ਮੁੰਬਈ (ਬਿਊਰੋ) - ਕਮੇਡੀ ਕਿੰਗ ਕਪਿਲ ਸ਼ਰਮਾ ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਘੱਟ ਵੱਧ ਹੀ ਨਜ਼ਰ ਆਉਂਦੇ ਹਨ। ਉਨ੍ਹਾਂ ਦੀ ਧੀ ਅਨਾਇਰਾ ਸ਼ਰਮਾ ਦੋ ਸਾਲ ਦੀ ਹੋ ਗਈ ਹੈ। ਅਨਾਇਰਾ ਸ਼ਰਮਾ ਦੇ ਬਰਥਡੇਅ ਸੈਲੀਬ੍ਰੇਸ਼ਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਖ ਸਕਦੇ ਹੋ ਗਿੰਨੀ ਚਤਰਥ, ਕਪਿਲ ਸ਼ਰਮਾ ਆਪਣੀ ਧੀ ਨਾਲ ਨਜ਼ਰ ਆ ਰਹੇ ਹਨ। ਅਨਾਇਰਾ ਆਪਣੇ ਬਰਥਡੇਅ ਕੇਕ ਨਾਲ ਖੜੀ ਹੋਈ ਨਜ਼ਰ ਆ ਰਹੀ ਹੈ। ਕੇਕ 'ਤੇ ਦੋ ਨੰਬਰ ਦੀ ਸਟਾਈਲਿਸ਼ ਕੈਂਡਲ ਲੱਗੀ ਹੋਈ ਹੈ ਪਰ ਇਸ ਵੀਡੀਓ 'ਚ ਕਪਿਲ ਸ਼ਰਮਾ ਦਾ ਪੁੱਤਰ ਨਜ਼ਰ ਨਹੀਂ ਆਇਆ।
ਦੱਸ ਦਈਏ ਕਾਮੇਡੀਅਨ ਤੇ ਅਦਾਕਾਰ ਕਪਿਲ ਸ਼ਰਮਾ, ਜਿਨ੍ਹਾਂ ਨੇ ਪਿਛਲੇ ਸਾਲ ਬਹੁਤ ਹੀ ਧੂਮ ਧਾਮ ਨਾਲ ਆਪਣੀ ਧੀ ਅਨਾਇਰਾ ਸ਼ਰਮਾ ਦਾ ਪਹਿਲਾ ਬਰਥਡੇਅ ਸੈਲੀਬ੍ਰੇਟ ਕੀਤਾ ਸੀ। ਕਪਿਲ ਸ਼ਰਮਾ ਦੀ ਬੇਟੀ ਦੇ ਪਹਿਲੇ ਜਨਮਦਿਨ ਦੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਖੂਬ ਵਾਇਰਲ ਹੋਈਆਂ ਸਨ।
ਦੱਸਣਯੋਗ ਹੈ ਕਿ ਇਸੇ ਸਾਲ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਦੂਜੀ ਵਾਰ ਮਾਤਾ-ਪਿਤਾ ਬਣੇ ਹਨ। ਇਸ ਵਾਰ ਪਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਨਾਲ ਨਿਵਾਜਿਆ ਹੈ। ਕਪਿਲ ਸ਼ਰਮਾ ਨੇ ਆਪਣੇ ਪੁੱਤਰ ਦੀ ਛੋਟੀ ਜਿਹੀ ਝਲਕ ਇਸ ਸਾਲ ਫਾਦਰਸ ਡੇਅ ਮੌਕੇ 'ਤੇ ਸਾਂਝੀ ਕੀਤੀ ਸੀ। ਉਨ੍ਹਾਂ ਨੇ ਆਪਣੇ ਬੱਚਿਆਂ ਨਾਲ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਉਹ ਆਪਣੀ ਧੀ ਅਨਾਇਰਾ ਅਤੇ ਪੁੱਤਰ ਤਿਰਸ਼ਾਨ ਨਾਲ ਨਜ਼ਰ ਆਏ ਸੀ। ਕਪਿਲ ਸ਼ਰਮਾ ਇੰਨੀਂ ਦਿਨੀਂ ਆਪਣੇ ਟੀਵੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੇ ਹੋਏ ਨਜ਼ਰ ਆਉਂਦੇ ਹਨ।
ਦੱਸ ਦਈਏ ਕਪਿਲ ਸ਼ਰਮਾ ਨੇ ਹਿੰਦੀ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ। ਉਹ ਵਧੀਆ ਆਵਾਜ਼ ਦੇ ਵੀ ਮਾਲਕਹਨ। ਉਹ ਅਕਸਰ ਹੀ ਆਪਣੇ ਟੀਵੀ ਸ਼ੋਅ 'ਚ ਗੀਤ ਗਾਉਂਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ।
ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਸਾਂਝੀ ਕਰੋ।
ਜਦੋਂ ਅਰਬਾਜ਼ ਖ਼ਾਨ ਨੇ ਛੇੜਿਆ ਸੰਨੀ ਲਿਓਨ ਦਾ ਇਹ ਪੁਰਾਣਾ ਕਿੱਸਾ, ਸੁਣ ਫੁੱਟ-ਫੁੱਟ ਰੋਣ ਲੱਗੀ ਅਦਾਕਾਰਾ (ਵੀਡੀਓ)
NEXT STORY