ਮੁੰਬਈ (ਬਿਊਰੋ)– ਟੀ. ਵੀ. ਦੀ ਮਸ਼ਹੂਰ ਅਦਾਕਾਰਾ ਹਿਨਾ ਖ਼ਾਨ ਕਿਸੇ ਪਛਾਣ ਦੀ ਮੁਥਾਜ ਨਹੀਂ ਹੈ। ਆਪਣੇ ਹੁਸਨ ਤੇ ਅਦਾਕਾਰੀ ਨਾਲ ਲੋਕਾਂ ਨੂੰ ਮਦਹੋਸ਼ ਕਰਨ ਵਾਲੀ ਹਿਨਾ ਖ਼ਾਨ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖ਼ੀਆਂ ’ਚ ਰਹਿੰਦੀ ਹੈ। ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਟੀ. ਵੀ. ਸੀਰੀਅਲ ’ਚ ਅਕਸ਼ਰਾ ਦੇ ਕਿਰਦਾਰ ਨਾਲ ਮਸ਼ਹੂਰ ਹੋਈ ਹਿਨਾ ਖ਼ਾਨ ਸੋਸ਼ਲ ਮੀਡੀਆ ’ਤੇ ਆਪਣੀਆਂ ਤਸਵੀਰਾਂ ਨਾਲ ਖ਼ੂਬ ਚਰਚਾ ’ਚ ਰਹਿੰਦੀ ਹੈ।
ਹਿਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ’ਚ ਉਹ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਹੈ। ਹਿਨਾ ਖ਼ਾਨ ਦੇ ਬੋਲਡ ਤੇ ਗਲੈਮਰੈੱਸ ਅੰਦਾਜ਼ ਤੋਂ ਸਾਰੇ ਜਾਣੂ ਹਨ ਪਰ ਦੁਲਹਨ ਦੇ ਅੰਦਾਜ਼ ’ਚ ਉਸ ਦਾ ਇਹ ਲੁੱਕ ਦੇਖਣ ਲਾਇਕ ਹੈ।
ਹਿਨਾ ਇਨ੍ਹਾਂ ਤਸਵੀਰਾਂ ’ਚ ਦੁਲਹਨ ਵਾਂਗ ਸਜੀ ਨਜ਼ਰ ਆ ਰਹੀ ਹੈ। ਉਸ ਦਾ ਕਾਤਿਲਾਨਾ ਹੁਸਨ ਸੋਸ਼ਲ ਮੀਡੀਆ ’ਤੇ ਖੂਬ ਕਹਿਰ ਢਾਹ ਰਿਹਾ ਹੈ।
ਹਿਨਾ ਨੇ ਜਰੀ ਦੇ ਦੁਪੱਟੇ ਨਾਲ ਕਸਟਮਾਈਜ਼ਡ ਗੋਲਡ ਤੇ ਰੀਗਲ ਕੁਰਤੀ ਤੇ ਲਹਿੰਗਾ ਸੈੱਟ ਪਹਿਨਿਆ ਹੈ।
ਮੱਥੇ ’ਤੇ ਮਾਂਗ ਟਿੱਕਾ, ਕੰਨਾਂ ’ਚ ਝੁਮਕੇ ਤੇ ਹੱਥਾਂ ’ਚ ਚੂੜੀਆਂ ਪਹਿਨੀ ਹਿਨਾ ਪਰੀਆਂ ਦੀ ਸ਼ਹਿਜ਼ਾਦੀ ਲੱਗ ਰਹੀ ਹੈ। ਉਸ ਦਾ ਇਹ ਨਾਜ਼ੁਕ ਅੰਦਾਜ਼ ਲੋਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ।
ਹਿਨਾ ਖ਼ਾਨ ਦੇ ਇਸ ਟ੍ਰਡੀਸ਼ਨਲ ਲੁੱਕ ਨੇ ਇੰਟਰਨੈੱਟ ’ਤੇ ਹੰਗਾਮਾ ਮਚਾ ਦਿੱਤਾ ਹੈ।
ਹਿਨਾ ਉਂਝ ਤਾਂ ਆਪਣੇ ਲੁੱਕ ਨਾਲ ਖ਼ੂਬ ਤਜਰਬੇ ਕਰਦੀ ਹੈ ਪਰ ਐਥਨਿਕ ਅੰਦਾਜ਼ ’ਚ ਉਸ ਨੂੰ ਦੇਖਣਾ ਬੇਹੱਦ ਅਲੱਗ ਅਹਿਸਾਸ ਹੈ।
ਹਿਨਾ ਖ਼ਾਨ ਨੇ ਇਨ੍ਹਾਂ ਤਸਵੀਰਾਂ ’ਚ ਸਮੋਕੀ ਮੇਕਅੱਪ ਕੀਤਾ ਹੈ।
ਹਿਨਾ ਦੇ ਚਾਹੁਣ ਵਾਲੇ ਉਸ ਦੀਆਂ ਇਨ੍ਹਾਂ ਤਸਵੀਰਾਂ ’ਤੇ ਰੱਜ ਕੇ ਕੁਮੈਂਟਸ ਕਰ ਰਹੇ ਹਨ। ਹਰ ਕੋਈ ਉਸ ਦੇ ਹੁਸਨ ਦੀ ਤਾਰੀਫ਼ ਕਰ ਰਿਹਾ ਹੈ।
ਦੱਸ ਦੇਈਏ ਕਿ ਸਾਲ 2009 ’ਚ ਆਏ ਸਟਾਰ ਪਲੱਸ ਦੇ ਸ਼ੋਅ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ’ਚ ਹਿਨਾ ਅਕਸ਼ਰਾ ਸਿੰਘਾਨੀਆ ਦੇ ਰੂਪ ’ਚ ਨਜ਼ਰ ਆਈ ਤੇ ਦਰਸ਼ਕਾਂ ਵਲੋਂ ਉਸ ਨੂੰ ਖ਼ੂਬ ਸਰਾਹਿਆ ਗਿਆ।
ਹਿਨਾ ਨੇ ਫ਼ਿਲਮ ‘ਹੈਕਡ’ ਨਾਲ ਬਾਲੀਵੁੱਡ ’ਚ ਆਪਣਾ ਕਰੀਅਰ ਸ਼ੁਰੂ ਕੀਤਾ ਹੈ, ਜੋ 7 ਫਰਵਰੀ, 2020 ਨੂੰ ਰਿਲੀਜ਼ ਹੋਈ ਸੀ।
ਨੋਟ– ਹਿਨਾ ਖ਼ਾਨ ਦੀਆਂ ਇਨ੍ਹਾਂ ਤਸਵੀਰਾਂ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਵ੍ਹਾਈਟ ਡਰੈੱਸ 'ਚ ਨੇਹਾ ਕੱਕੜ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਪ੍ਰਸ਼ੰਸਕ ਕਰ ਨੇ ਪਸੰਦ
NEXT STORY