ਚੰਡੀਗੜ੍ਹ (ਬਿਊਰੋ)– ਕੁਝ ਦਿਨ ਪਹਿਲਾਂ ਬਲਾਚੌਰ ਵਿਖੇ ਪ੍ਰੇਮ ਢਿੱਲੋਂ ਦਾ ਲਾਈਵ ਸ਼ੋਅ ਸੀ। ਇਸ ਸ਼ੋਅ ਦੌਰਾਨ ਗੁਰ ਚਾਹਲ ਨਾਂ ਦੇ ਵਿਅਕਤੀ ਨੇ ਪ੍ਰੇਮ ਢਿੱਲੋਂ ’ਤੇ ਹਮਲਾ ਕਰ ਦਿੱਤਾ ਸੀ। ਇਸ ਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਸੀ।
ਇਹ ਖ਼ਬਰ ਵੀ ਪੜ੍ਹੋ : ਦੀਪ ਸਿੱਧੂ ਨੂੰ ਲੈ ਕੇ ਸਿੱਧੂ ਮੂਸੇ ਵਾਲਾ ਨੇ ਕਹੀ ਵੱਡੀ ਗੱਲ, ਘਟੀਆ ਰਾਜਨੀਤੀ ਕਰਨ ਵਾਲਿਆਂ ’ਤੇ ਵਿੰਨ੍ਹਿਆ ਨਿਸ਼ਾਨਾ
ਹੁਣ ਗੁਰ ਚਾਹਲ ਵਲੋਂ ਇਸ ਮਾਮਲੇ ’ਚ ਮੁਆਫ਼ੀ ਮੰਗੀ ਗਈ ਹੈ। ਗੁਰ ਚਾਹਲ ਦਾ ਕਹਿਣਾ ਹੈ ਕਿ ਬਲਾਚੌਰ ’ਚ ਜੋ ਹੋਇਆ, ਉਸ ਅਣਜਾਣੇ ’ਚ ਹੋਇਆ ਕਿਉਂਕਿ ਉਸ ਨੇ ਡਰਿੰਕ ਕੀਤੀ ਹੋਈ ਸੀ। ਉਸ ਨੇ ਕਿਹਾ ਕਿ ਪ੍ਰੇਮ ਢਿੱਲੋਂ ਉਸ ਦੇ ਵੱਡੇ ਭਰਾ ਵਾਂਗ ਹੈ ਤੇ ਇਸ ਘਟਨਾ ’ਤੇ ਉਹ ਮੁਆਫ਼ੀ ਮੰਗਦਾ ਹੈ।
ਗੁਰ ਚਾਹਲ ਨੇ ਇਹ ਵੀ ਕਿਹਾ ਕਿ ਅੱਗੇ ਤੋਂ ਉਸ ਵਲੋਂ ਅਜਿਹਾ ਕੁਝ ਵੀ ਨਹੀਂ ਕੀਤਾ ਜਾਵੇਗਾ। ਦੱਸ ਦੇਈਏ ਕਿ ਗੁਰ ਚਾਹਲ ਨੇ ਇਹ ਵੀਡੀਓ ਆਪਣੀ ਇੰਸਟਾਗ੍ਰਾਮ ਸਟੋਰੀਜ਼ ’ਚ ਸਾਂਝੀ ਕੀਤੀ ਹੈ।
ਗੁਰ ਚਾਹਲ ਬੀਬਾ ਬੁਆਏਜ਼ ਨਾਂ ਦੇ ਮਿਊਜ਼ਿਕ ਗਰੁੱਪ ਦਾ ਹਿੱਸਾ ਹੈ, ਜਿਸ ’ਚ ਰੈਪਰ ਸੁਲਤਾਨ ਵੀ ਸ਼ਾਮਲ ਹੈ। ਗੁਰ ਚਾਹਲ ਸੁਲਤਾਨ ਦਾ ਹੀ ਸਾਥੀ ਹੈ ਤੇ ਰੈਪ ਕਰਦਾ ਹੈ। ਪ੍ਰੇਮ ਢਿੱਲੋਂ ’ਤੇ ਹਮਲਾ ਕਰਨ ਉਪਰੰਤ ਗੁਰ ਚਾਹਲ ਨਾਲ ਵੀ ਹੱਥੋਪਾਈ ਹੋਈ ਸੀ, ਜਿਸ ਦੇ ਚਲਦਿਆਂ ਉਸ ਨੇ ਨੱਕ ’ਤੇ ਸੱਟ ਲੱਗੀ ਸੀ। ਇਸ ਸੱਟ ਦਾ ਨਿਸ਼ਾਨ ਇਸ ਵੀਡੀਓ ’ਚ ਸਾਫ ਦੇਖਿਆ ਜਾ ਸਕਦਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਤੇਜਸਵੀ ਤੋਂ ਹਾਰ ਕੇ ਵੀ ਕਰਨ ਕੁੰਦਰਾ ਨੇ ਮਾਰੀ ਵੱਡੀ ਬਾਜ਼ੀ, ਤੋੜਿਆ 'ਬਿੱਗ ਬੌਸ' ਦੇ ਘਰ ਦਾ ਇਹ ਰਿਕਾਰਡ
NEXT STORY