2011 ’ਚ ਪੂਰੇ ਦੇਸ਼ ਦੀਆਂ ਅਖਬਾਰਾਂ ’ਚ ਛਪੀ ਇਕ ਖਬਰ ਨੇ ਸਭ ਦਾ ਧਿਆਨ ਖਿੱਚਿਆ। ਇਹ ਖਬਰ ਸੀ ਹੀ ਅਜਿਹੀ ਕਿ ਜਿਸ ਨੇ ਪੜ੍ਹੀ, ਹੈਰਾਨ ਹੋ ਗਿਆ। ਹੁਣ ਤੱਕ ਲੋਕਾਂ ਦਾ ਤਜਰਬਾ ਸੀ ਕਿ ਇਕ ਮਾਂ ਕੋਲੋਂ ਉਸ ਦੇ ਬੱਚੇ ਉਦੋਂ ਹੀ ਵੱਖ ਹੁੰਦੇ ਹਨ ਜਦੋਂ ਕੋਈ ਉਨ੍ਹਾਂ ਨੂੰ ਅਗਵਾ ਕਰ ਲਵੇ ਜਾਂ ਮਾਤਾ-ਪਿਤਾ ਦਾ ਤਲਾਕ ਹੋ ਜਾਵੇ ਅਤੇ ਬੱਚਿਆਂ ਦੀ ਵੰਡ ਜਾਂ ਫਿਰ ਮਾਂ ਮਾਨਸਿਕ ਜਾਂ ਸਰੀਰਕ ਪੱਖੋਂ ਆਪਣੇ ਬੱਚਿਆਂ ਦੀ ਪਾਲਣਾ ਕਰਨ ਦੀ ਹਾਲਤ ’ਚ ਨਾ ਹੋਵੇ।
ਇਸ ਤੋਂ ਇਲਾਵਾ ਅਤਿਅੰਤ ਗਰੀਬ ਪਰਿਵਾਰਾਂ ਵੱਲੋਂ ਵੀ ਕਈ ਵਾਰ ਆਰਥਿਕ ਮਜਬੂਰੀ ਕਾਰਨ ਆਪਣੇ ਬੱਚੇ ਜਾਂ ਤਾਂ ਗੋਦ ਦੇ ਦਿੱਤੇ ਜਾਂਦੇ ਹਨ ਜਾਂ ਵੇਚ ਦਿੱਤੇ ਜਾਂਦੇ ਹਨ ਪਰ ਇਸ ਖਬਰ ਮੁਤਾਬਕ ਸਾਗਰਿਕਾ ਭੱਟਾਚਾਰੀਆ ਨਾਂ ਦੀ ਜਿਸ ਔਰਤ ਦਾ 4 ਸਾਲ ਦਾ ਬੇਟਾ ਅਤੇ 6 ਮਹੀਨਿਆਂ ਦੀ ਬੇਟੀ ਪੱਛਮੀ ਯੂਰਪ ਦੇ ਦੇਸ਼ ਨਾਰਵੇ ’ਚ ਸਰਕਾਰੀ ਏਜੰਸੀ ਵੱਲੋਂ ਖੋਹ ਲਏ ਗਏ ਸਨ ਉਹ ਔਰਤ ਆਪਣੇ ਬੱਚਿਆਂ ਦੀ ਪਾਲਣਾ ਕਰਨ ’ਚ ਪੂਰੀ ਤਰ੍ਹਾਂ ਸਮਰੱਥ ਸੀ। ਨਾਲ ਹੀ ਆਪਣੇ ਇੰਜੀਨੀਅਰ ਪਤੀ ਨਾਲ ਪੂਰੀ ਜ਼ਿੰਮੇਵਾਰੀ ਨਾਲ ਆਪਣੀ ਗ੍ਰਹਿਸਥੀ ਚਲਾ ਰਹੀ ਸੀ, ਫਿਰ ਉਸ ਨਾਲ ਅਜਿਹਾ ਕਿਉਂ ਹੋਇਆ?
