ ਗਿੱਲ ਨੇ ਤੂਫਾਨੀ ਸੈਂਕੜੇ ਨਾਲ ਰਚਿਆ ਇਤਿਹਾਸ, ਲਾਈ ਰਿਕਾਰਡਾਂ ਦੀ ਝੜੀ, ਕੋਈ ਨਹੀਂ ਕਰ ਸਕਿਆ ਅਜਿਹਾ
  • robbery in ludhiana
    'ਜੋ ਵੀ ਹੈ ਕੱਢ ਦਿਓ, ਨਹੀਂ ਤਾਂ ਮਾਰ ਦਿਆਂਗੇ'; ਰੈਸਟੋਰੈਂਟ ਕਰਮਚਾਰੀਆਂ ਤੋਂ ਲੁੱਟ ਦੀ ਕੋਸ਼ਿਸ਼, CCTV 'ਚ ਕੈਦ...
  • suryavanshi is not afraid of anyone  s influence  dhruv jurel
    ਬੁਮਰਾਹ ਹੋਵੇ ਜਾਂ ਕਮਿੰਸ, ਕਿਸੇ ਦੇ ਰਸੂਖ ਤੋਂ ਨਹੀਂ ਡਰਦਾ ਸੂਰਿਆਵੰਸ਼ੀ : ਧਰੁਵ ਜੁਰੇਲ
  • gulkand is nothing less than a boon in summer
    ਗਰਮੀ 'ਚ ਵਰਦਾਨ ਤੋਂ ਘੱਟ ਨਹੀਂ ਹੈ 'ਗੁਲਕੰਦ' ! ਫ਼ਾਇਦੇ ਐਨੇ ਕਿ ਜਾਣ ਰਹਿ ਜਾਓਗੇ ਹੈਰਾਨ
  • osm   robust technology platform
    OSM ਸਿਸਟਮ ਇੱਕ ਸੁਰੱਖਿਅਤ ਅਤੇ ਮਜ਼ਬੂਤ ​​ਤਕਨਾਲੋਜੀ ਪਲੇਟਫਾਰਮ: CBSE
  • order issued municipal corporation officials not switch off mobile phones
    Punjab: ਹੁਣ ਆਪਣਾ ਮੋਬਾਇਲ ਫੋਨ ਸਵਿੱਚ ਆਫ਼ ਨਹੀਂ ਕਰ ਸਕਣਗੇ ਇਹ ਅਧਿਕਾਰੀ! ਸਖ਼ਤ...
  • hindu leader dharmendra mishra arrested along with his associates
    ਹਿੰਦੂ ਆਗੂ ਧਰਮਿੰਦਰ ਮਿਸ਼ਰਾ ਸਾਥੀਆਂ ਸਮੇਤ ਗ੍ਰਿਫ਼ਤਾਰ, ਜਾਣੋ ਕੀ ਰਹੀ ਵਜ੍ਹਾ
  • thunderstorm and rain warning in punjab
    ਪੰਜਾਬ 'ਚ ਤੇਜ਼ ਹਨ੍ਹੇਰੀ ਤੇ ਮੀਂਹ ਦੀ ਚਿਤਾਵਨੀ, ਇਸ ਦਿਨ ਤੋਂ ਬਦਲੇਗਾ ਮੌਸਮ ਦਾ...
  • farmers protest outside dc office in jalandhar
    ਜਲੰਧਰ 'ਚ ਡੀ. ਸੀ. ਦਫ਼ਤਰ ਦੇ ਬਾਹਰ ਕਿਸਾਨਾਂ ਦਾ ਪ੍ਰਦਰਸ਼ਨ
  • big warning for businessmen in italy rules of safety laws changed
    Italy 'ਚ ਕਾਰੋਬਾਰ ਕਰਨ ਵਾਲਿਆਂ ਲਈ ਵੱਡੀ ਚਿਤਾਵਨੀ! ਬਦਲੇ ਸੇਫ਼ਟੀ ਨਿਯਮ, ਇਨ੍ਹਾਂ...
  • summer curfew in jalandhar mercury reaches 42 degrees advisory issued
    ਜਲੰਧਰ 'ਚ ਗਰਮੀਆਂ ਦਾ ਕਰਫਿਊ! ਪਾਰਾ ਪਹੁੰਚਿਆ 42 ਡਿਗਰੀ, ਸੜਕਾਂ 'ਤੇ ਪਸਰੀ ਸੁੰਨ,...
  • road accident near lamma pind chowk in jalandhar wife died
    ਜਲੰਧਰ ਦੇ ਲੰਮਾ ਪਿੰਡ ਚੌਕ ਨੇੜੇ ਪਤੀ-ਪਤਨੀ ਨਾਲ ਵਾਪਰਿਆ ਹਾਦਸਾ, ਪਤਨੀ ਦੀ ਦਰਦਨਾਕ...
  • viral video of punjab police asi taking bribe on nurmahal bypass suspended
    ਪੰਜਾਬ ਪੁਲਸ ਦੇ ASI 'ਤੇ ਡਿੱਗੀ ਗਾਜ! ਵਾਇਰਲ ਵੀਡੀਓ ਨੇ ਖੋਲ੍ਹਿਆ ਕਾਲਾ ਚਿੱਠਾ,...
Trending
Ek Nazar
order issued municipal corporation officials not switch off mobile phones

Punjab: ਹੁਣ ਆਪਣਾ ਮੋਬਾਇਲ ਫੋਨ ਸਵਿੱਚ ਆਫ਼ ਨਹੀਂ ਕਰ ਸਕਣਗੇ ਇਹ ਅਧਿਕਾਰੀ! ਸਖ਼ਤ...

famous folk singer passes away

ਮਸ਼ਹੂਰ ਲੋਕ ਗਾਇਕ ਦਾ ਦਿਹਾਂਤ, ਛਾਤੀ 'ਚ ਉੱਠਿਆ ਤੇਜ਼ ਦਰਦ, ਹਸਪਤਾਲ ਜਾਂਦੇ ਹੀ...

kalsarp yog 2026 rahu ketu moon transit impact on zodiac signs

ਜ਼ਰਾ ਬਚ ਕੇ ਰਹਿਣ ਇਹ 4 ਰਾਸ਼ੀਆਂ ਵਾਲੇ! 9 ਜੂਨ ਤੋਂ ਬਣ ਰਿਹੈ ਖਤਰਨਾਕ 'ਕਾਲਸਰਪ'...

punjab  swords and bullets used to break the rice husks from the fields

ਪੰਜਾਬ: ਖੇਤਾਂ ’ਚੋਂ ਛੱਲੀਆਂ ਤੋੜਨ ਨੂੰ ਲੈ ਕੇ ਚੱਲੀਆਂ ਕਿਰਪਾਨਾਂ ਤੇ ਗੋਲੀਆਂ

youtuber armaan malik shared good news

YouTuber ਅਰਮਾਨ ਮਲਿਕ ਨੇ ਸੁਣਾਈ Good News ! ਘਰ 'ਚ 6ਵੇਂ ਬੱਚੇ ਦਾ ਕਰਨ ਵਾਲੇ...

famous actress shares terrifying experience

'ਸੀਨ ਖ਼ਤਮ ਹੋਣ ਤੋਂ ਬਾਅਦ ਵੀ ਨਹੀਂ ਰੁਕਿਆ ਕੋ-ਐਕਟਰ !' ਮਸ਼ਹੂਰ ਅਦਾਕਾਰਾ ਨੇ...

tsunami warnings issued across several asian countries

ਏਸ਼ੀਆ 'ਤੇ ਸੁਨਾਮੀ ਦਾ ਸਾਇਆ ! ਫ਼ਿਲੀਪੀਨਜ਼ 'ਚ ਆਏ ਭੂਚਾਲ ਨੇ ਚਿੰਤਾ 'ਚ ਡੋਬੇ...

youtuber luxury lifestyle gold jewelry

YouTuber ਨੇ ਫੁਕਰੀ ਮਾਰਨ ਲਈ ਅਪਲੋਡ ਕਰ'ਤੀ ਗਹਿਣਿਆਂ ਦੀ ਵੀਡੀਓ ! ਫ਼ਿਰ...

guru nagari temperature likely to cross 44 degrees

ਤੰਦੂਰ ਵਾਂਗ ਤਪੀ ਗੁਰੂ ਨਗਰੀ, ਸੜਕਾਂ ਹੋਈਆਂ ਸੁੰਨਸਾਨ, ਤਾਪਮਾਨ 44 ਡਿਗਰੀ ਤੋਂ...

will dipika kakkar undergo surgery again  husband shoaib gives health update

ਕੀ ਫਿਰ ਹੋਵੇਗੀ ਦੀਪਿਕਾ ਕੱਕੜ ਦੀ ਸਰਜਰੀ? ਪਤੀ ਸ਼ੋਏਬ ਨੇ ਦਿੱਤੀ Health Update

famous actress getting married at the age of 41

41 ਸਾਲ ਦੀ ਉਮਰ 'ਚ ਲਾੜੀ ਬਣਨ ਜਾ ਰਹੀ ਮਸ਼ਹੂਰ ਅਦਾਕਾਰਾ ! ਜਾਣੋ ਕੌਣ ਹੈ ਲਾੜਾ

delhi cockroach janta party protest boyfriend wins hearts

'Girlfriend ਡਿਪਰੈਸ਼ਨ 'ਚ ਹੈ...', ਕਾਕਰੋਚ ਪਾਰਟੀ ਦੇ ਪ੍ਰੋਟੈਸਟ 'ਚ ਪਹੁੰਚੇ...

griffith martyrdom sports festiva

28ਵਾਂ ਗ੍ਰਿਫਿਥ ਸ਼ਹੀਦੀ ਖੇਡ ਮੇਲਾ ਸਫਲਤਾ ਪੂਰਵਕ ਸਮਾਪਤ (ਤਸਵੀਰਾਂ)

north korea  s open challenge to us

ਪਰਮਾਣੂ ਪ੍ਰੋਗਰਾਮ 'ਤੇ ਕੋਈ ਸਮਝੌਤਾ ਨਹੀਂ! ਉੱਤਰੀ ਕੋਰੀਆ ਦੀ ਅਮਰੀਕਾ ਨੂੰ...

meta reveals what indians are watching the most in reels

Reels 'ਚ ਸਭ ਤੋਂ ਜ਼ਿਆਦਾ ਕੀ ਦੇਖਦੇ ਨੇ ਭਾਰਤੀ? Meta ਰਿਪੋਰਟ ਨੇ ਕੀਤਾ ਖੁਲਾਸਾ

heavy rain alert 17 states imd

ਅਗਲੇ 2 ਦਿਨ ਅਹਿਮ! ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, 17 ਸੂਬਿਆਂ...

daughter birth rs 50000 account transfer

ਧੀ ਦੇ ਜਨਮ 'ਤੇ ਹੁਣ ਮਿਲਣਗੇ 50,000 ਰੁਪਏ! ਰਾਜਸਥਾਨ ਸਰਕਾਰ ਨੇ ਕੀਤਾ ਵੱਡਾ ਐਲਾਨ

shooting in pakistan

ਪਾਕਿਸਤਾਨ 'ਚ ਵਿਰੋਧੀ ਸਮੂਹਾਂ ਵਿਚਕਾਰ ਗੋਲੀਬਾਰੀ, ਪੰਜ ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • election commission sir
      ਚੋਣ ਕਮਿਸ਼ਨ ਦੇ ਖੋਖਲੇ ਦਾਅਵੇ ਅਤੇ ਐੱਸ. ਆਈ. ਆਰ. ਪ੍ਰਕਿਰਿਆ ਦੀਆਂ ਗਲਤੀਆਂ
    • those who rob young people by giving them the lure of jobs
      ‘ਨੌਕਰੀ ਦਾ ਲਾਲਚ ਦੇ ਕੇ’ ਨੌਜਵਾਨਾਂ ਨੂੰ ਲੁੱਟਣ ਵਾਲੇ!
    • crime
      ਅਜਿਹੀਆਂ ਹੱਤਿਆਵਾਂ ’ਤੇ ਅਸੀਂ ਕਿਹੋ ਜਿਹਾ ਵਿਵਹਾਰ ਕਰੀਏ
    • tmc
      ਆਪਣੇ ਸਭ ਤੋਂ ਵੱਡੇ ਅੰਦਰੂਨੀ ਸੰਕਟ ਨਾਲ ਜੂਝ ਰਹੀ ਤ੍ਰਿਣਮੂਲ ਕਾਂਗਰਸ
    • till the educationist became the education minister the students
      ਸਿੱਖਿਆ ਸ਼ਾਸਤਰੀ ਦੇ ਸਿੱਖਿਆ ਮੰਤਰੀ ਬਣਨ ਤੱਕ ਵਿਦਿਆਰਥੀਆਂ ’ਤੇ ਅੱਤਿਆਚਾਰ ਹੁੰਦਾ...
    • indian companies must unite to face these five forces
      ਭਾਰਤੀ ਕੰਪਨੀਆਂ ਨੂੰ ਇਨ੍ਹਾਂ ਪੰਜ ਤਾਕਤਾਂ ਦਾ ਸਾਹਮਣਾ ਇਕਜੁੱਟ ਹੋ ਕੇ ਕਰਨਾ ਪਵੇਗਾ
    • ashes of the dead started being stolen
      ‘ਕਿਹੋ ਜਿਹਾ ਆਇਆ ਇਹ ਜ਼ਮਾਨਾ’ ਮ੍ਰਿਤਕਾਂ ਦੀਆਂ ਅਸਥੀਆਂ ਵੀ ਹੋਣ ਲੱਗੀਆਂ ਚੋਰੀ!
    • deteriorating image of indian tourists
      ਭਾਰਤੀ ਸੈਲਾਨੀਆਂ ਦਾ ਖ਼ਰਾਬ ਹੁੰਦਾ ਅਕਸ
    • world environment day
      ਵਿਸ਼ਵ ਵਾਤਾਵਰਣ ਦਿਵਸ- ਸਾਨੂੰ ਸਮਝਣਾ ਹੋਵੇਗਾ ਵਾਤਾਵਰਣ ਦਾ ਮਹੱਤਵ
    • punjab  s   mother approach   is bringing remarkable improvements
      ਪੰਜਾਬ ਦੀ ‘ਮਦਰ ਅਪਰੋਚ’ ਬੱਚਿਆਂ ਦੀ ਜਾਨ ਬਚਾਉਣ ’ਚ ਲਿਆ ਰਹੀ ਸ਼ਾਨਦਾਰ ਸੁਧਾਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +