ਚੰਡੀਗੜ੍ਹ (ਗੰਭੀਰ) - ਫਿਲਮ ‘ਯਾਰੀਆਂ-2’ ਦੇ ਇਕ ਗਾਣੇ ’ਚ ਗ਼ੈਰ-ਅੰਮ੍ਰਿਤਧਾਰੀ ਅਦਾਕਾਰ ਨੂੰ ਕਿਰਪਾਨ ਪਹਿਨੀ ਦਿਖਾਉਣ ਦੇ ਮਾਮਲੇ ’ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫਿਲਮ ਦੇ ਨਿਰਦੇਸ਼ਕ, ਸਹਿ-ਨਿਰਦੇਸ਼ਕ ਅਤੇ ਨਿਰਮਾਤਾ ਨੂੰ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਕਿਸੇ ਧਾਰਮਿਕ ਚਿੰਨ੍ਹ ਦਾ ਅਣਜਾਣੇ ’ਚ ਕਲਾਤਮਕ ਚਿਤਰਨ ਆਪਣੇ-ਆਪ ’ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਅਪਰਾਧ ਨਹੀਂ ਬਣ ਜਾਂਦਾ। ਇਸ ਲਈ ਜਾਣਬੁੱਝ ਕੇ ਅਤੇ ਦੁਰਭਾਵਨਾਪੂਰਨ ਤਰੀਕੇ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਮਨਸ਼ਾ ਜ਼ਰੂਰੀ ਹੈ। ਹਾਈ ਕੋਰਟ ਨੇ ਮਾਮਲੇ ’ਚ ਦਰਜ ਐੱਫ.ਆਈ.ਆਰ. ਅਤੇ ਉਸ ਨਾਲ ਸਬੰਧਤ ਸਾਰੀ ਕਾਰਵਾਈ ਰੱਦ ਕਰ ਦਿੱਤੀ।

ਮਾਮਲਾ ਫਿਲਮ ‘ਯਾਰੀਆਂ-2’ ਦੇ ਇਕ ਗਾਣੇ ਨਾਲ ਸਬੰਧਤ ਸੀ। ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਨੇ ਦੋਸ਼ ਲਾਇਆ ਸੀ ਕਿ ਗਾਣੇ ’ਚ ਅਦਾਕਾਰ ਨੀਜ਼ਾਨ ਜਾਫਰੀ ਨੂੰ ਸ੍ਰੀ ਸਾਹਿਬ ਯਾਨੀ ਕਿਰਪਾਨ ਪਹਿਨੀ ਦਿਖਾਇਆ ਗਿਆ। ਸ਼ਿਕਾਇਤ ਮੁਤਾਬਕ ਸਿੱਖ ਪਰੰਪਰਾ ਅਨੁਸਾਰ ਕਿਰਪਾਨ ਅੰਮ੍ਰਿਤਧਾਰੀ ਸਿੱਖ ਹੀ ਧਾਰਨ ਕਰ ਸਕਦੇ ਹਨ। ਦੋਸ਼ ਲਾਇਆ ਗਿਆ ਸੀ ਕਿ ਨਿਰਦੇਸ਼ਕ ਰਾਧਿਕਾ ਰਾਓ, ਸਹਿ-ਨਿਰਦੇਸ਼ਕ ਵਿਨੈ ਸਪਰੂ ਅਤੇ ਨਿਰਮਾਤਾ ਭੂਸ਼ਣ ਕੁਮਾਰ ਨੇ ਇਹ ਚਿਤਰਣ ਜਾਣ-ਬੁੱਝ ਕੇ ਕੀਤਾ, ਜਿਸ ਨਾਲ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ। ।
iPhone 18 ਲਾਂਚ ਈਵੈਂਟ 'ਚ ਪਹੁੰਚੇ ਤ੍ਰਿਪਤੀ ਡਿਮਰੀ ਤੇ AP ਢਿੱਲੋਂ, ਐਪਲ ਦੇ CEO ਨਾਲ ਕੀਤੀ ਮੁਲਾਕਾਤ
NEXT STORY