ਨਵੀਂ ਦਿੱਲੀ- ਉਂਝ ਤਾਂ ਕੈਟਰੀਨਾ ਕੈਫ ਤੇ ਰਣਬੀਰ ਕਪੂਰ ਕਈ ਵਾਰ ਛੁੱਟੀਆਂ 'ਤੇ ਮਨਾ ਚੁੱਕੇ ਹਨ ਪਰ ਉਨ੍ਹਾਂ ਦਾ ਹਾਲ ਹੀ 'ਚ ਛੁੱਟੀਆਂ ਬਤੀਤ ਕਰਨਾ ਬੇਹੱਦ ਖਾਸ ਰਿਹਾ। ਜੀ ਹਾਂ, ਕੈਟ ਦੇ ਜਨਮਦਿਨ 'ਤੇ ਰਣਬੀਰ ਕਪੂਰ ਤੇ ਕੈਟਰੀਨਾ ਦੋਵੇਂ ਆਸਟ੍ਰੀਆ ਗਏ ਸਨ। ਇਹ ਛੁੱਟੀਆਂ ਖਾਸ ਇਸ ਲਈ ਸਨ ਕਿਉਂਕਿ ਕੈਟਰੀਨਾ ਰਣਬੀਰ ਨੂੰ ਉਥੇ ਇਕ ਖਾਸ ਵਜ੍ਹਾ ਕਾਰਨ ਲੈ ਕੇ ਗਈ ਸੀ। ਅਸਲ 'ਚ ਕੈਟਰੀਨਾ ਰਣਬੀਰ ਨੂੰ ਉਥੇ ਉਸ ਦੀ ਸਿਗਰਟ ਪੀਣ ਦੀ ਆਦਤ ਛੁਡਵਾਉਣ ਲਈ ਲੈ ਗਈ ਸੀ।
ਰਣਬੀਰ ਨੇ ਸਿਗਰਟ ਛੱਡਣ ਲਈ ਆਸਟ੍ਰੀਆ ਦੇ ਦਿ ਆਰੀਜਨਲ ਐੱਫ. ਐੱਕਸ. ਮੇਅਰ ਹੈਲਥ ਸੈਂਟਰ 'ਚ ਖਾਸ ਹੈਲਥ ਸਪਾ ਲਿਆ। ਖਬਰਾਂ ਮੁਤਾਬਕ ਕੈਟਰੀਨਾ ਨੂੰ ਇਸ ਜਗ੍ਹਾ ਦੀ ਜਾਣਕਾਰੀ ਰਾਣੀ ਮੁਖਰਜੀ ਤੇ ਆਦਿੱਤਿਆ ਚੋਪੜਾ ਤੋਂ ਲੱਗੀ, ਜਿਹੜੇ ਹਾਲ ਹੀ 'ਚ ਉਥੋਂ ਡੇਟਾਕਸ ਕਰਵਾ ਕੇ ਪਰਤੇ ਸਨ। ਕੈਟਰੀਨਾ ਨੇ ਇਸ ਜਗ੍ਹਾ ਦਾ ਪਤਾ ਲੱਗਦਿਆਂ ਹੀ ਰਣਬੀਰ ਨੂੰ ਮਨਾਇਆ ਤੇ ਉਥੇ ਲੈ ਗਈ। ਇਸ ਦੌਰਾਨ ਰਣਬੀਰ ਨੂੰ ਕੰਨ ਦੇ ਪਿੱਛੇ ਟੀਕਾ ਲਗਾਇਆ ਗਿਆ ਤਾਂ ਕਿ ਉਸ ਦੀ ਸਿਗਰਟ ਪੀਣ ਦੀ ਆਦਤ ਛੁੱਟ ਸਕੇ।
ਆਲੀਆ ਨੇ ਪਿਤਾ ਮਹੇਸ਼ ਭੱਟ ਨਾਲ ਕੰਮ ਕਰਨ 'ਤੇ ਦਿੱਤਾ ਬਿਆਨ
NEXT STORY