ਮੁੰਬਈ : ਬਾਲੀਵੁੱਡ ਅਦਾਕਾਰ ਗੋਵਿੰਦਾ ਨੂੰ ਸਾਲ 2008 'ਚ ਆਪਣੇ ਇਕ ਪ੍ਰਸ਼ੰਸਕ ਨੂੰ ਥੱਪੜ ਮਾਰਨਾ ਭਾਰੀ ਪੈਂਦਾ ਨਜ਼ਰ ਆ ਰਿਹਾ ਸੀ। ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਗੋਵਿੰਦਾ ਨੇ ਬਿਨਾਂ ਕਿਸੇ ਸ਼ਰਤ ਦੇ ਆਪਣੇ ਪ੍ਰਸ਼ੰਸਕ ਤੋਂ ਮੁਆਫੀ ਮੰਗਦੇ ਹੋਏ ਬਤੌਰ ਮੁਆਵਜ਼ਾ 5 ਲੱਖ ਰੁਪਏ ਦੇਣ ਦੀ ਗੱਲ ਸਵੀਕਾਰ ਕੀਤੀ ਹੈ ਜਦਕਿ ਇਸ ਤੋਂ ਪਹਿਲਾਂ ਗੋਵਿੰਦਾ ਨੇ ਇਸ ਮਾਮਲੇ 'ਤੇ ਮੁਆਫੀ ਮੰਗਣ ਤੋਂ ਮਨਾ ਕਰ ਦਿੱਤਾ ਸੀ ਪਰ ਬੀਤੇ ਦਿਨੀਂ ਭਾਵ ਮੰਗਲਵਾਰ ਨੂੰ ਗੋਵਿੰਦੇ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਤਿਕਾਰ ਕਰਦੇ ਹੋਏ ਇਹ ਮੁਆਫੀ ਮੰਗੀ ਹੈ। ਅਦਾਲਤ ਨੇ ਉਨ੍ਹਾਂ ਨੂੰ ਪੀੜਤ ਨੂੰ ਮਿਲਣ ਦਾ ਵੀ ਹੁਕਮ ਦਿੱਤਾ ਹੈ।
ਗੋਵਿੰਦਾ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਇਸ ਮਾਮਲੇ 'ਤੇ ਕੋਰਟ ਦੇ ਫੈਸਲੇ ਦੀ ਪੂਰੀ ਕਾਪੀ ਨਹੀਂ ਮਿਲੀ ਸੀ। ਹੁਣ ਆਦੇਸ਼ ਮਿਲ ਗਿਆ ਹੈ, ਇਸ ਨੂੰ ਪੜ੍ਹਣ ਤੋਂ ਬਾਅਦ ਗੋਵਿੰਦਾ ਨੇ ਮੁਆਫੀ ਮੰਗ ਲਈ ਹੈ। ਗੋਵਿੰਦੇ ਨੇ ਅੱਗੇ ਇਕ ਵਾਰ ਫਿਰ ਕਿਹਾ ਕਿ ਸ਼ਿਕਾਇਤ ਕਰਤਾ ਉਨ੍ਹਾਂ ਦਾ ਕੋਈ ਪ੍ਰਸ਼ੰਸਕ ਨਹੀਂ ਹੋ ਸਕਦਾ ਕਿਉਂਕਿ ਪ੍ਰਸ਼ੰਸਕ ਆਪਣੇ ਸਿਤਾਰਿਆਂ ਦਾ ਬਚਾਅ ਕਰਦੇ ਹਨ, ਉਨ੍ਹਾਂ ਨੂੰ ਕੋਰਟ 'ਚ ਨਹੀਂ ਘੜੀਸਦੇ।
ਜਾਣਕਾਰੀ ਅਨੁਸਾਰ ਇਹ ਘਟਨਾ ਫਿਲਮਿਸਤਾਨ ਸਟੂਡੀਓ ਵਿਚ ਵਾਪਰੀ ਸੀ, ਉਦੋਂ ਗੋਵਿੰਦਾ ਫਿਲਮ 'ਮਨੀ ਹੈ ਤੋ ਹਨੀ ਹੈ' ਦੀ ਸ਼ੂਟਿੰਗ ਕਰ ਰਹੇ ਸਨ। ਗੋਵਿੰਦਾ ਨੇ ਜਿਹੜੇ ਪ੍ਰਸ਼ੰਸਕ ਨੂੰ ਥੱਪੜ ਮਾਰਿਆ ਸੀ, ਉਸ ਦਾ ਨਾਂ ਸੁਰੇਸ਼ ਰਾਏ ਹੈ, ਹਾਲਾਂਕਿ ਉਹ ਗੋਵਿੰਦਾ ਦੇ ਇਸ ਪ੍ਰਸਤਾਵ ਤੋਂ ਸੰਤੁਸ਼ਟ ਨਹੀਂ ਦਿਖਾਈ ਦੇ ਰਿਹਾ।
ਓਮ ਪੁਰੀ ਅਤੇ ਨੰਦਿਤਾ ਦਾ 26 ਸਾਲ ਪੁਰਾਣਾ ਸਾਥ ਟੁੱਟਾ
NEXT STORY