ਨਵੀਂ ਦਿੱਲੀ- ਸੰਜੇ ਗੁਪਤਾ ਦੀ 'ਜਜ਼ਬਾ' ਨਾਲ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਵੱਡੇ ਪਰਦੇ 'ਤੇ ਵਾਪਸੀ ਕਰਨ ਵਾਲੀ ਹੈ ਪਰ ਬਾਲੀਵੁੱਡ ਦੀ ਇਸ ਅਦਾਕਾਰਾ ਦਾ ਕਹਿਣਾ ਹੈ ਕਿ ਉਸ ਨੂੰ ਸਮਝ ਵਿਚ ਨਹੀਂ ਆਉਂਦਾ ਕਿ ਇਸ 'ਤੇ ਕਿਉਂ ਚਰਚਾ ਹੁੰਦੀ ਹੈ ਕਿਉਂਕਿ ਉਸ ਨੂੰ ਕਦੇ ਵੀ ਨਹੀਂ ਲੱਗਾ ਕਿ ਉਹ ਫਿਲਮਾਂ ਤੋਂ ਦੂਰ ਸੀ।
ਸੰਜੇ ਲੀਲਾ ਭੰਸਾਲੀ ਦੀ ਫਿਲਮ 'ਗੁਜ਼ਾਰਿਸ਼' 'ਚ ਸਾਲ 2010 'ਚ ਅਦਾਕਾਰਾ ਆਖਰੀ ਵਾਰ ਨਜ਼ਰ ਆਈ ਸੀ। ਐਸ਼ਵਰਿਆ ਨੇ ਕਿਹਾ ਕਿ ਇਕ ਵਾਰ ਫਿਰ ਕੈਮਰੇ ਦੇ ਸਾਹਮਣੇ ਮੁੜ ਕੇ ਉਹ ਖੁਸ਼ ਹੈ ਅਤੇ 'ਜਜ਼ਬਾ' ਫਿਲਮ ਦੀ ਰਿਲੀਜ਼ ਦੀ ਉਡੀਕ ਕਰ ਰਹੀ ਹੈ। ਇਸ ਫਿਲਮ 'ਚ ਸ਼ਬਾਨਾ ਆਜ਼ਮੀ, ਇਰਫਾਨ, ਚੰਦਨ ਰਾਏ ਸਾਂਯਾਲ ਅਤੇ ਜੈਕੀ ਸ਼ਰਾਫ ਵੀ ਹਨ।
ਨਹੀਂ ਪਾਇਆ ਜਾ ਸਕਦੈ ਬਿੱਗ ਬੀ ਵਰਗਾ ਸਟਾਰਡਮ : ਅਭਿਸ਼ੇਕ ਬੱਚਨ
NEXT STORY