helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, AUG 23, 2026
BOLLYWOOD ਅਦਾਕਾਰ ਨਸ਼ੇ ਦੇ ਮਾਮਲੇ 'ਚ ਗ੍ਰਿਫ਼ਤਾਰ!...
ਲੰਡਨ ਪਹੁੰਚੀ ਨਵਾਂਸ਼ਹਿਰ ਪੁਲਸ ਪੋਸਟ ਗ੍ਰਨੇਡ ਹਮਲੇ...
ਪੰਜਾਬ ਦੇ ਮੌਸਮ ਦੀ 27 ਅਗਸਤ ਤੱਕ ