ਮੁੰਬਈ—ਬਾਲੀਵੁੱਡ ਅਦਾਕਾਰ ਆਰ ਮਾਧਵਨ ਦੀ ਆਉਣ ਵਾਲੀ ਫਿਲਮ 'ਸਾਲਾ ਖੜੂਸ' ਦਾ ਦੂਜਾ ਟ੍ਰੇਲਰ ਅੱਜ ਲਾਂਚ ਹੋਵੇਗਾ, ਜਿਸ 'ਚ ਮਾਧਵਨ ਆਪਣੀ ਵੱਖਰੀ ਦਿਖ 'ਚ ਨਜ਼ਰ ਆਵੇਗਾ। ਇਸ ਫਿਲਮ ਲਈ ਉਸ ਨੇ ਸਖ਼ਤ ਮਿਹਨਤ ਕੀਤੀ ਹੈ। ਇਸ ਫਿਲਮ 'ਚ ਆਰ ਮਾਧਵਨ ਇਕ 'ਬਾਕਸਿੰਗ ਕੋਚ' ਦਾ ਕਿਰਦਾਰ ਨਿਭਾਅ ਰਿਹਾ ਹੈ, ਜਿਸ ਕਾਰਨ ਉਸ ਨੇ ਆਪਣਾ ਜ਼ਬਰਦਸਤ ਸਰੀਰ ਬਣਾਇਆ ਹੈ। ਜ਼ਿਕਰਯੋਗ ਹੈ ਕਿ ਇਸ ਕਿਰਦਾਰ ਨੂੰ ਚੰਗੀ ਤਰ੍ਹਾਂ ਨਿਭਾਉਣ ਲਈ ਮਾਧਵਨ ਨੇ ਜਿੰਮ ਜਾਣਾ ਸ਼ੁਰੂ ਕਰ ਦਿੱਤਾ ਸੀ।
ਭੋਲੀ-ਭਾਲੀ ਸ਼ਕਲ ਨਾਲ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ ਵਾਲੇ ਬਾਲੀਵੁੱਡ ਅਦਾਕਾਰ ਆਰ ਮਾਧਵਨ ਦੀ ਨਵੀਂ ਲੁੱਕ ਨੂੰ ਦੇਖ ਕੇ ਤੁਸੀਂ ਸੋਚਾਂ 'ਚ ਪੈ ਜਾਵੋਗੇ। ਇਸ ਤੋਂ ਪਹਿਲਾਂ ਮਾਧਵਨ ਨੂੰ ਤੁਸੀਂ ਸਿੱਧੇ ਜਿਹੇ 'ਫਰਹਾਨ' ਅਤੇ 'ਸ਼ਰਮਾ ਜੀ' ਵਰਗੇ ਕਿਰਦਾਰਾਂ 'ਚ ਦੇਖਿਆ ਹੋਵੇਗਾ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਮਾਧਵਨ ਨੇ ਕੁਝ ਦਿਨਾਂ 'ਚ ਇਸ ਤਰ੍ਹਾਂ ਦਾ ਸਰੀਰ ਬਣਾ ਲਿਆ ਹੈ ਕਿ ਬਾਲੀਵੁੱਡ ਅਦਾਕਾਰ ਜਾਨ ਅਬਰਾਹਿਮ ਵਰਗੇ ਬਾਡੀ ਬਿਲਡਰ ਵੀ ਉਸ ਦੇ ਸਾਹਮਣੇ ਫਿੱਕੇ ਨਜ਼ਰ ਆ ਰਹੇ ਹਨ।
ਜਾਣਕਾਰੀ ਅਨੁਸਾਰ ਇਹ ਫਿਲਮ ਖੇਡ 'ਤੇ ਆਧਾਰਿਤ ਹੈ, ਜਿਸ ਨੂੰ ਸੁਧਾ ਕੋਂਗਾਰਾ ਪ੍ਰਸਾਦ ਨਿਰਦੇਸ਼ਤ ਕਰ ਰਹੀ ਹੈ ਅਤੇ ਇਹ ਫਿਲਮ ਸੁਧਾ ਦੇ ਕੈਰੀਅਰ ਦੀ ਪਹਿਲੀ ਫਿਲਮ ਹੈ। ਇਸ ਫਿਲਮ ਨੂੰ ਹਿੰਦੀ ਤੋਂ ਇਲਾਵਾ ਦੱਖਣੀ ਭਾਸ਼ਾਵਾਂ 'ਚ ਵੀ ਰਿਲੀਜ਼ ਕੀਤਾ ਜਾਵੇਗਾ।
ਮੁੰਬਈ ਦੇ ਜੁਹੂ ਸਥਿਤ ਪੀ.ਵੀ.ਆਰ. 'ਚ ਅੱਜ ਇਸ ਫਿਲਮ ਦਾ ਟ੍ਰੇਲਰ ਲਾਂਚ ਕੀਤਾ ਜਾਵੇਗਾ। ਇਸ ਮੌਕੇ 'ਤੇ ਮਾਧਵਨ ਤੋਂ ਇਲਾਵਾ ਮਸ਼ਹੂਰ ਨਿਰਦੇਸ਼ਕ ਰਾਜ ਕੁਮਾਰ ਹਿਰਾਨੀ ਵੀ ਮੌਜੂਦ ਹੋਣਗੇ। ਜਾਣਕਾਰੀ ਅਨੁਸਾਰ ਉਹ ਸਿਧਾਰਥ ਰਾਏ ਕਪੂਰ ਦੇ ਨਾਲ ਇਸ ਫਿਲਮ ਦੇ ਸਹਿ-ਨਿਰਮਾਤਾ ਹਨ। ਜ਼ਿਕਰਯੋਗ ਹੈ ਕਿ ਰਾਜ ਕੁਮਾਰ ਹਿਰਾਨੀ ਇਸ ਫਿਲਮ ਦੇ ਟ੍ਰੇਲਰ ਨੂੰ ਹਾਲ ਹੀ ਰਿਲੀਜ਼ ਹੋਈ ਫਿਲਮ 'ਦਿਲਵਾਲੇ' ਅਤੇ 'ਬਾਜੀਰਾਓ-ਮਸਤਾਨੀ' ਦੇ ਨਾਲ 18 ਦਸੰਬਰ ਨੂੰ ਲਾਂਚ ਕਰਨਾ ਚਾਹੁੰਦੇ ਸਨ ਪਰ ਬਾਅਦ 'ਚ ਉਨ੍ਹਾਂ ਨੇ ਆਪਣਾ ਮਨ ਬਦਲ ਲਿਆ।
ਇਹ ਫਿਲਮ 29 ਜਨਵਰੀ, 2016 ਨੂੰ ਰਿਲੀਜ਼ ਹੋਵੇਗੀ। ਜਾਣਕਾਰੀ ਅਨੁਸਾਰ ਇਸ ਫਿਲਮ 'ਚ ਮਾਧਵਨ ਤੋਂ ਇਲਾਵਾ ਰਿਤਿਕਾ ਸਿੰਘ ਇਕ ਮੁੱਕੇਬਾਜ਼ ਖਿਡਾਰੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।
ਕਰਨ ਦੀ ਪਾਰਟੀ 'ਚ ਪ੍ਰੇਮੀ ਨਾਲ ਪਹੁੰਚੀ ਦੀਪਿਕਾ, ਕਈ ਹੋਰ ਸਿਤਾਰੇ ਵੀ ਆਏ ਨਜ਼ਰ (ਦੇਖੋ ਤਸਵੀਰਾਂ)
NEXT STORY