ਮਥੁਰਾ (ਬਿਊਰੋ)– ਅਦਾਕਾਰਾ ਤੇ ਮਥੁਰਾ ਤੋਂ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਬ੍ਰਜ ਇਲਾਕੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਹੀ ਸਮੇਂ ’ਤੇ, ਸਹੀ ਜਗ੍ਹਾ ’ਤੇ ਕੋਵਿਡ ਦਾ ਟੀਕਾ ਜ਼ਰੂਰ ਲਗਵਾਉਣ ਤਾਂ ਕਿ ਉਹ ਖ਼ੁਦ ਨੂੰ, ਆਪਣੇ ਪਰਿਵਾਰ ਨੂੰ ਤੇ ਦੇਸ਼ ਨੂੰ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਤੋਂ ਬਚਾ ਸਕਣ।
ਇਹ ਖ਼ਬਰ ਵੀ ਪੜ੍ਹੋ : ਵਿਵਾਦਾਂ ’ਚ ਪ੍ਰੀਤ ਹਰਪਾਲ ਦਾ ‘ਹੋਸਟਲ’ ਗੀਤ, ਬ੍ਰਾਹਮਣ ਭਾਈਚਾਰੇ ਨੇ ਪ੍ਰਗਟਾਇਆ ਇਤਰਾਜ਼
ਹੇਮਾ ਮਾਲਿਨੀ ਨੇ ਸੋਮਵਾਰ ਨੂੰ ਆਪਣੇ ਇਲਾਕੇ ਦੇ ਪ੍ਰਤੀਨਿਧੀ ਜਨਾਰਦਨ ਸ਼ਰਮਾ ਦੇ ਮਾਧਿਅਮ ਰਾਹੀਂ ਵੀਡੀਓ ਸੁਨੇਹੇ ’ਚ ਕਿਹਾ, ‘ਮੈਂ ਤੁਹਾਡੀ ਸੰਸਦ ਮੈਂਬਰ ਹੇਮਾ ਮਾਲਿਨੀ ਮਥੁਰਾ-ਵ੍ਰਿੰਦਾਵਨ ਤੇ ਬ੍ਰਜ ਦੇ ਸਾਰੇ ਪਿੰਡਾਂ ’ਚ ਰਹਿਣ ਵਾਲੇ, ਦਿਨ-ਰਾਤ ਖੇਤਾਂ ’ਚ ਪਸੀਨਾ ਵਹਾਉਣ ਵਾਲੇ ਕਿਸਾਨ ਭੈਣ-ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਉਹ ਕੋਰੋਨਾ ਮਹਾਮਾਰੀ ਦੀ ਇਸ ਦੂਜੀ ਲਹਿਰ ਦਾ ਸਬਰ ਨਾਲ ਮੁਕਾਬਲਾ ਕਰਨ।’
ਉਸ ਨੇ ਕਿਹਾ, ‘ਕੋਰੋਨਾ ਵਾਇਰਸ ਤੋਂ ਬਚਾਅ ਲਈ ਟੀਕਾਕਰਨ ਪ੍ਰੋਗਰਾਮ ’ਚ ਹਿੱਸਾ ਜ਼ਰੂਰ ਲਓ, ਟੀਕਾ ਜ਼ਰੂਰ ਲਗਵਾਓ। ਇਹ ਦੇਖਿਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਟੀਕਾ ਲਗਵਾਇਆ ਹੈ, ਉਨ੍ਹਾਂ ’ਤੇ ਕੋਰੋਨਾ ਦਾ ਗੰਭੀਰ ਅਸਰ ਨਹੀਂ ਹੋਇਆ ਹੈ। ਮੈਂ ਵੀ ਇਸ ਦੀਆਂ ਦੋਵੇਂ ਖੁਰਾਕਾਂ ਲੈ ਲਈਆਂ ਹਨ। ਤੁਸੀਂ ਵੀ ਛੇਤੀ ਰਜਿਸਟ੍ਰੇਸ਼ਨ ਕਰਵਾਓ। ਸਹੀ ਸਮੇਂ ’ਤੇ, ਸਹੀ ਜਗ੍ਹਾ ’ਤੇ ਟੀਕਾ ਜ਼ਰੂਰ ਲਗਵਾਓ।’
ਇਹ ਖ਼ਬਰ ਵੀ ਪੜ੍ਹੋ : ਦਿਲਪ੍ਰੀਤ ਢਿੱਲੋਂ ਦੀ ਪਤਨੀ ਅੰਬਰ ਧਾਲੀਵਾਲ ਨੇ ਪੈਸਿਆਂ ਨੂੰ ਲੈ ਕੇ ਆਖੀ ਸਿਆਣੀ ਗੱਲ, ਤੁਸੀਂ ਵੀ ਪੜ੍ਹੋ ਕੀ ਕਿਹਾ
ਹੇਮਾ ਮਾਲਿਨੀ ਨੇ ਅੱਗੇ ਕਿਹਾ, ‘ਦਿਨ-ਰਾਤ ਖੇਤਾਂ ’ਚ ਪਸੀਨਾ ਵਹਾਉਣ ਵਾਲੇ ਕਿਸਾਨ ਭਰਾਵਾਂ ਨੂੰ ਅਪੀਲ ਕਰਦੀ ਹਾਂ ਕਿ ਜੇਕਰ ਇਸ ਬੀਮਾਰੀ ਤੋਂ ਬਚਾਅ ਚਾਹੁੰਦੇ ਹੋ ਤਾਂ ਟੀਕਾ ਜ਼ਰੂਰ ਲਗਵਾਓ। ਟੀਕਾ ਲਗਵਾਓਗੇ ਤਾਂ ਆਪਣੇ ਆਪ ਨੂੰ, ਪਰਿਵਾਰ ਨੂੰ ਤੇ ਦੇਸ਼ ਨੂੰ ਵੀ ਬਚਾਓਗੇ। ਕੋਰੋਨਾ ਨੂੰ ਹਰਾਨਾ ਹੈ, ਟੀਕਾ ਜ਼ਰੂਰ ਲਗਵਾਉਣਾ ਹੈ।’
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਪਿਤਾ ਨੂੰ ਯਾਦ ਕਰ ਰਹੀ ਹੈ ਗੌਹਰ ਖ਼ਾਨ, ਭਾਵੁਕ ਪੋਸਟ ਕੀਤੀ ਸਾਂਝੀ
NEXT STORY