ਐਂਟਰਟੇਨਮੈਂਟ ਡੈਸਕ- ਫ਼ਿਲਮਾਂ ਅਤੇ ਟੀਵੀ ਦੀ ਦੁਨੀਆ ਦੇ ਮਸ਼ਹੂਰ ਅਭਿਨੇਤਾ ਮੁਕੁਲ ਦੇਵ ਦੇ ਅਚਾਨਕ ਦੇਹਾਂਤ ਨੇ ਫਿਲਮ ਇੰਡਸਟਰੀ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ। 54 ਸਾਲ ਦੀ ਉਮਰ 'ਚ ਮੁਕੁਲ ਨੇ ਆਪਣੇ ਆਖਰੀ ਸਾਹ ਲਏ। ਖ਼ਬਰਾਂ ਅਨੁਸਾਰ, ਪਿਛਲੇ ਕੁੱਝ ਦਿਨਾਂ ਤੋਂ ਹਸਪਤਾਲ 'ਚ ਦਾਖ਼ਲ ਸਨ ਅਤੇ ICU ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਕਾਫੀ ਸਮੇਂ ਤੋਂ ਉਹ ਬਿਮਾਰ ਸਨ ਅਤੇ ਉਨ੍ਹਾਂ ਦੀ ਸਿਹਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਸੀ।
ਇਹ ਵੀ ਪੜ੍ਹੋ: ਮੁਕੁਲ ਦੇਵ ਦੇ ਦਿਹਾਂਤ ਮਗਰੋਂ ਭਰਾ ਰਾਹੁਲ ਦੀ ਪਹਿਲੀ ਪੋਸਟ, ਲਿਖਿਆ- ਮੁਕੁਲ ਨੂੰ ਮਿਲੇ ਪਿਆਰ ਅਤੇ...
ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਨੇ ਕੀਤਾ ਹੈਰਾਨ
ਉਨ੍ਹਾਂ ਦੀ ਮੌਤ ਤੋਂ ਬਾਅਦ ਇੱਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਮੁਕੁਲ ਦੇਵ ਨੂੰ ਪਾਰਕ ਵਿੱਚ ਦੌੜਦਿਆਂ ਵੇਖਿਆ ਜਾ ਸਕਦਾ ਹੈ। ਪਰ ਕੁਝ ਕਦਮ ਦੌੜਣ ਤੋਂ ਬਾਅਦ ਉਹ ਥੱਕ ਕੇ ਬੈਠ ਜਾਂਦੇ ਹਨ। ਲੰਮੇ ਵਾਲ ਅਤੇ ਵਧੇ ਹੋਏ ਭਾਰ ਕਾਰਨ ਉਨ੍ਹਾਂ ਨੂੰ ਪਛਾਣਣਾ ਵੀ ਮੁਸ਼ਕਲ ਹੋ ਰਿਹਾ ਸੀ। ਇਸ ਵੀਡੀਓ ਨੂੰ ਦੇਖ ਕੇ ਉਨ੍ਹਾਂ ਦੇ ਫੈਨਜ਼ ਹੈਰਾਨ ਹਨ।
ਡਿਪ੍ਰੈਸ਼ਨ ਅਤੇ ਇਕੱਲੇਪਨ ਨੇ ਘੇਰਿਆ
ਉਨ੍ਹਾਂ ਦੇ ਨੇੜਲੇ ਮਿੱਤਰ ਵਿੰਦੂ ਦਾਰਾ ਸਿੰਘ ਨੇ ਦੱਸਿਆ ਕਿ ਮੁਕੁਲ ਪਿਛਲੇ ਕੁਝ ਸਮੇਂ ਤੋਂ ਡਿਪ੍ਰੈਸ਼ਨ ਵਿਚ ਸਨ। ਮਾਪਿਆਂ ਦੀ ਮੌਤ ਨੇ ਉਨ੍ਹਾਂ ਨੂੰ ਤੋੜ ਕੇ ਰੱਖ ਦਿੱਤਾ ਸੀ। ਉਹ ਆਪਣੀ ਸਿਹਤ ਦਾ ਖ਼ਿਆਲ ਨਹੀਂ ਰੱਖ ਰਹੇ ਸਨ ਅਤੇ ਉਨ੍ਹਾਂ ਦਾ ਭਾਰ ਲਗਭਗ 125 ਕਿਲੋ ਤੱਕ ਪਹੁੰਚ ਗਿਆ ਸੀ। ਇਨ੍ਹਾਂ ਸਭ ਕਾਰਣਾਂ ਕਰਕੇ ਉਹਨਾਂ ਦੀ ਸਿਹਤ ਬੇਹੱਦ ਖਰਾਬ ਹੋ ਚੁੱਕੀ ਸੀ।
ਇਹ ਵੀ ਪੜ੍ਹੋ: ਮੁਕੁਲ ਦੇਵ ਤੋਂ ਬਾਅਦ ਹੁਣ ਇਸ ਆਦਾਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ, ਸੋਗ 'ਚ ਡੁੱਬੀ ਇੰਡਸਟਰੀ
ਤਲਾਕ ਅਤੇ ਨਸ਼ਾ
ਵਿੰਦੂ ਨੇ ਇਹ ਵੀ ਖੁਲਾਸਾ ਕੀਤਾ ਕਿ ਮੁਕੁਲ ਦੇਵ ਆਪਣੀ ਪਤਨੀ ਸ਼ਿਲਪਾ ਦੇਵ ਨਾਲ ਤਲਾਕ ਲੈ ਚੁੱਕੇ ਸਨ ਅਤੇ ਉਨ੍ਹਾਂ ਦੀ ਧੀ ਸਿਆ ਦੇਵ ਵਿਦੇਸ਼ ਵਿੱਚ ਰਹਿੰਦੀ ਹੈ। ਤਲਾਕ ਦੇ ਬਾਅਦ ਉਹ ਬਿਲਕੁਲ ਇਕੱਲੇ ਰਹਿ ਗਏ ਸਨ। ਉਹ ਨਸ਼ੇ ਦੀ ਆਦੀ ਹੋ ਚੁੱਕੇ ਸਨ, ਜਿਸ ਨਾਲ ਉਨ੍ਹਾਂ ਦੀ ਸਿਹਤ ਹੋਰ ਜ਼ਿਆਦਾ ਖ਼ਰਾਬ ਹੋ ਗਈ।
ਇਹ ਵੀ ਪੜ੍ਹੋ: ਪੰਜਾਬ ਕਿੰਗਜ਼ ਦੀ ਮਾਲਕਣ ਪ੍ਰਿਟੀ ਜ਼ਿੰਟਾ ਨੇ ਦਿਖਾਈ ਦਰਿਆਦਿਲੀ; ਦਾਨ ਕੀਤੇ 1.10 ਕਰੋੜ ਰੁਪਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਿਤਾਭ ਨੇ ਭਾਰਤ ਦੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ 'ਤੇ ਪ੍ਰਗਟਾਈ ਖੁਸ਼ੀ
NEXT STORY