ਮਾਨਸਾ (ਸੰਦੀਪ ਮਿੱਤਲ) : ਮਾਨਸਾ ਪੁਲਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ 87 ਦਿਨ ਬਾਅਦ ਬੀਤੇ ਦਿਨ ਅਦਾਲਤ ਵਿਚ 1850 ਪੰਨੇ ਦਾ ਚਲਾਨ ਪੇਸ਼ ਕਰ ਦਿੱਤਾ ਗਿਆ ਹੈ। ਜਿਸ ਵਿਚ 24 ਲੋਕਾਂ ਨੂੰ ਦੋਸ਼ੀ ਲਗਾਇਆ ਗਿਆ ਹੈ, ਜਿਸ ਵਿਚ 122 ਗਵਾਹ ਹਨ। ਇਨ੍ਹਾਂ ’ਚੋਂ 4 ਗੈਂਗਸਟਰ ਵਿਦੇਸ਼ ਵਿਚ ਬੈਠੇ ਹਨ। ਪੁਲਸ ਨੇ ਲਗਭਗ 36 ਵਿਅਕਤੀਆਂ ਨੂੰ ਨਾਮਜ਼ਦ ਕਰਕੇ 20 ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਇਸ ਮਾਮਲੇ ’ਚ 32 ਬੋਰ 2 ਪਿਸਤੌਲ, 30 ਬੋਰ 2, 315 ਬੋਰ 1, 9 ਐੱਮ. ਐੱਮ. ਪਿਸਟਲ 1, 3 ਕਾਰਾਂ ਬਲੈਰੋ, ਕਰੋਲਾ, ਥਾਰ ਅਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਐੱਸ. ਪੀ. ਗੌਰਵ ਤੂਰਾ ਨੇ ਕਿਹਾ ਕਿ, 29 ਮਈ ਨੂੰ ਪਿੰਡ ਜਵਾਹਰਕੇ ਵਿਖੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ’ਤੇ ਫਾਇਰਿੰਗ ਕਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ, ਜਿਸ ਵਿਚ ਉਸ ਦੇ ਦੋ ਸਾਥੀ ਜ਼ਖ਼ਮੀ ਹੋ ਗਏ ਸਨ। ਥਾਣਾ ਸਿਟੀ 1 ਮਾਨਸਾ ਪੁਲਸ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਬਿਆਨ ’ਤੇ ਕਤਲ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਐੱਸ. ਐੱਸ. ਪੀ. ਤੂਰਾ ਨੇ ਦੱਸਿਆ ਕਿ ਡੀ. ਜੀ. ਪੀ. ਪੰਜਾਬ ਪ੍ਰਮੋਦ ਬਾਨ ਵੱਲੋਂ ਇਕ ‘ਸਿਟ’ ਦਾ ਗਠਨ ਕੀਤਾ ਗਿਆ, ਜਿਸ ਦੀ ਜਾਂਚ ਵਿਚ ਪਾਇਆ ਗਿਆ ਕਿ ਇਸ ਕਤਲ ਕਾਂਡ ਨੂੰ ਲਾਰੈਂਸ ਬਿਸ਼ਨੋਈ ਗੈਂਗਸਟਰ ਗਰੁੱਪ ਨੇ ਅੰਜਾਮ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਬੰਬੀਹਾ ਗੈਂਗ ਨੇ ਪੰਜਾਬ ਪੁਲਸ ਨੂੰ ਦਿੱਤੀ ਚੁਣੌਤੀ, ਮਨਕੀਰਤ ਔਲਖ ਦਾ ਵੀ ਕੀਤਾ ਜ਼ਿਕਰ
