ਮੁੰਬਈ- ਅਦਾਕਾਰਾ ਪਵਿੱਤਰਾ ਪੂਨੀਆ ਆਪਣੀ ਲਵ ਲਾਈਫ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਉਸ ਦਾ ਏਜਾਜ਼ ਖਾਨ ਨਾਲ ਬ੍ਰੇਕਅੱਪ ਹੋਇਆ ਸੀ। ਹੁਣ ਇਹ ਅਦਾਕਾਰਾ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਆ ਗਈ ਹੈ। ਇਨ੍ਹਾਂ ਦੇ ਵਿਆਹ ਦੀ ਸੋਸ਼ਲ ਮੀਡੀਆ 'ਤੇ ਚਰਚਾ ਹੋ ਰਹੀ ਹੈ।

ਦਰਅਸਲ, ਪਵਿੱਤਰਾ ਪੂਨੀਆ ਨੇ ਇੰਸਟਾਗ੍ਰਾਮ 'ਤੇ ਨਵ-ਵਿਆਹੀ ਦੁਲਹਨ ਵਾਂਗ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਫੈਨਜ਼ ਹੈਰਾਨ ਰਹਿ ਗਏ ਹਨ।ਤਸਵੀਰਾਂ 'ਚ ਪਵਿੱਤਰਾ ਨੂੰ ਜਾਮਨੀ ਰੰਗ ਦੀ ਸਾੜ੍ਹੀ ਪਹਿਨੀ ਦੇਖਿਆ ਜਾ ਸਕਦਾ ਹੈ। ਉਸ ਨੇ ਮਹਿੰਦੀ, ਚੂੜੀਆਂ, ਹਾਰ ਅਤੇ ਬਿੰਦੀ ਨਾਲ ਆਪਣੀ ਦਿੱਖ ਨੂੰ ਪੂਰਾ ਕੀਤਾ।

ਪਵਿੱਤਰਾ ਨੇ ਮਾਂਗ 'ਚ ਵੀ ਸਿੰਦੂਰ ਲਗਾਇਆ ਹੋਇਆ ਹੈ। ਉਹ ਆਪਣੇ ਪੂਰੇ ਲੁੱਕ 'ਚ ਨਵੀਂ ਵਿਆਹੀ ਲਾੜੀ ਲੱਗ ਰਹੀ ਸੀ। ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਲਿਖਿਆ- ਸ਼੍ਰੀ.

ਉਸ ਦਾ ਲੁੱਕ ਦੇਖਣ ਤੋਂ ਬਾਅਦ ਅਦਾਕਾਰ ਸ਼ਾਰਦੁਲ ਪੰਡਿਤ ਨੇ ਕੁਮੈਂਟ ਕਰਦੇ ਹੋਏ ਪੁੱਛਿਆ- ਸਿੰਦੂਰ? ਇਸ ਦੇ ਨਾਲ ਹੀ ਯੂਜ਼ਰਸ ਉਸ ਤੋਂ ਲਗਾਤਾਰ ਇਹ ਵੀ ਪੁੱਛ ਰਹੇ ਹਨ ਕਿ ਕੀ ਉਸ ਨੇ ਲੁਕ-ਛਿਪ ਕੇ ਵਿਆਹ ਕੀਤਾ ਹੈ? ਪਵਿੱਤਰਾ ਹਨੂੰਮਾਨ ਦੇ ਦਰਸ਼ਨਾਂ ਲਈ ਗਈ ਹੋਈ ਸੀ।

ਅਜਿਹੇ 'ਚ ਆਸ਼ੀਰਵਾਦ ਲੈਂਦੇ ਹੋਏ ਪਵਿੱਤਰਾ ਦੇ ਮੱਥੇ 'ਤੇ ਸਿੰਦੂਰ ਲਗਾਇਆ ਗਿਆ। ਇਸ ਦੌਰਾਨ ਪਵਿੱਤਰਾ ਪੂਰੀ ਐਥਨਿਕ ਲੁੱਕ 'ਚ ਸੀ। ਅਦਾਕਾਰਾ ਨੇ ਅਸਲ 'ਚ ਵਿਆਹ ਨਹੀਂ ਕੀਤਾ ਹੈ ਅਤੇ ਨਾ ਹੀ ਉਸ ਨੇ ਵਿਆਹ ਬਾਰੇ ਕੋਈ ਪ੍ਰਤੀਕਿਰਿਆ ਦਿੱਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਪਵਿੱਤਰਾ ਅਦਾਕਾਰ ਏਜਾਜ਼ ਖਾਨ ਨਾਲ ਰਿਲੇਸ਼ਨਸ਼ਿਪ 'ਚ ਸੀ। ਉਹ ਬਿੱਗ ਬੌਸ ਦੇ ਘਰ 'ਚ ਮਿਲੇ ਸਨ। ਇੱਥੋਂ ਹੀ ਦੋਵਾਂ ਵਿਚਕਾਰ ਪਿਆਰ ਹੋਇਆ।

ਘਰ ਛੱਡਣ ਤੋਂ ਬਾਅਦ ਵੀ ਦੋਵੇਂ ਇਕੱਠੇ ਹੀ ਸਨ। ਇਨ੍ਹਾਂ ਨੂੰ ਅਕਸਰ ਈਵੈਂਟਸ 'ਚ ਵੀ ਇਕੱਠੇ ਦੇਖਿਆ ਜਾਂਦਾ ਸੀ। ਪ੍ਰਸ਼ੰਸਕਾਂ ਨੇ ਪਵਿੱਤਰਾ ਅਤੇ ਏਜਾਜ਼ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ।

ਪਰ ਫਿਰ ਦੋਵੇਂ 2023 'ਚ ਵੱਖ ਹੋ ਗਏ। ਉਨ੍ਹਾਂ ਦੇ ਵੱਖ ਹੋਣ ਦੀ ਖਬਰ ਨੇ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਦਿੱਤਾ ਸੀ।
ਆਮਿਰ ਖ਼ਾਨ ਨੇ ਕੀਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਵੀਡੀਓ ਕਾਲ
NEXT STORY