ਮੁੰਬਈ: ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਪ੍ਰਸ਼ੰਸਕਾਂ ਨਾਲ ਉਹ ਪੁਰਾਣੀਆਂ ਯਾਦਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਲਤਾ ਨੇ ਸੋਸ਼ਲ ਮੀਡੀਆ ’ਤੇ ਆਪਣੇ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ ਜੋ ਖ਼ੂਬ ਵਾਇਰਲ ਹੋ ਰਹੀ ਹੈ।
ਲਤਾ ਨੇ ਬਚਪਨ ਦੀ ਬਲੈਕ ਐਂਡ ਵ੍ਹਾਈਟ ਤਸਵੀਰ ਸਾਂਝੀ ਕੀਤੀ ਹੈ ਜਿਸ ’ਚ ਗਾਇਕਾ ਨੇ ਦੋ ਗੁੱਤਾਂ ਕੀਤੀਆਂ ਹੋਈਆਂ ਹਨ। ਇਹ ਤਸਵੀਰ ਪ੍ਰਚਾਰ ਦੇ ਸਮੇਂ ਦੀ ਹੈ। ਤਸਵੀਰ ਸਾਂਝੀ ਕਰਦੇ ਹੋਏ ਲਤਾ ਨੇ ਲਿਖਿਆ ਕਿ ‘ਅੱਜ ਸਾਡੇ ਜਾਣੂ ਉਪਿੰਦਰ ਚਿੰਚੋਰੇ ਜੀ ਦਾ ਫੋਨ ਆਇਆ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਆਪਣਾ ਪਹਿਲਾਂ ਕਲਾਸੀਕਲ ਪਰਫਾਰਮੈਂਟ ਪਿਤਾ ਜੀ ਦੇ ਨਾਲ ਨੌ ਸਤੰਬਰ 1938 ਨੂੰ ਸੋਲਾਪੁਰ ’ਚ ਦਿੱਤਾ ਸੀ। ਇਹ ਤਸਵੀਰ ਉਸ ਸਮੇਂ ਪਬਲਿਸਿਟੀ ਲਈ ਖਿਚਵਾਈ ਸੀ। ਯਕੀਨ ਨਹੀਂ ਹੁੰਦਾ ਕਿ ਗਾਉਂਦੇ ਹੋਏ 83 ਸਾਲ ਹੋ ਗਏ। ਜਿਸ ਨੂੰ ਪ੍ਰਸ਼ੰਸਕ ਖ਼ੂਬ ਪਸੰਦ ਕਰ ਰਹੇ ਹਨ।
ਦੱਸ ਦੇਈਏ ਕਿ ਬੀਤੇ ਦਿਨੀਂ ਲਤਾ ਨੇ ਮਾਂ ਦੀ ਜਯੰਤੀ ’ਤੇ ਉਨ੍ਹਾਂ ਦੀ ਤਸਵੀਰ ਸਾਂਝੀ ਕੀਤੀ ਸੀ ਅਤੇ ਲਿਖਿਆ ਸੀ ਕਿ ‘ਨਮਸਕਾਰ’ ਅੱਜ ਮੇਰੀ ਮਾਤਾ ਜੀ ਦੀ ਜਯੰਤੀ ਹੈ’। ਅਸੀਂ ਸਭ ਮੰਗੇਸ਼ਕਰ ਉਨ੍ਹਾਂ ਦੇ ਪਾਵਨ ਚਰਨਾਂ ’ਚ ਸਿਰ ਰੱਖ ਕੇ ਨਮਨ ਕਰਦੇ ਹਾਂ’। ਲਤਾ ਹਮੇਸ਼ਾ ਮਾਤਾ-ਪਿਤਾ ਨਾਲ ਜੁੜੀਆਂ ਯਾਦਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੀ ਰਹਿੰਦੀ ਹੈ।
ਗਾਇਕ ਦਿਲਜਾਨ ਨਾਲ ਵਾਪਰੇ ਸੜਕ ਹਾਦਸੇ ਦੀਆਂ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਆਈਆਂ ਸਾਹਮਣੇ
NEXT STORY