ਗ੍ਰਿਫ਼ਤਾਰ ਕਰਨ ਵਾਲਿਆਂ ’ਚ ਸਾਰਜ ਸਿੰਘ ਉਰਫ ਮਿੰਟੂ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਦੋਦੀ ਕਲਸੀਆ, ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਸੁਖਮੰਦਰ ਸਿੰਘ ਵਾਸੀ ਤਲਵੰਡੀ ਸਾਬੋ, ਮਨਪ੍ਰੀਤ ਸਿੰਘ ਉਰਫ ਭਾਊ ਪੁੱਤਰ ਸੁਖਪਾਲ ਸਿੰਘ ਪੁੱਤਰ ਅਨੂਪ ਸਿੰਘ ਵਾਸੀ ਢੈਪਈ ਜ਼ਿਲਾ ਫਰੀਦਕੋਟ, ਪ੍ਰਭਦੀਪ ਸਿੰਘ ਉਰਫ ਬੱਬੀ ਪੁੱਤਰ ਹਰਮੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਮੰਨੇ ਕੀ ਢਾਣੀ ਤੱਖਤਮੱਲ (ਹਰਿਆਣਾ), ਸੰਦੀਪ ਸਿੰਘ ਉਰਫ ਕੇਕੜਾ ਪੁੱਤਰ ਬਲਦੇਵ ਸਿੰਘ ਵਾਸੀ ਕਾਲਿਆਂਵਾਲੀ (ਹਰਿਆਣਾ), ਬਲਦੇਵ ਸਿੰਘ ਉਰਫ ਨਿੱਕੂ ਪੁੱਤਰ ਪੋਪੀ ਸਿੰਘ ਵਾਸੀ ਤਖਤਮੱਲ (ਹਰਿਆਣਾ), ਪਵਨ ਕੁਮਾਰ ਬਿਸ਼ਨੋਈ ਪੁੱਤਰ ਰਾਜ ਕੁਮਾਰ ਵਾਸੀ ਬਿਰਡਾਨਾ (ਹਰਿਆਣਾ), ਨਸੀਬ ਦੀਨ ਪੁੱਤਰ ਸ਼ਰੀਫ ਦੀਨ ਵਾਸੀ ਬਿਰਡਾਨਾ (ਹਰਿਆਣਾ), ਮੋਨੂੰ ਡਾਗਰ ਪੁੱਤਰ ਰਾਮ ਕੁਮਾਰ ਪੱਤਰ ਸੂਰਜ ਸਿੰਘ ਵਾਸੀ ਰੇਬਲੀ (ਹਰਿਆਣਾ), ਚਰਨਜੀਤ ਸਿੰਘ ਉਰਫ ਚੇਤਨ ਪੁੱਤਰ ਸੁਖਦੇਵ ਸਿੰਘ ਵਾਸੀ ਬਠਿੰਡਾ, ਲਾਰੈਂਸ ਬਿਸ਼ਨੋਈ ਪੁੱਤਰ ਲੋਵਿੰਦਰ ਬਿਸ਼ਨੋਈ ਵਾਸੀ ਦੁਤਾਰਿਆ ਵਾਲੀ ਜ਼ਿਲਾ ਫਾਜਿਲਕਾ, ਪ੍ਰੀਆਵਰਤ ਪੁੱਤਰ ਜੈ ਭਗਵਾਨ ਵਾਸੀ ਗੜੀਸਥਾਣਾ (ਹਰਿਆਣਾ), ਅੰਕਿਤ ਸੇਰਸਾ ਉਰਫ ਅੰਕਿਤ ਜਾਟੀ ਉਰਫ ਛੋਟਾ ਪੁੱਤਰ ਜਗਵੀਰ ਤੂਰ ਪੁੱਤਰ ਰਾਜਮੇਰ ਵਾਸੀ ਸਿਰਸਾ (ਹਰਿਆਣਾ), ਕੇਸ਼ਵ ਉਰਫ ਕੇਸ਼ਵ ਕੁਮਾਰ ਪੁੱਤਰ ਲਾਲ ਚੰਦ ਵਾਸੀ ਬਠਿੰਡਾ, ਮਨਮੋਹਨ ਸਿੰਘ ਉਰਫ ਮੋਹਨਾ ਪੁੱਤਰ ਦਰਸ਼ਨ ਸਿੰਘ ਵਾਸੀ ਰੱਲੀ (ਮਾਨਸਾ), ਕਸ਼ਿਸ ਉਰਫ ਕੁਲਦੀਪ ਪੁੱਤਰ ਦਿਨੇਸ਼ ਕਾਦਿਆਣ ਵਾਸੀ ਪਿੰਡ ਬੇਰੀ (ਰਾਜਸਥਾਨ), ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਪੁੱਤਰ ਸਵਿੰਦਰ ਸਿੰਘ ਵਾਸੀ ਭਗਵਾਨਪੁਰ (ਬਟਾਲਾ), ਦੀਪਕ ਉਰਫ ਟੀਨੂ ਪੁੱਤਰ ਪੁੱਤਰ ਅਨਿਲ ਕੁਮਾਰ ਵਾਸੀ ਜਾਟਵਾੜਾ (ਹਰਿਆਣਾ), ਸਚਿਨ ਚੌਧਰੀ ਉਰਫ ਸਚਿਨ ਭਿਵਾਨੀ ਪੁੱਤਰ ਸੁਰਿੰਦਰ ਸਿੰਘ ਵਾਸੀ ਬੋਹਲ (ਹਰਿਆਣਾ), ਅਰਸ਼ਦ ਖਾਨ ਪੁੱਤਰ ਰਜਾਕਖਾਨ ਵਾਸੀ ਬੁਕਨਸਰ ਬਾਸ (ਰਾਜਸਥਾਨ) ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ : ਵਾਇਰਲ ਵੀਡੀਓ ਤੋਂ ਬਾਅਦ ਗਾਇਕ ਇੰਦਰਜੀਤ ਨਿੱਕੂ ਦਾ ਪਹਿਲਾ ਬਿਆਨ ਆਇਆ ਸਾਹਮਣੇ
