ਨਾਸਿਕ- ਹਿੰਦੀ ਅਤੇ ਬੰਗਾਲੀ ਦੋਵਾਂ ਫਿਲਮਾਂ 'ਚ ਆਪਣੀਆਂ ਸ਼ਾਨਦਾਰ ਭੂਮਿਕਾਵਾਂ ਲਈ ਜਾਣੀ ਜਾਂਦੀ ਮਸ਼ਹੂਰ ਅਦਾਕਾਰਾ ਸਮ੍ਰਿਤੀ ਬਿਸਵਾਸ ਨਾਰੰਗ ਦਾ ਬੀਤੀ ਸ਼ਾਮ ਨਾਸਿਕ ਰੋਡ ਸਥਿਤ ਆਪਣੇ ਘਰ 'ਚ ਦਿਹਾਂਤ ਹੋ ਗਿਆ। ਅਦਾਕਾਰਾ ਨੇ ਉਮਰ ਸੰਬੰਧੀ ਸਮੱਸਿਆਵਾਂ ਕਾਰਨ 100 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਵੀਰਵਾਰ ਨੂੰ ਸਵੇਰੇ 10 ਵਜੇ ਈਸਾਈ ਰੀਤੀ ਰਿਵਾਜਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਇਹ ਵੀ ਪੜ੍ਹੋ- 'ਮਿਰਜ਼ਾਪੁਰ 3' ਦੀ ਸਕਰੀਨਿੰਗ 'ਤੇ ਪੁੱਜੇ ਕਿਊਟ ਕਪਲ ਰਿਚਾ ਚੱਡਾ ਅਤੇ ਅਲੀ ਫਜ਼ਲ
ਸਮ੍ਰਿਤੀ, ਜੋ ਪਹਿਲਾਂ ਮੁੰਬਈ 'ਚ ਬਹੁਤ ਸਾਰੀ ਦੌਲਤ ਦੀ ਮਾਲਕ ਸੀ, 28 ਸਾਲ ਪਹਿਲਾਂ ਆਪਣੀ ਈਸਾਈ ਮਿਸ਼ਨਰੀ ਭੈਣ ਦੀ ਸੁਰੱਖਿਆ 'ਚ ਰਹਿਣ ਲਈ ਨਾਸਿਕ ਚਲੀ ਗਈ ਸੀ ਅਤੇ ਉੱਥੇ ਇੱਕ ਸਾਦੇ ਘਰ 'ਚ ਰਹਿੰਦੀ ਸੀ। 1930 ਤੋਂ 1960 ਦੇ ਦਹਾਕੇ ਤੱਕ, ਸਮ੍ਰਿਤੀ ਨੇ ਨੇਕ ਦਿਲ, ਅਪਰਾਜਿਤਾ ਅਤੇ ਮਾਡਰਨ ਗਰਲ ਵਰਗੀਆਂ ਕਈ ਸਫਲ ਫਿਲਮਾਂ ਵਿੱਚ ਕੰਮ ਕੀਤਾ ਅਤੇ ਫ਼ਿਲਮ ਉਦਯੋਗ 'ਚ ਮਹੱਤਵਪੂਰਨ ਯੋਗਦਾਨ ਪਾਇਆ। ਅਦਾਕਾਰਾ ਨੇ 10 ਸਾਲ ਦੀ ਉਮਰ 'ਚ ਬੰਗਾਲੀ ਫ਼ਿਲਮ ਸੰਧਿਆ 'ਚ ਇੱਕ ਬਾਲ ਕਲਾਕਾਰ ਦੇ ਰੂਪ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਕੋਲਕਾਤਾ 'ਚ ਬਣਾਈਆਂ ਗਈਆਂ ਕਈ ਫ਼ਿਲਮਾਂ 'ਚ ਕੰਮ ਕੀਤਾ, ਜਿਸ 'ਚ ਹੇਮੰਤਾ 'ਬੋਸ ਦੀ ਦਵਾਂਡਵਾ' ਅਤੇ ਮ੍ਰਿਣਾਲ ਸੇਨ 'ਨੀਲ ਆਕਾਸ਼ਰ ਨੀਚੇ' ਸ਼ਾਮਲ ਸਨ। ਉਸਨੇ ਕਈ ਹਿੰਦੀ, ਮਰਾਠੀ ਅਤੇ ਬੰਗਾਲੀ ਫ਼ਿਲਮਾਂ 'ਚ ਕੰਮ ਕੀਤਾ ਹੈ।
