ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਗਏ ਹਨ। ਕਾਰਤਿਕ ਨੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਕਾਰਤਿਕ ਨੇ ਪਾਜ਼ੇਟਿਵ ਦੇ ਨਿਸ਼ਾਨ ਵਾਲੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਪਾਜ਼ੇਟਿਵ ਹੋ ਗਿਆ ਹਾਂ, ਦੁਆ ਕਰੋ।’
ਦੱਸਣਯੋਗ ਹੈ ਕਿ ਕਾਰਤਿਕ ਇਨ੍ਹੀਂ ਦਿਨੀਂ ‘ਫ਼ਿਲਮ ‘ਭੂਲ ਭੂਲਈਆ 2’ ਦੀ ਸ਼ੂਟਿੰਗ ਕਰ ਰਹੇ ਸਨ। ਇਸ ਫ਼ਿਲਮ ’ਚ ਕਿਆਰਾ ਅਡਵਾਨੀ ਤੇ ਤੱਬੂ ਵੀ ਹੈ। ਦੋ ਦਿਨ ਪਹਿਲਾਂ ਹੀ ਕਾਰਤਿਕ ਨੇ ਕਿਆਰਾ ਨਾਲ ਲੈਕਮੇ ਫੈਸ਼ਨ ਵੀਕ 2021 ’ਚ ਰੈਂਪ ਵਾਕ ਕੀਤੀ ਸੀ।
ਇਸ ਤੋਂ ਇਲਾਵਾ ਕਾਰਤਿਕ ਨੈੱਟਫਲਿਕਸ ਦੀ ਫ਼ਿਲਮ ‘ਧਮਾਕਾ’ ’ਚ ਵੀ ਨਜ਼ਰ ਆਉਣਗੇ। ਇਸ ਫ਼ਿਲਮ ਦਾ ਟੀਜ਼ਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ, ਜਿਸ ’ਚ ਕਾਰਤਿਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕਾਰਤਿਕ ਆਰੀਅਨ ਇਸ ਫ਼ਿਲਮ ’ਚ ਪੱਤਰਕਾਰ ਅਰਜੁਨ ਪਾਠਕ ਦੀ ਭੂਮਿਕਾ ’ਚ ਹਨ।
ਕਾਰਤਿਕ ਦੀ ‘ਭੂਲ ਭੂਲਈਆ 2’ ਫ਼ਿਲਮ ਨੂੰ ਅਨੀਸ ਬਜ਼ਮੀ ਡਾਇਰੈਕਟ ਕਰ ਰਹੇ ਹਨ, ਉਥੇ ‘ਧਮਾਕਾ’ ਨੂੰ ਰਾਮ ਮਾਧਵਾਨੀ ਡਾਇਰੈਕਟ ਕਰਨਗੇ। ਜੇਕਰ ਸਭ ਕੁਝ ਠੀਕ ਰਿਹਾ ਤਾਂ ਇਹ ਦੋਵੇਂ ਫ਼ਿਲਮਾਂ ਇਸੇ ਸਾਲ ਰਿਲੀਜ਼ ਹੋ ਜਾਣਗੀਆਂ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
Lakme Fashion Week 2021 : ਸਿਤਾਰਿਆਂ ਨੇ ਰੈਂਪ ’ਤੇ ਦਿਖਾਏ ਜਲਵੇ, ਲੋਕਾਂ ’ਚ ਪਾਈ ਖਿੱਚ
NEXT STORY