ਐੱਸ. ਐੱਸ. ਪੀ. ਗੌਰਵ ਤੂਰਾ ਨੇ ਦੱਸਿਆ ਕਿ ਮੋਹਾਲੀ ਵਿਚ ਸ਼੍ਰੋਮਣੀ ਅਕਾਲੀ ਦਲ ਆਗੂ ਵਿੱਕੀ ਮਿੱਡੂ ਖੇੜਾ ਦਾ ਕਤਲ ਹੋ ਗਿਆ ਸੀ। ਇਸ ਮਾਮਲੇ ਵਿਚ ਸ਼ਗਨਪ੍ਰੀਤ ਦਾ ਨਾਂ ਆਇਆ ਸੀ। ਸ਼ਗਨਪ੍ਰੀਤ ਨੂੰ ਸਿੱਧੂ ਮੂਸੇਵਾਲਾ ਨੇ ਪਨਾਹ ਦਿੱਤੀ ਸੀ। ਹਮਲਾਵਾਰਾਂ ਨੂੰ ਸ਼ੱਕ ਸੀ ਕਿ ਸਿੱਧੂ ਮੂਸੇਵਾਲਾ ਦੀ ਇਸ ਕਤਲ ਵਿਚ ਵੱਡੀ ਭੂਮਿਕਾ ਹੈ ਅਤੇ ਉਸ ਦਾ ਸ਼ੱਕ ਵਧਦਾ ਗਿਆ। ਇਸ ਕਰ ਕੇ ਹੀ ਉਨ੍ਹਾਂ ਨੇ ਇਕ ਸਾਜ਼ਿਸ਼ ਤਿਆਰ ਕਰਦੇ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਵਾ ਦਿੱਤੀ ਗਈ। ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੁੱਪ ਦੇ ਵਿਦੇਸ਼ ਵਿਚ ਬੈਠੇ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ’ਤੇ ਲਈ ਸੀ।
ਇਸ ਮੌਕੇ ਐੱਸ.ਪੀ. ਡੀ. ਬਾਲ ਕ੍ਰਿਸ਼ਨ, ਡੀ.ਐੱਸ.ਪੀ. ਬਠਿੰਡਾ ‘ਸਿਟ’ ਮੈਂਬਰ ਵਿਸ਼ਵਜੀਤ ਸਿੰਘ, ਡੀ. ਐੱਸ. ਪੀ. ਮਾਨਸਾ ਨਵਨੀਤ ਕੌਰ, ਐੱਸ. ਐੱਚ. ਓ. ਸਿਟੀ 1 ਅੰਗਰੇਜ਼ ਸਿੰਘ, ਰੀਡਰ ਗੁਰਤੇਜ ਸਿੰਘ ਹਾਜ਼ਰ ਸਨ।
ਭਾਰਤ ਲਿਆਂਦੇ ਜਾਣਗੇ ਵਿਦੇਸ਼ ’ਚ ਬੈਠੇ 4 ਗੈਂਗਸਟਰ
ਐੱਸ. ਐੱਸ. ਪੀ. ਨੇ ਦੱਸਿਆ ਕਿ ਦੋ ਦੋਸ਼ੀ ਮਨਪ੍ਰੀਤ ਸਿੰਘ ਉਰਫ ਮਨੂੰ ਅਤੇ ਜਗਰੂਪ ਸਿੰਘ ਰੂਪਾ ਪੁਲਸ ਮੁਕਾਬਲੇ ਵਿਚ ਭਕਨਾ ਖੁਰਦ ਜ਼ਿਲਾ ਅੰਮ੍ਰਿਤਸਰ ਵਿਖੇ ਮਾਰੇ ਗਏ ਸਨ।
ਸਾਜਿਸ਼ਕਰਤਾ ਮੁੱਖ ਦੋਸ਼ੀ ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਵਾਸੀ ਮੁਕਤਸਰ, ਸਚਿਨ ਥਾਪਨ, ਅਨਮੋਲ ਬਿਸ਼ਨੋਈ ਵਾਸੀ ਦੁਤਾਰਾਂਵਾਲੀ ਜ਼ਿਲਾ ਫਾਜ਼ਿਲਕਾ, ਲਿਪਨ ਨਹਿਰਾ ਵਾਸੀ ਬੁੜਕਾ ਜ਼ਿਲਾ ਗੁੜਗਾਓਂ, ਜਿਨ੍ਹਾਂ ਦੇ ਵਿਦੇਸ਼ਾਂ ਵਿਚ ਬੈਠੇ ਹੋਣ ਬਾਰੇ ਪਤਾ ਲੱਗਾ ਹੈ, ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਜ਼ਰੂਰ ਕਰੋ।
ਸਾੜ੍ਹੀ ਲੁੱਕ ’ਚ ਜਾਹਨਵੀ ਨੇ ਮਚਾਈ ਤਬਾਹੀ, ਕੈਮਰੇ ਸਾਹਮਣੇ ਦਿੱਤੇ ਬੈਕਲੈੱਸ ਪੋਜ਼
NEXT STORY