ਇਹ ਵੀ ਪੜ੍ਹੋ- 'ਅਨੰਤ-ਰਾਧਿਕਾ ਮਰਚੈਂਟ ਦੀ ਮਾਮੇਰੂ ਸੇਰੇਮਨੀ 'ਤੇ ਪ੍ਰੇਮੀ ਨਾਲ ਪੁੱਜੀ ਜਾਹਨਵੀ ਕਪੂਰ
ਸਮ੍ਰਿਤੀ ਬਿਸਵਾਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਦੇ ਤੌਰ 'ਤੇ ਕੀਤੀ ਸੀ। ਉਸ ਨੇ ਗੁਰੂ ਦੱਤ, ਵੀ ਸ਼ਾਂਤਾਰਾਮ, ਮ੍ਰਿਣਾਲ ਸੇਨ, ਬਿਮਲ ਰਾਏ, ਬੀ ਆਰ ਚੋਪੜਾ ਅਤੇ ਰਾਜ ਕਪੂਰ ਦੀਆਂ ਫ਼ਿਲਮਾਂ 'ਚ ਕੰਮ ਕੀਤਾ। ਉਸਨੇ ਦੇਵ ਆਨੰਦ, ਕਿਸ਼ੋਰ ਕੁਮਾਰ ਅਤੇ ਹੋਰ ਮਸ਼ਹੂਰ ਕਲਾਕਾਰਾਂ ਦੇ ਨਾਲ ਕੰਮ ਕੀਤਾ। 1960 'ਚ ਫ਼ਿਲਮ ਨਿਰਦੇਸ਼ਕ ਐਸ.ਡੀ .ਨਾਰੰਗ ਨਾਲ ਵਿਆਹ ਕਰਨ ਤੋਂ ਬਾਅਦ ਬਿਸਵਾਸ ਨੇ ਅਦਾਕਾਰੀ ਤੋਂ ਸੰਨਿਆਸ ਲੈ ਲਿਆ।
ਇਹ ਵੀ ਪੜ੍ਹੋ- ਮਾਮੇਰੂ ਸੈਰੇਮਨੀ ਨਾਲ ਸ਼ੁਰੂ ਹੋਈਆਂ ਅਨੰਤ-ਰਾਧਿਕਾ ਮਰਚੈਂਟ ਦੀਆਂ ਵੈਡਿੰਗ ਰਸਮਾਂ, ਦੇਖੋ ਤਸਵੀਰਾਂ
ਆਪਣੀ ਮੌਤ ਤੋਂ ਪਹਿਲਾਂ ਉਹ ਨਾਸਿਕ 'ਚ ਗਰੀਬੀ 'ਚ ਰਹਿ ਰਹੀ ਸੀ। ਸਮ੍ਰਿਤੀ ਦੇ ਦੋ ਪੁੱਤਰ ਹਨ, ਰਾਜੀਵ ਅਤੇ ਸਤਿਆਜੀਤ। ਫ਼ਿਲਮ ਹੈਰੀਟੇਜ ਫਾਊਂਡੇਸ਼ਨ ਨੇ ਵੀ ਅਦਾਕਾਰਾ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ, 'ਫ਼ਿਲਮ ਹੈਰੀਟੇਜ ਫਾਊਂਡੇਸ਼ਨ ਨੂੰ ਕੱਲ੍ਹ ਪੁਰਾਣੀ ਅਦਾਕਾਰਾ ਸਮ੍ਰਿਤੀ ਬਿਸਵਾਸ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਸਮ੍ਰਿਤੀ ਬਿਸਵਾਸ, ਜਿਸ ਨੇ ਇਸ ਸਾਲ ਫਰਵਰੀ 'ਚ ਆਪਣੀ ਸ਼ਤਾਬਦੀ ਮਨਾਈ, 1940 ਅਤੇ 50 ਦੇ ਦਹਾਕੇ ਦੀਆਂ ਸਭ ਤੋਂ ਜੋਸ਼ੀਲੇ ਅਤੇ ਮਨਮੋਹਕ ਅਦਾਕਾਰਾਂ ਵਿੱਚੋਂ ਇੱਕ ਸੀ।'
ਅਨੰਤ-ਰਾਧਿਕਾ ਮਰਚੈਂਟ ਦੀ ਮਾਮੇਰੂ ਸੇਰੇਮਨੀ 'ਤੇ ਪ੍ਰੇਮੀ ਨਾਲ ਪੁੱਜੀ ਜਾਹਨਵੀ ਕਪੂਰ
NEXT STORY