ਮੁੰਬਈ: ਕੋਰੋਨਾ ਕਾਲ ਅਤੇ ਤਾਲਾਬੰਦੀ ਦੇ ਦੌਰ ’ਚ ਗਰੀਬਾਂ ਅਤੇ ਬੇਸਹਾਰਾ ਲੋਕਾਂ ਦੀ ਮਦਦ ਕਰਨ ਤੋਂ ਬਾਅਦ ਅਦਾਕਾਰ ਸੋਨੂੰ ਸੂਦ ਦੀ ਦੀਵਾਨਗੀ ਲੋਕਾਂ ਦੇ ਸਿਰ ਚੜ੍ਹ ਕੇ ਬੋਲਦੀ ਹੈ। ਉਨ੍ਹਾਂ ਦੇ ਕੁਝ ਅਜਿਹੇ ਵੀ ਪ੍ਰਸ਼ੰਸਕ ਹਨ ਜੋ ਉਨ੍ਹਾਂ ਨੂੰ ਆਪਣਾ ਮਸੀਹਾ ਮੰਨੀ ਬੈਠੇ ਹਨ। ਇਸ ਦੌਰਾਨ ਅਦਾਕਾਰ ਦਾ ਇਕ ਪ੍ਰਸ਼ੰਸਕ ਅਜਿਹਾ ਦੇਖਣ ਨੂੰ ਮਿਲਿਆ ਜਿਸ ਨੇ ਸੋਨੂੰ ਸੂਦ ਦੇ ਨਾਂ ’ਤੇ ਮੋਬਾਇਲ ਰਿਚਾਰਜ ਦੀ ਦੁਕਾਨ ਹੀ ਖੋਲ੍ਹ ਦਿੱਤੀ ਜਿਸ ਦੀ ਤਸਵੀਰ ਦੇਖਦੇ ਹੀ ਦੇਖਦੇ ਵਾਇਰਲ ਹੋ ਗਈ। ਇਸ ਤਸਵੀਰ ’ਤੇ ਜਦੋਂ ਅਦਾਕਾਰ ਸੋਨੂੰ ਦੀ ਨਜ਼ਰ ਪਈ ਤਾਂ ਉਨ੍ਹਾਂ ਨੇ ਬਹੁਤ ਹੀ ਮਜ਼ੇਦਾਰ ਪ੍ਰਤੀਕਿਰਿਆ ਦਿੱਤੀ।

ਧਰੂਵ ਕੁਮਾਰ ਨਾਂ ਦੇ ਸ਼ਖ਼ਸ ਨੇ ਆਪਣੇ ਟਵਿੱਟਰ ’ਤੇ ਦੁਕਾਨ ਦੀ ਤਸਵੀਰ ਸਾਂਝੀ ਕਰਕੇ ਲਿਖਿਆ ਕਿ-ਸੋਨੂੰ ਸੂਦ ਮੋਬਾਇਲ ਸ਼ਾਪ। ਮੋਬਾਇਲ ਰਿਚਾਰਜ ਐਂਡ ਮੋਬਾਇਲ ਰਿਪੇਅਰਿੰਗ #sonusood @SonuSood ।
ਦੁਕਾਨ ਦੇ ਬਾਹਰ ਜੋ ਪੋਸਟਰ ਲੱਗਿਆ ਹੈ ਉਸ ’ਚ ਸੋਨੂੰ ਦੀ ਤਸਵੀਰ ਦੇ ਹੇਠਾਂ ਲਿਖਿਆ ਹੋਇਆ ਹੈ ਕਿ ਇਥੇ ਮੋਬਾਇਲ ਰਿਚਾਰਜ ਤੋਂ ਲੈ ਕੇ ਫੋਨ ਰਿਪੇਅਰ ਤੱਕ, ਸਾਰੇ ਕੰਮ ਕੀਤੇ ਜਾਂਦੇ ਹਨ।

ਇਸ ਪੋਸਟ ਨੂੰ ਦੇਖ ਕੇ ਸੋਨੂੰ ਸੂਦ ਨੇ ਕਮਾਲ ਦੀ ਪ੍ਰਤੀਕਿਰਿਆ ਦਿੱਤੀ, ਜੋ ਕਿ ਖ਼ੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਦਾਕਾਰ ਨੇ ਇਸ ਪੋਸਟ ਨੂੰ ਰਿਟਵੀਟ ਕਰਕੇ ਲਿਖਿਆ-100 ਰੁਪਏ ਦਾ ਰਿਚਾਰਜ ਮਿਲੇਗਾ ਭਾਈ?
ਪ੍ਰਸ਼ੰਸਕ ਇਸ ਪੋਸਟ ਨੂੰ ਪੜ੍ਹ ਕੇ ਆਪਣਾ ਹਾਸਾ ਨਹੀਂ ਰੋਕ ਪਾ ਰਹੇ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।
ਮੀਕਾ ਸਿੰਘ ਨੇ ਘਰ ’ਚ ਰਖਾਇਆ ਆਖੰਡ ਪਾਠ, ਵੀਡੀਓਜ਼ ਕੀਤੀਆਂ ਸਾਂਝੀਆਂ
NEXT STORY