ਚੰਡੀਗੜ੍ਹ (ਬਿਊਰੋ)- 2022 'ਚ 'ਕਿਸਮਤ 2', 'ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ', 'ਫੁੱਫੜ ਜੀ' ਤੇ ਹੋਰ ਬਹੁਤ ਸਾਰੀਆਂ ਵੱਡੀਆਂ ਫ਼ਿਲਮਾਂ ਦੀ ਸਫਲਤਾ ਤੋਂ ਬਾਅਦ ਜ਼ੀ ਸਟੂਡੀਓਜ਼ ਇਕ ਹੋਰ ਬਲਾਕਬਸਟਰ ਫ਼ਿਲਮ 'ਗੋਲਗੱਪੇ' ਨਾਲ ਪੰਜਾਬੀ ਫ਼ਿਲਮ ਇੰਡਸਟਰੀ 'ਤੇ ਭਾਰੀ ਪੈਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਹ ਖ਼ਬਰ ਵੀ ਪੜ੍ਹੋ : ਲੋਹੜੀ ਮੌਕੇ ਬਲਕੌਰ ਸਿੰਘ ਨੇ ਸਾਂਝੀ ਕੀਤੀ ਪੁੱਤ ਮੂਸੇਵਾਲਾ ਦੀ ਇਹ ਤਸਵੀਰ
ਲੋਹੜੀ ਦੇ ਪਵਿੱਤਰ ਮੌਕੇ 'ਤੇ ਜ਼ੀ ਸਟੂਡੀਓਜ਼ ਨੇ ਆਉਣ ਵਾਲੀ ਪੰਜਾਬੀ ਫ਼ਿਲਮ 'ਗੋਲਗੱਪੇ' ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਫ਼ਿਲਮ ਸਮੀਪ ਕੰਗ ਦੇ ਨਿਰਦੇਸ਼ਨ 'ਚ 17 ਫਰਵਰੀ, 2023 ਨੂੰ ਰਿਲੀਜ਼ ਹੋਵੇਗੀ ਤੇ ਜ਼ੀ ਸਟੂਡੀਓਜ਼ ਵਲੋਂ ਟ੍ਰਿਫਲਿਕਸ ਐਂਟਰਟੇਨਮੈਂਟ ਐੱਲ. ਐੱਲ. ਪੀ., ਸੋਹਮ ਰੌਕਸਟਾਰ ਪ੍ਰਾਈਵੇਟ ਲਿਮਟਿਡ ਤੇ ਜਾਨਵੀ ਪ੍ਰੋਡਕਸ਼ਨਜ਼ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ।
ਇਹ ਫ਼ਿਲਮ ਤਿੰਨ ਸੁਨਹਿਰੀ ਦਿਲਾਂ ਵਾਲੇ ਕਿਰਦਾਰਾਂ 'ਤੇ ਆਧਾਰਿਤ ਹੈ, ਜੋ ਸ਼ਾਰਟਕੱਟ ਰਾਹੀਂ ਪੈਸਾ ਕਮਾਉਣ ਲਈ ਇਕ ਵਿਲੱਖਣ ਯੋਜਨਾ ਤਿਆਰ ਕਰਦੇ ਹਨ ਪਰ ਮੁਸੀਬਤ 'ਚ ਫੱਸ ਜਾਂਦੇ ਹਨ। ਇਸ ਫ਼ਿਲਮ 'ਚ ਬਿਨੂੰ ਢਿੱਲੋਂ, ਰਜਤ ਬੇਦੀ, ਬੀ. ਐੱਨ. ਸ਼ਰਮਾ, ਨਵਨੀਤ ਢਿੱਲੋਂ, ਇਹਾਨਾ ਢਿੱਲੋਂ ਤੇ ਦਿਲਾਵਰ ਸਿੱਧੂ ਮੁੱਖ ਭੂਮਿਕਾਵਾਂ 'ਚ ਹਨ।
ਫ਼ਿਲਮ ਦੇ ਨਿਰਦੇਸ਼ਕ ਸਮੀਪ ਕੰਗ ਪਹਿਲਾਂ ਹੀ 'ਕੈਰੀ ਆਨ ਜੱਟਾ', 'ਵਧਾਈਆਂ ਜੀ ਵਧਾਈਆਂ', 'ਲੱਕੀ ਦੀ ਅਨਲਕੀ ਸਟੋਰੀ' ਤੇ ਹੋਰ ਬਹੁਤ ਸਾਰੀਆਂ ਫ਼ਿਲਮਾਂ ਨਾਲ ਆਪਣਾ ਜਾਦੂ ਚਲਾ ਚੁੱਕੇ ਹਨ। ਦਿਲਚਸਪ ਗੱਲ ਇਹ ਹੈ ਕਿ ਸਮੀਪ ਕੰਗ 'ਗੋਲਗੱਪੇ' 'ਚ 5ਵੀਂ ਵਾਰ ਬਿਨੂੰ ਢਿੱਲੋਂ ਨਾਲ ਮੁੜ ਇਕੱਠੇ ਨਜ਼ਰ ਆਉਣਗੇ।
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸ਼ਾਹਿਦ ਕਪੂਰ ਤੇ ਵਿਜੇ ਸੇਥੁਪਤੀ ਦੀ ਡੈਬਿਊ ਵੈੱਬ ਸੀਰੀਜ਼ 'ਫਰਜ਼ੀ' ਦਾ ਟਰੇਲਰ ਰਿਲੀਜ਼ (ਵੀਡੀਓ)
NEXT STORY