ਮੁੰਬਈ (ਬਿਊਰੋ) - ਫਿਲਮ ‘ਪਤੀ ਪਤਨੀ ਔਰ ਵੋ’ ਦੇ ਨਿਰਦੇਸ਼ਕ ਮੁਦੱਸਰ ਅਜ਼ੀਜ਼ ਨੇ ਕਾਮੇਡੀ ਫਿਲਮ ‘ਮੇਰੇ ਪਤੀ ਕੀ ਬੀਵੀ’ ਦਾ ਅਨੋਖਾ ਪੋਸਟਰ ਰਿਲੀਜ਼ ਕੀਤਾ ਹੈ। ਮੁਦੱਸਰ ਅਜ਼ੀਜ਼ ਦੁਆਰਾ ਨਿਰਦੇਸ਼ਿਤ ਪੂਜਾ ਐਂਟਰਟੇਨਮੈਂਟ ਦੀ ਫਿਲਮ ‘ਮੇਰੇ ਪਤੀ ਕੀ ਬੀਵੀ’ ਯਕੀਨੀ ਤੌਰ ’ਤੇ ਹਾਸੇ ਨਾਲ ਭਰਪੂਰ ਹੋਵੇਗੀ।
ਅਰਜੁਨ ਕਪੂਰ, ਰਕੁਲਪ੍ਰੀਤ ਸਿੰਘ ਅਤੇ ਭੂਮੀ ਪੇਡਨੇਕਰ ਸਟਾਰਰ ਇਹ ਕਾਮੇਡੀ ਫਿਲਮ ਰਿਸ਼ਤਿਆਂ, ਹਫੜਾ-ਦਫੜੀ ਅਤੇ ਹਾਸੇ ਨਾਲ ਭਰਪੂਰ ਹੋਵੇਗੀ। ਵਾਸ਼ੂ ਭਗਨਾਨੀ, ਜੈਕੀ ਭਗਨਾਨੀ ਅਤੇ ਦੀਪਸ਼ਿਖਾ ਦੇਸ਼ਮੁਖ ਦੁਆਰਾ ਨਿਰਮਿਤ ਇਹ ਫਿਲਮ 21 ਫਰਵਰੀ, 2025 ਨੂੰ ਰਿਲੀਜ਼ ਹੋਣ ਵਾਲੀ ਹੈ। ਮੁਦੱਸਰ ਅਜ਼ੀਜ਼ ਦਾ ਕਹਿਣਾ ਹੈ ਕਿ ‘ਮੇਰੇ ਪਤੀ ਕੀ ਬੀਵੀ’ ਇਕ ਅਜਿਹੀ ਫ਼ਿਲਮ ਹੈ ਜੋ ਰੋਮਾਂਟਿਕ ਰਿਸ਼ਤਿਆਂ ਦੀਆਂ ਗੁੰਝਲਾਂ ਦਾ ਜਸ਼ਨ ਮਨਾਉਂਦੀ ਹੈ। ਇਹ ਇਕ ਹਲਕੇ-ਫੁਲਕੇ ਤੇ ਅਜਿਹੇ ਪਲਾਂ ਨਾਲ ਭਰਪੂਰ ਹੋਵੇਗੀ ਜੋ ਤੁਹਾਡੇ ਥੀਏਟਰ ਛੱਡਣ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਤੁਹਾਡੇ ਨਾਲ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵਿਰਾਟ ਜਾਂ ਅਨੁਸ਼ਕਾ... ਕਿਸ ਵਰਗਾ ਦਿਖਦਾ ਹੈ ਅਕਾਏ? ਡਿਜ਼ੀਟਲ ਕ੍ਰਿਏਟਰ ਨੇ ਦੱਸਿਆ ਜੂਨੀਅਰ ਕੋਹਲੀ ਦਾ ਹੁਲੀਆ
NEXT STORY