ਮੁੰਬਈ: ਅਦਾਕਾਰ ਮਿਲਿੰਦ ਸੋਮਨ ਇਨ੍ਹੀਂ ਦਿਨੀਂ ਆਪਣੀ ਬਿਨ੍ਹਾਂ ਕੱਪੜਿਆਂ ਵਾਲੀ ਤਸਵੀਰ ਦੇ ਕਾਰਨ ਚਰਚਾ 'ਚ ਛਾਏ ਹੋਏ ਹਨ। ਇਸ ਤਸਵੀਰ ਨੂੰ ਸ਼ੇਅਰ ਕਰਨ ਤੋਂ ਬਾਅਦ ਮਿਲਿੰਦ ਦੀਆਂ ਮੁਸ਼ਕਲਾਂ ਘੱਟ ਨਹੀਂ ਹੋਈਆਂ ਸਗੋਂ ਹੋਰ ਵੱਧਦੀਆਂ ਜਾ ਰਹੀਆਂ ਹਨ। ਇਸ ਦੇ ਕਾਰਨ ਜਿਥੇ ਉਨ੍ਹਾਂ ਲੋਕਾਂ ਦੀ ਟਰੋਲਿੰਗ ਦਾ ਸਾਹਮਣਾ ਕਰਨਾ ਪਿਆ ਉੱਧਰ ਦੂਜੇ ਪਾਸੇ ਉਨ੍ਹਾਂ 'ਤੇ ਕੇਸ ਵੀ ਦਰਜ ਹੋ ਗਿਆ। ਹਾਲਾਂਕਿ ਕੁਝ ਸਿਤਾਰਿਆਂ ਨੇ ਮਿਲਿੰਦ ਨੂੰ ਸਪੋਰਟ ਵੀ ਕੀਤੀ। ਹੁਣ ਇਸ ਦੌਰਾਨ ਮਿਲਿੰਦ ਨੇ ਇਕ ਹੋਰ ਤਸਵੀਰ ਸ਼ੇਅਰ ਕੀਤੀ ਹੈ ਜਿਸ ਦੇ ਨਾਲ ਉਨ੍ਹਾਂ ਨੇ ਇਕ ਲੰਬਾ ਕੈਪਸ਼ਨ ਵੀ ਲਿਖਿਆ ਹੈ।
ਇਹ ਵੀ ਪੜ੍ਹੋ:ਦੀਵਾਲੀ ਮੌਕੇ ਘਰ 'ਚ ਬਣਾਓ ਮਿੱਠੀ ਚਮ-ਚਮ
ਲੋਕਾਂ ਨੂੰ ਦਿੱਤੀ ਸਿੱਖਿਆ
ਮਿਲਿੰਦ ਨੇ ਜੋ ਕੈਪਸ਼ਨ ਸ਼ੇਅਰ ਕੀਤੀ ਹੈ ਉਸ ਨੂੰ ਦੇਖ ਦੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਉਹ ਲੋਕਾਂ ਨੂੰ ਸਿੱਖਿਆ ਦੇ ਰਹੇ ਹਨ। ਸ਼ੇਅਰ ਕੀਤੀ ਗਈ ਪੋਸਟ 'ਚ ਮਿਲਿੰਦ ਨੇ ਲਿਖਿਆ, ਦੁਨੀਆ 'ਚ ਜਿੰਨੇ ਲੋਕ ਹਨ, ਓਨੇ ਹੀ ਵਿਚਾਰ ਹਨ। ਅਸੀਂ ਕੀ ਸਿੱਖਿਆ ਹੈ ਅਤੇ ਸਾਨੂੰ ਕੀ ਟ੍ਰੇਨਿੰਗ ਮਿਲੀ ਹੈ, ਜ਼ਿਆਦਾਤਰ ਵਿਚਾਰ ਇਥੋਂ ਹੀ ਆਉਂਦੇ ਹਨ। ਕੁਝ ਵਿਚਾਰ ਖ਼ੁਦ ਨੂੰ ਅਤੇ ਇਸ ਦੁਨੀਆ ਨੂੰ ਡੂੰਘਾਈ ਨਾਲ ਸਮਝਣ 'ਤੇ ਆਉਂਦੇ ਹਨ। ਸਾਡੇ 'ਚੋਂ ਹਰ ਕੋਈ ਉਹੀਂ ਕੁਝ ਸੁਣਨਾ ਚਾਹੁੰਦਾ ਹੈ ਜੋ ਸਾਨੂੰ ਖ਼ੁਸ਼ੀ ਦਿੰਦਾ ਹੈ।
