ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸੰਜੇ ਦੱਤ ਆਪਣੀ ਨਿੱਜੀ ਜ਼ਿੰਦਗੀ ਤੋਂ ਲੈ ਕੇ ਕੰਮਕਾਜੀ ਜ਼ਿੰਦਗੀ ਤਕ ਸੁਰਖ਼ੀਆਂ ’ਚ ਬਣੇ ਰਹਿੰਦੇ ਹਨ, ਉਥੇ ਉਨ੍ਹਾਂ ਦੀ ਪਤਨੀ ਮਾਨਿਅਤਾ ਦੱਤ ਵੀ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਹਾਲਾਂਕਿ ਉਹ ਫ਼ਿਲਮੀ ਦੁਨੀਆ ਤੋਂ ਕਾਫੀ ਦੂਰ ਹੈ ਪਰ ਉਹ ਆਪਣੀ ਪੋਸਟ ਕਾਰਨ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ।
ਉਸ ਨੇ 42 ਸਾਲ ਦੀ ਉਮਰ ’ਚ ਖ਼ੁਦ ਨੂੰ ਕਾਫੀ ਫਿੱਟ ਰੱਖਿਆ ਹੈ। ਮਾਨਿਅਤਾ ਨੇ ਹੁਣ ਆਪਣਾ ਵਰਕਆਊਟ ਵੀਡੀਓ ਸਾਂਝਾ ਕੀਤਾ ਹੈ, ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਉਥੇ ਉਸ ਦੇ ਪ੍ਰਸ਼ੰਸਕ ਪੋਸਟ ’ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਮਾਨਿਅਤਾ 2 ਬੱਚਿਆਂ ਦੀ ਮਾਂ ਹੈ ਪਰ ਫਿਟਨੈੱਸ ਦੇ ਮਾਮਲੇ ’ਚ ਉਹ ਖ਼ੁਦ ਨੂੰ ਕਾਫੀ ਫਿੱਟ ਰੱਖਦੀ ਹੈ। ਮਾਨਿਅਤਾ ਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀ ਕੀਤੀ ਹੈ, ਜਿਸ ’ਚ ਉਹ ਵਰਕਆਊਟ ਕਰਦੀ ਪਸੀਨਾ ਵਹਾ ਰਹੀ ਹੈ। ਉਸ ਦੀ ਇਹ ਵੀਡੀਓ ਉਸ ਦੇ ਪ੍ਰਸ਼ੰਸਕਾਂ ਨੂੰ ਪ੍ਰੇਰਿਤ ਕਰ ਰਹੀ ਹੈ।
ਆਪਣੇ ਜਿਮ ਵਰਕਆਊਟ ਸੈਸ਼ਨ ਲਈ ਮਾਨਿਅਤਾ ਨੇ ਇਕ ਸਫੈਦ ਰੰਗ ਦਾ ਟਾਪ ਤੇ ਪ੍ਰਿੰਟ ਟਰੈਕ ਪੈਂਟ ਪਹਿਨੀ ਹੋਈ ਹੈ। ਵੀਡੀਓ ’ਤੇ ਮਨੀਸ਼ਾ ਕੋਇਰਾਲਾ ਤੇ ਅਲੀ ਫਜ਼ਲ ਸਮੇਤ ਕਈ ਸਿਤਾਰਿਆਂ ਨੇ ਆਪਣੀ ਪ੍ਰਤੀਕਿਰਆ ਸਾਂਝੀ ਕੀਤੀ ਹੈ। ਉਸ ਦੇ ਪ੍ਰਸ਼ੰਸਕ ਵੀ ਕੁਮੈਂਟ ਕਰਨ ’ਚ ਕੋਈ ਕਸਰ ਨਹੀਂ ਛੱਡ ਰਹੇ ਹਨ।
ਇਕ ਯੂਜ਼ਰ ਨੇ ਲਿਖਿਆ, ‘ਬਾਬਾ ਤੁਹਾਨੂੰ ਪਾ ਕੇ ਬੇਹੱਦ ਲੱਕੀ ਮਹਿਸੂਸ ਕਰਦੇ ਹੋਣਗੇ।’ ਦੂਜੇ ਯੂਜ਼ਰ ਨੇ ਲਿਖਿਆ, ‘ਕੀ ਤੁਸੀਂ ਸੰਜੂ ਬਾਬਾ ਤੋਂ ਪ੍ਰੇਰਿਤ ਹੁੰਦੇ ਹੋ।’ ਇਸ ਤੋਂ ਇਲਾਵਾ ਬਾਕੀ ਯੂਜ਼ਰਸ ਨੇ ਦਿਲ ਵਾਲੀ ਇਮੋਜੀ ਸਾਂਝੀ ਕੀਤੀ ਹੈ।
ਨੋਟ– ਤੁਹਾਨੂੰ ਮਾਨਿਅਤਾ ਦੀ ਇਹ ਵੀਡੀਓ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।
ਅਦਾਕਾਰਾ ਸ਼ਮਾ ਸਿਕੰਦਰ ਨੇ ਹੈਟ ਦੇ ਨਾਲ ਸਾਂਝੀ ਕੀਤੀ ਬੋਲਡ ਤਸਵੀਰ ਸਾਂਝੀ
NEXT STORY