ਪਿਛਲੇ ਹਫਤੇ ਨੈੱਟਫਲਿਕਸ ’ਤੇ ਸਾਗਰਿਕਾ ਭੱਟਾਚਾਰੀਆ ਦੇ ਜੀਵਨ ਦੀ ਇਸ ਘਟਨਾ ’ਤੇ ਆਧਾਰਿਤ ਇਕ ਫਿਲਮ ਰਿਲੀਜ਼ ਹੋਈ ਜਿਸ ਦਾ ਸਿਰਲੇਖ ਹੈ ‘ਮਿਸਿਜ਼ ਚੈਟਰਜੀ ਬਨਾਮ ਨਾਰਵੇ’। ਫਿਲਮ ਨੂੰ ਦੇਖਣ ਪਿੱਛੋਂ ਹਰ ਦਰਸ਼ਕ ਨਾਰਵੇ ਦੇ ਸਮਾਜ ਅਤੇ ਸਰਕਾਰ ਦੇ ਰਵੱਈਏ ’ਤੇ ਸਵਾਲ ਉਠਾ ਰਿਹਾ ਹੈ। ਨਾਰਵੇ ਦੁਨੀਆ ਦਾ ਇਕ ਬੇਹੱਦ ਖੁਸ਼ਹਾਲ ਦੇਸ਼ ਹੈ ਜਿਸ ਦੀ ਆਬਾਦੀ ਮੁਸ਼ਕਲ ਨਾਲ 55 ਲੱਖ ਹੈ। ਇਹ ਉਹੀ ਦੇਸ਼ ਹੈ ਜੋ ਬੀਤੇ 100 ਸਾਲ ਤੋਂ ਦੁਨੀਆ ਦੇ ਹੋਣਹਾਰ ਵਿਅਕਤੀਆਂ ਨੂੰ ਸਮਾਜ ਸੇਵਾ, ਪੱਤਰਕਾਰਿਤਾ, ਵਿਗਿਆਨਕ, ਕਲਾ ਅਤੇ ਸਿਆਸਤ ਦੇ ਖੇਤਰ ’ਚ ਵਿਸ਼ਵ ਪੱਧਰ ਦੇ ਵਰਨਣਯੋਗ ਯੋਗਦਾਨ ਲਈ ਵੱਕਾਰੀ ‘ਨੋਬਲ ਪੁਰਸਕਾਰ’ ਪ੍ਰਦਾਨ ਕਰਦਾ ਹੈ।
ਫਿਰ ਅਜਿਹੇ ਦੇਸ਼ ’ਚ ਇਹ ਕਿਵੇਂ ਹੋਇਆ ਕਿ ਖੁਸ਼ਹਾਲ ਨੌਜਵਾਨ ਪਰਿਵਾਰ ਦੇ ਬੱਚੇ, ਸਰਕਾਰ ਵੱਲੋਂ ਹਮਾਇਤ ਪ੍ਰਾਪਤ ਸੰਸਥਾ ਵੱਲੋਂ ਇਕ ਮਾਂ ਦੀ ਗੋਦ ’ਚੋਂ ਖੋਹ ਲਏ ਗਏ। ਆਪਣੇ ਬੱਚਿਆਂ ਨੂੰ ਹਾਸਲ ਕਰਨ ਲਈ ਸਾਗਰਿਕਾ ਭੱਟਾਚਾਰੀਆ ਨੂੰ ਨਾਰਵੇ ਤੋਂ ਲੈ ਕੇ ਭਾਰਤ ਦੀਆਂ ਅਦਾਲਤਾਂ ’ਚ ਸਭ ਮੁਕੱਦਮੇ ਲੜਨੇ ਪਏ। ਆਖਿਰ ਮਾਂ ਦੀ ਮਮਤਾ ਦੀ ਹੀ ਜਿੱਤ ਹੋਈ ਅਤੇ 3 ਸਾਲ ਬਾਅਦ ਉਹ ਮਾਸੂਮ ਬੱਚੇ ਮਾਂ ਨੂੰ ਵਾਪਸ ਮਿਲ ਗਏ। ਨਹੀਂ ਤਾਂ ਸਾਗਰਿਕਾ ਭੱਟਾਚਾਰੀਆ ਦੇ ਪਤੀ ਨੇ ਇਸ ਲੜਾਈ ’ਚ ਉਨ੍ਹਾਂ ਨਾਲ ਧੋਖਾਦੇਹੀ ਕੀਤੀ ਕਿਉਂਕਿ ਉਹ ਨਾਰਵੇ ’ਚ ਰਹਿਣ ਲਈ ਆਪਣੇ ਵੀਜ਼ੇ ਨੂੰ ਵਧੇਰੇ ਪਹਿਲ ਦਿੰਦੇ ਸਨ ਅਤੇ ਇਸ ਲਈ ਨਾ ਚਾਹੁੰਦਿਆਂ ਹੋਇਆਂ ਵੀ ਉਨ੍ਹਾਂ ਨਾਰਵੇ ਦੀ ਸਰਕਾਰ ਅਤੇ ਕਾਨੂੰਨ ਦਾ ਪੱਖ ਲਿਆ। ‘ਮਿਸਿਜ਼ ਚੈਟਰਜੀ ਬਨਾਮ ਨਾਰਵੇ’ ਫਿਲਮ ’ਚ ਸਾਗਰਿਕਾ ਭੱਟਾਚਾਰੀਆ ਦੇ ਕਿਰਕਾਰ ਨੂੰ ਰਾਣੀ ਮੁਖਰਜੀ ਨੇ ਬਹੁਤ ਵਧੀਆ ਢੰਗ ਨਾਲ ਨਿਭਾਇਆ ਹੈ।
ਹੋਇਆ ਇੰਝ ਕਿ ਜਦੋਂ ਸਾਗਰਿਕਾ ਨਾਰਵੇ ’ਚ ਜਾ ਕੇ ਆਪਣੇ ਪਤੀ ਨਾਲ ਰਹਿਣ ਲੱਗੀ ਤਾਂ ਨਾਰਵੇ ਦੀ ਸਰਕਾਰ ਦੀ ਬਾਲ ਕਲਿਆਣ ਏਜੰਸੀ ਦੇ ਅਧਿਕਾਰੀਆਂ ਨੇ ਭੱਟਾਚਾਰੀਆ ਜੋੜੇ ਦੇ ਨਿੱਜੀ ਜੀਵਨ ’ਚ ਦਖਲ ਦੇਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਐਲਾਨਿਆ ਨਿਸ਼ਾਨਾ ਸੀ ਕਿ ਬੱਚਿਆਂ ਦੇ ਪਾਲਣ-ਪੋਸ਼ਣ ’ਚ ਭੱਟਾਚਾਰੀਆ ਜੋੜੇ ਦੀ ਮਦਦ ਕੀਤੀ ਜਾਵੇ ਕਿਉਂਕਿ ਨਾਰਵੇ ਸਰਕਾਰ ਬੱਚਿਆਂ ਦੇ ਪਾਲਣ-ਪੋਸ਼ਣ ’ਤੇ ਬਹੁਤ ਜ਼ੋਰ ਿਦੰਦੀ ਹੈ, ਉਹ ਇਸ ਮੰਤਵ ਲਈ ਕਰੋੜਾਂ ਰੁਪਏ ਖਰਚ ਵੀ ਕਰਦੀ ਹੈ। ਇਸ ਦਖਲਅੰਦਾਜ਼ੀ ਦੀ ਅਧਿਕਾਰੀ ਨਿਯਮਿਤ ਰਿਪੋਰਟ ਲਿਖਦੇ ਰਹੇ ਅਤੇ ਇਕ ਦਿਨ ਅਚਾਨਕ ਭੱਟਾਚਾਰੀਆ ਜੋੜੀ ਦੇ ਇਨ੍ਹਾਂ ਮਾਸੂਮ ਬੱਚਿਆਂ ਨੂੰ ਉਨ੍ਹਾਂ ਕੋਲੋਂ ਜਬਰੀ ਖੋਹ ਕੇ ਉਹ ਬਾਲ ਕਲਿਆਣ ਗ੍ਰਹਿ ਵਿਖੇ ਲੈ ਗਏ ਜਿੱਥੇ ਸਾਗਰਿਕਾ ਨੂੰ ਆਪਣੇ ਬੱਚਿਆਂ ਨਾਲ ਹਫਤੇ ’ਚ ਸਿਰਫ ਇਕ ਵਾਰ ਮਿਲਣ ਦਿੱਤਾ ਜਾਂਦਾ ਸੀ।