ਇਹ ਵੀ ਪੜ੍ਹੋ:ਅੱਖਾਂ ਨੂੰ ਸਿਹਤਮੰਦ ਰੱਖਣ ਲਈ ਡਾਈਟ 'ਚ ਸ਼ਾਮਲ ਕਰੋ ਇਹ ਚੀਜ਼ਾਂ, ਹੋਵੇਗਾ ਫ਼ਾਇਦਾ
ਮਿਲਿੰਦ ਨੇ ਅੱਗੇ ਆਪਣੀ ਪੋਸਟ 'ਚ ਲਿਖਿਆ, ਪਹਿਲਾਂ ਦੇ ਸਮੇਂ 'ਚ ਅਜਿਹਾ ਨਹੀਂ ਹੁੰਦਾ ਸੀ। ਜੀਵਨ ਕਠਿਨ ਸੀ, ਸਾਡੇ ਕੋਲ ਇਕੱਲੇ ਅਤੇ ਸਮੂਹਿਕ ਤੌਰ 'ਤੇ ਸੋਚਣ ਦੀ ਅਜਿਹੀ ਆਜ਼ਾਦੀ ਨਹੀਂ ਸੀ। ਅਸੀਂ ਇਕ ਇਨਸਾਨ ਦੇ ਤੌਰ 'ਤੇ ਅੱਗੇ ਵਧੇ, ਅਸੀਂ ਇਸ ਬਾਰੇ 'ਚ ਜ਼ਿਆਦਾ ਸੋਚਣ ਲੱਗੇ ਕਿ ਅਸੀਂ ਕੀ ਹਾਂ। ਅਸੀਂ ਉਨ੍ਹਾਂ ਚੀਜ਼ਾਂ ਨੂੰ ਜ਼ਿਆਦਾ ਸੰਜ਼ੀਦਗੀ ਨਾਲ ਕਰਾਂਗੇ ਜੋ ਸੱਚ 'ਚ ਸਾਡੇ ਲਈ ਮਹੱਤਵ ਰੱਖਦੀਆਂ ਹਨ,ਅਸੀਂ ਉਨ੍ਹਾਂ ਗੱਲਾਂ ਨੂੰ ਛੱਡ ਦੇਈਏ ਜੋ ਸਾਨੂੰ ਗੁਲਾਮ ਬਣਾਉਂਦੀਆਂ ਹਨ। ਮਿਲਿੰਦ ਦੀ ਇਹ ਪੋਸਟ ਹੁਣ ਸੋਸ਼ਲ ਮੀਡੀਆ 'ਤੇ ਜਮ੍ਹ ਕੇ ਵਾਇਰਲ ਹੋ ਰਹੀ ਹੋ। ਇਸ 'ਤੇ ਲੋਕ ਆਪਣੀ ਰਾਏ ਰੱਖ ਰਹੇ ਹਾਂ।
ਪੂਜਾ ਬੇਦੀ ਨੇ ਕੀਤੀ ਸਪੋਰਟ
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਮਿਲਿੰਦ ਦੀ ਸਪੋਰਟ 'ਚ ਪੂਜਾ ਬੇਦੀ ਆਈ ਸੀ ਅਤੇ ਉਨ੍ਹਾਂ ਨੇ ਇਕ ਟਵੀਟ ਕਰਦੇ ਹੋਏ ਮਿਲਿੰਦ ਦੇ ਪੱਖ 'ਚ ਗੱਲ ਰੱਖਦੇ ਹੋਏ ਕਿਹਾ ਕਿ ਜੇਕਰ ਨਿਊਡਿਟੀ ਅਪਰਾਧ ਹੈ ਤਾਂ ਨਾਗਾ ਬਾਬਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
13 ਸਾਲ ਪਹਿਲਾਂ ਇਸ ਫ਼ਿਲਮ ਨੇ ਦੀਪਿਕਾ ਪਾਦੂਕੋਣ ਦਾ ਕਰੀਅਰ ਅਤੇ ਜ਼ਿੰਦਗੀ ਦੋਵੇਂ ਬਦਲ ਦਿੱਤੀਆਂ
NEXT STORY