ਨਵੀਂ ਦਿੱਲੀ- ਪਾਕਿਸਤਾਨ 'ਚ ਬੀਤੇ 15 ਸਾਲ ਤੋਂ ਰਹਿ ਰਹੀ ਭਾਰਤੀ ਲੜਕੀ ਗੀਤਾ ਨੂੰ ਆਪਣੇ ਦੇਸ਼ ਲਿਆ ਕੇ ਉਸ ਦੇ ਪਰਿਵਾਰ ਨਾਲ ਮਿਲਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਸੋਮਵਾਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨਰ ਟੀਸੀਏ ਰਾਘਵਨ ਨੂੰ ਕਰਾਚੀ ਜਾ ਕੇ ਇਸ ਲੜਕੀ ਨੂੰ ਮਿਲਣ ਲਈ ਕਿਹਾ ਹੈ। ਹੁਣ ਸੁਪਰਸਟਾਰ ਸਲਮਾਨ ਖਾਨ ਨੇ ਇਸ ਮਾਮਲੇ 'ਚ ਮਦਦ ਦੀ ਪੇਸ਼ਕਸ਼ ਕੀਤੀ ਹੈ।
ਪਾਕਿਸਤਾਨ ਦੀ ਸਾਬਕਾ ਮੰਤਰੀ ਅਤੇ ਮਨੁੱਖ ਅਧਿਕਾਰ ਕਾਰਜਕਰਤਾ ਅੰਸਾਰ ਬਰਨੀ ਨੇ ਸੋਮਵਾਰ ਰਾਤ ਨੂੰ ਟਵੀਟ 'ਚ ਲਿਖਿਆ ਕਿ ਸਲਮਾਨ ਖਾਨ ਨੇ ਬਜਰੰਗੀ ਭਾਈਜਾਨ ਦੇ ਨਿਰਦੇਸ਼ਕ ਕਬੀਰ ਖਾਨ ਤੋਂ ਇਹ ਪਤਾ ਲਗਾਉਣ ਲਈ ਕਿਹਾ ਹੈ ਕਿ ਉਹ ਕਿਸ ਤਰ੍ਹਾਂ ਗੀਤਾ ਨੂੰ ਉਸ ਦੇ ਪਰਿਵਾਰ ਨੂੰ ਮਿਲਵਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਗੀਤਾ ਫਿਲਹਾਲ ਕਰਾਚੀ 'ਚ ਸਮਾਜਿਕ ਕਾਰਜਕਰਤਾ ਬਿਲਕੀਸ ਇਰਧੀ ਦੇ ਘਰ 'ਚ ਰਹਿ ਰਹੀ ਹੈ। ਗੀਤਾ ਦੀ ਉਮਰ 22 ਤੋਂ 24 ਸਾਲ ਦੇ ਵਿਚਕਾਰ ਹੈ। ਉਹ ਜਦੋਂ ਨੌ ਸਾਲ ਦੀ ਸੀ ਤਾਂ ਟਰੇਨ ਤੋਂ ਪਾਕਿਸਤਾਨ ਪਹੁੰਚ ਗਈ ਸੀ। ਗੀਤਾ ਬੋਲ-ਸੁਣ ਨਹੀਂ ਸਕਦੀ। ਗੀਤਾ ਭਾਰਤੀ ਨਕਸ਼ੇ ਨੂੰ ਤਾਂ ਪਛਾਣਦੀ ਹੈ ਪਰ ਅਤੇ ਜ਼ਿਆਦਾ ਕੁਝ ਨਹੀਂ ਸਮਝਾ ਪਾਉਂਦੀ। ਗੀਤਾ ਨੂੰ ਸ਼ਰਣ ਦੇਣ ਵਾਲੇ ਪਰਿਵਾਰ ਦਾ ਮੰਨਣਾ ਹੈ ਕਿ ਉਹ ਕਹਿਣਾ ਚਾਹੁੰਦੀ ਹੈ ਉਸ ਨੂੰ ਇਹ ਲੱਗਦਾ ਹੈ ਕਿ ਉਸ ਦੇ ਪਿਤਾ ਝਾਰਖੰਡ ਅਤੇ ਮਾਤਾ ਤੇਲੰਗਾਨਾ ਤੋਂ ਹੈ। ਉਹ ਸੰਕੇਤ ਵੀ ਦਿੰਦੀ ਹੈ ਕਿ ਉਸ ਦੇ 11 ਭੈਣ-ਭਰਾ ਹਨ। ਬਿਲਕੀਸ ਨੇ ਆਪਣੇ ਘਰ ਦੇ ਕੋਨੇ 'ਚ ਗੀਤਾ ਲਈ ਮੰਦਰ ਬਣਾਇਆ ਹੋਇਆ ਹੈ।
ਕਦੇ ਨਹੀਂ ਲੱਗਾ ਕਿ ਬਾਲੀਵੁੱਡ ਤੋਂ ਦੂਰ ਸੀ : ਐਸ਼ਵਰਿਆ
NEXT STORY