ਇਸ ਬਾਲ ਕਲਿਆਣ ਏਜੰਸੀ ਦਾ ਦੋਸ਼ ਸੀ ਕਿ ਸਾਗਰਿਕਾ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਦੇ ਯੋਗ ਠੀਕ ਮਾਂ ਨਹੀਂ ਹੈ ਕਿਉਂਕਿ ਉਹ ਆਪਣੇ 6 ਮਹੀਨਿਆਂ ਦੀ ਬੇਟੀ ਅਤੇ 4 ਸਾਲ ਦੇ ਬੇਟੇ ਨੂੰ ਛੁਰੀ-ਕਾਂਟੇ ਨਾਲ ਨਹੀਂ ਸਗੋਂ ਹੱਥਾਂ ਨਾਲ ਖਾਣਾ ਖਵਾਉਂਦੀ ਹੈ। ਉਨ੍ਹਾਂ ਦਾ ਦੋਸ਼ ਸੀ ਕਿ ਸ਼ਰਾਰਤ ਕਰ ਰਹੇ ਬੱਚਿਆਂ ਨੂੰ ਸਾਗਰਿਕਾ ਝਾੜ ਪਾਉਂਦੀ ਹੈ ਅਤੇ ਥੱਪੜ ਵੀ ਵਿਖਾਉਂਦੀ ਹੈ। ਬਾਲ ਕਲਿਆਣ ਏਜੰਸੀ ਦੇ ਇਨ੍ਹਾਂ ਅਧਿਕਾਰੀਆਂ ਦਾ ਇਹ ਵੀ ਦੋਸ਼ ਸੀ ਕਿ ਸਾਗਰਿਕਾ ਆਪਣੇ ਬੱਚਿਆਂ ਦੇ ਮੱਥੇ ’ਤੇ ਕਾਲਾ ਟਿੱਕਾ ਭਾਵ ਨਜ਼ਰਵੱਟੂ ਲਾਉਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਦੋਸ਼ ਇਹ ਵੀ ਸੀ ਕਿ ਸਾਗਰਿਕਾ ਦੇ ਪਤੀ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ ’ਚ ਹੱਥ ਨਹੀਂ ਵੰਡਾਉਂਦੇ।
ਇਨ੍ਹਾਂ ਦੋਸ਼ਾਂ ਨੂੰ ਪੜ੍ਹ ਕੇ ਇਸ ਲੇਖ ਦੇ ਪਾਠਕ ਹੱਸਣਗੇ ਕਿਉਂਕਿ ਜੋ ਦੋਸ਼ ਸਾਗਰਿਕਾ ’ਤੇ ਲਾਏ ਗਏ ਹਨ ਉਹ ਤਾਂ ਦੱਖਣੀ ਏਸ਼ੀਆ ਦੇ ਕਿਸੇ ਵੀ ਸਮਾਜ ਦੇ ਪਰਿਵਾਰ ’ਤੇ ਲਾਏ ਜਾ ਸਕਦੇ ਹਨ। ਇਸ ਤੋਂ ਪਹਿਲਾਂ ਕਿ ਅਸੀਂ ਇਹ ਜਾਣੀਏ ਕਿ ਨਾਰਵੇ ਦੀ ਸਰਕਾਰ ਨੇ ਅਜਿਹਾ ਕਿਉਂ ਕੀਤਾ, ਪਹਿਲਾਂ ਤਾਂ ਇਹ ਜਾਣ ਲੈਣਾ ਹੋਵੇਗਾ ਕਿ ਇਨ੍ਹਾਂ ਦੋਸ਼ਾਂ ਨਾਲ ਨਜਿੱਠਣ ਲਈ ਸਾਗਰਿਕਾ ਨੂੰ ਕਈ ਅਦਾਲਤਾਂ ’ਚ ਬਹੁਤ ਔਖਾ ਸੰਘਰਸ਼ ਕਰਨਾ ਪਿਆ।
