ਮੁੰਬਈ : ਅਰਜੁਨ ਕਪੂਰ ਅਤੇ ਕਰੀਨਾ ਕਪੂਰ ਖਾਨ ਦੀ ਫਿਲਮ 'ਕੀ ਐਂਡ ਕਾ' ਦਾ ਅਗਲਾ ਗੀਤ ਇਕ ਖਾਸ ਅੰਦਾਜ਼ 'ਚ ਲਾਂਚ ਕੀਤਾ ਜਾਵੇਗਾ। 8 ਮਾਰਚ ਨੂੰ 'ਮਹਿਲਾ ਦਿਵਸ' 'ਤੇ ਮੁੰਬਈ ਦੇ ਪੰਜ ਸਿਤਾਰਾ ਹੋਟਲ 'ਚ 'ਕੀ ਐਂਡ ਕਾ' ਫਿਲਮ ਦਾ ਗੀਤ 'ਮੋਸਟ ਵਾਂਟਿਡ ਮੁੰਡਾ' ਲਾਂਚ ਕੀਤਾ ਜਾਵੇਗਾ। ਇਹ ਕੋਈ ਰੈਗੁਲਰ ਸੌਂਗ ਲਾਂਚਿੰਗ ਨਹੀਂ ਹੈ, ਸਗੋਂ ਇਸ ਪ੍ਰੋਗਰਾਮ ਦੌਰਾਨ ਹਰ ਪਾਸੇ ਸਿਰਫ ਅਤੇ ਸਿਰਫ ਔਰਤਾਂ ਹੀ ਨਜ਼ਰ ਆਉਣਗੀਆਂ।
ਫਿਲਮ ਦੀ ਕ੍ਰਿਏਟਿਵ ਟੀਮ ਨੇ ਵਿਚਾਰ-ਚਰਚਾ ਕਰਕੇ ਇਹ ਫੈਸਲਾ ਲਿਆ ਹੈ ਕਿ ਇਹ ਗੀਤ ਜੇਕਰ ਮਹਿਲਾ ਦਿਵਸ 'ਤੇ ਲਾਂਚ ਕੀਤਾ ਜਾਵੇਗਾ ਤਾਂ ਸਿਰਫ ਕੁੜੀਆਂ ਅਤੇ ਔਰਤਾਂ ਦੀ ਮੌਜੂਦਗੀ ਇਸ ਨੂੰ ਇਕ ਨਵਾਂ ਰੂਪ ਦੇਵੇਗੀ। ਉਂਝ ਫਿਲਮ ਦੇ ਦੋ ਗੀਤ 'ਹਾਈ ਹੀਲ' ਅਤੇ 'ਜੀ ਹਜੂਰੀ' ਪਹਿਲਾਂ ਤੋਂ ਹੀ ਹਿੱਟ ਹਨ। ਅਰਜੁਨ ਕਪੂਰ ਅਤੇ ਕਰੀਨਾ ਕਪੂਰ ਖਾਨ ਸਟਾਰਰ ਇਸ ਫਿਲਮ ਨੂੰ ਆਰ. ਬਾਲਕੀ ਨੇ ਨਿਰਦੇਸ਼ਿਤ ਕੀਤਾ ਹੈ। ਇਹ ਫਿਲਮ ਪਹਿਲੀ ਅਪ੍ਰੈਲ ਨੂੰ ਰਿਲੀਜ਼ ਹੋਵੇਗੀ।
'ਜ਼ੀ ਸਿਨੇ ਐਵਾਰਡ' 'ਚ 'ਬਾਜੀਰਾਵ ਮਸਤਾਨੀ' ਅਤੇ 'ਪੀਕੂ' ਨੇ ਤੋੜੇ ਸਾਰੇ ਰਿਕਾਰਡ
NEXT STORY