ਇਸ ਫਿਲਮ ’ਚ ਵਿਖਾਇਆ ਗਿਆ ਹੈ ਕਿ ਬਾਲ ਕਲਿਆਣ ਦੇ ਨਾਂ ’ਤੇ ਇਹ ਪੂਰੀ ਪ੍ਰਣਾਲੀ ਨਿੱਜੀ ਸਵਾਰਥਾਂ ਲਈ ਕੰਮ ਕਰਦੀ ਹੈ। ਇਹ ਕਿਸੇ ਵੱਡੇ ਘਪਲੇ ਤੋਂ ਘੱਟ ਨਹੀਂ। ਇਸ ’ਚ ਬਾਲ ਸੁਰੱਖਿਆ ਏਜੰਸੀ, ਸਮਾਜਿਕ ਵਰਕਰ, ਮਾਨਸਿਕ ਰੋਗਾਂ ਦੇ ਮਾਹਿਰ, ਵਕੀਲ, ਸਰਕਾਰੀ ਗ੍ਰਾਂਟ ਦੇ ਬਦਲੇ ਅਜਿਹੇ ਖੋਹੇ ਗਏ ਬੱਚਿਆਂ ਨੂੰ ਪਾਲਣ ਵਾਲੇ ਗੋਦ ’ਚ ਲੈਣ ਵਾਲੇ ਪਰਿਵਾਰ ਜਾਂ ਇਨ੍ਹਾਂ ਬੱਚਿਆਂ ਨੂੰ ਕਾਨੂੰਨਨ ਗੋਦ ’ਚ ਲੈਣ ਵਾਲੇ ਪਰਿਵਾਰ ਵੀ ਸ਼ਾਮਲ ਹਨ ਕਿਉਂਕਿ ਇਸ ’ਚ ਉਨ੍ਹਾਂ ਸਭ ਦੀ ਕਮਾਈ ਹੁੰਦੀ ਹੈ।
ਨਾਰਵੇ ਦੀ ਸਰਕਾਰ, ਇਸ ਫਿਲਮ ਦੇ ਆਉਣ ਨਾਲ ਸਮੁੱਚੀ ਦੁਨੀਆ ’ਚ ਵਿਵਾਦਾਂ ’ਚ ਘਿਰਨਾ ਸ਼ੁਰੂ ਹੋ ਗਈ ਹੈ। ਫਿਲਮ ਦੇਖਣ ਪਿੱਛੋਂ ਮੈਂ ਵੀ ਨਾਰਵੇ ਦੀ ਸਰਕਾਰ ਤੇ ਭਾਰਤ ’ਚ ਨਾਰਵੇ ਦੇ ਰਾਜਦੂਤ ਨੂੰ ਟਵਿੱਟਰ ’ਤੇ ਆਪਣਾ ਸੰਦੇਸ਼ ਭੇਜਿਆ ਜੋ ਇਸ ਤਰ੍ਹਾਂ ਹੈ, ‘‘ਤੁਹਾਡਾ ਦੇਸ਼ ਦੁਨੀਆ ਦਾ ਇਕ ਵੱਕਾਰੀ ਦੇਸ਼ ਹੈ ਪਰ ‘ਮਿਸਿਜ਼ ਚੈਟਰਜੀ ਬਨਾਮ ਨਾਰਵੇ’ ਫਿਲਮ ਨੂੰ ਦੇਖ ਕੇ ਤੁਹਾਡੇ ਬਾਲ ਕਲਿਆਣ ਪ੍ਰੋਗਰਾਮ ਦਾ ਇਕ ਦਿਲ ਹਿਲਾ ਦੇਣ ਵਾਲਾ ਪੱਖ ਉਜਾਗਰ ਹੋਇਆ ਹੈ। ਉਮੀਦ ਹੈ ਤੁਸੀਂ ਹੁਣ ਏਸ਼ੀਆਈ ਮੂਲ ਦੇ ਪਰਿਵਾਰਾਂ ਪ੍ਰਤੀ ਆਪਣਾ ਵਤੀਰਾ ਬਦਲੋਗੇ ਅਤੇ ਉਨ੍ਹਾਂ ਨੂੰ ਆਪਣੇ ਦੇਸ਼ ਦੀ ਸੰਸਕ੍ਰਿਤੀ ਅਤੇ ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ ਦੀਆਂ ਐਨਕਾਂ ਨਾਲ ਵੇਖਣਾ ਬੰਦ ਕਰੋਗੇ। ਤੁਹਾਨੂੰ ਯਾਦ ਦਿਵਾ ਦਿਆਂ ਕਿ ਪ੍ਰਸਿੱਧ ਅਮਰੀਕੀ ਸਮਾਜ ਸ਼ਾਸਤਰੀ ਤਾਲਕਾਟ ਪਾਰਸਸ ਨੇ ਆਪਣੀ ਕਿਤਾਬ ’ਚ ਭਾਰਤ ਦੇ ਸਾਂਝੇ ਪਰਿਵਾਰਾਂ ਨੂੰ ਦੁਨੀਆ ਦੀ ਸਰਵੋਤਮ ਸਮਾਜ ਵਿਵਸਥਾ ਦੱਸਿਆ ਹੈ ਕਿਉਂਕਿ ਇਸ ਵਿਵਸਥਾ ’ਚ ਪਰਿਵਾਰ ਦੇ ਮੈਂਬਰਾਂ ਦਾ ਤਣਾਅ ਪ੍ਰਬੰਧਨ ਹੁੰਦਾ ਹੈ, ਆਰਥਿਕ ਅਤੇ ਭਾਵਨਾਤਮਕ ਸੁਰੱਖਿਆ ਰਹਿੰਦੀ ਹੈ ਅਤੇ ਰਵਾਇਤੀ ਸਬੰਧ ਮਜ਼ਬੂਤ ਹੰੁਦੇ ਹਨ ਜੋ ਇਨ੍ਹਾਂ ਸਮਾਜਾਂ ਨੂੰ ਲੰਬੇ ਸਮੇਂ ਤੱਕ ਸਥਿਰਤਾ ਦਿੰਦੇ ਹਨ। ਪੱਛਮੀ ਸਮਾਜ ’ਚ ਇਕ ਪਰਿਵਾਰ ਜਾਂ ਵਿਅਕਤੀ ਆਧਾਰਿਤ ਵਿਵਸਥਾ ਕਾਰਨ ਸਮਾਜ ਦੀ ਵੰਡ ਹੋ ਰਹੀ ਹੈ।’’
ਇਸੇ ਟਵੀਟ ’ਚ ਮੈਂ ਅੱਗੇ ਵੇਖਿਆ, ‘‘1988 ’ਚ ਅਮਰੀਕਾ ਦੇ ਸ਼ਹਿਰ ਵਿਸਕਾਨਸਿਨ ’ਚ ਇਕ ਕੌਮਾਂਤਰੀ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਮੈਂ ਕਿਹਾ ਸੀ ਕਿ ਪੂਰਬੀ ਦੇਸ਼ਾਂ ਦੀ ਸਮਾਜਿਕ ਅਤੇ ਸੱਭਿਆਚਾਰਕ ਵਿਰਾਸਤ ਖੁਸ਼ਹਾਲ ਹੈ ਅਤੇ ਸਦੀਆਂ ਪੁਰਾਣੀ ਹੈ ਜਦੋਂ ਕਿ ਪੱਛਮੀ ਦੇਸ਼ਾਂ ਦੇ ਸਮਾਜ ਆਪਣੇ ਵਧੀਆ ਪ੍ਰਬੰਧਾਂ ਕਾਰਨ ਭੌਤਿਕ ਪੱਖੋਂ ਅੱਗੇ ਵਧ ਰਹੇ ਹਨ ਪਰ ਉਨ੍ਹਾਂ ਕੋਲ ਜ਼ਿੰਦਗੀ ਜਿਊਣ ਦੀ ਦ੍ਰਿਸ਼ਟੀ ਨਹੀਂ ਹੈ। ਜੇ ਦੋਹਾਂ ਸਮਾਜਾਂ ਦਰਮਿਆਨ ਆਪਸੀ ਸਤਿਕਾਰ ਦਾ ਇਕ ਅਜਿਹਾ ਰਿਸ਼ਤਾ ਸਥਾਪਿਤ ਹੋ ਜਾਵੇ ਕਿ ਪੂਰਬ ਦੀ ਨਜ਼ਰ ਅਤੇ ਪੱਛਮ ਦਾ ਪ੍ਰਬੰਧ ਸਾਂਝੇ ਤੌਰ ’ਤੇ ਕੰਮ ਕਰੇ ਤਾਂ ਪੂਰੀ ਮਨੁੱਖੀ ਜਾਤੀ ਲਈ ਰਹਿਣ ਲਈ ਇਹ ਦੁਨੀਆ ਕਲਿਆਣਕਾਰੀ ਹੋ ਜਾਵੇਗੀ।’’
–ਵਿਨੀਤ ਨਾਰਾਇਣ
ਸਿੱਧੂ ਦੇ ਮਾਪਿਆਂ ਨੂੰ ਮਿਲਣ ਪਹੁੰਚੀ ਹਾਲੀਵੁੱਡ ਰੈਪਰ Stefflon ਨੇ ਕੀਤਾ ਨੇਕ ਕੰਮ, ਸਾਹਮਣੇ ਆਈਆਂ ਤਸਵੀਰਾਂ
NEXT STORY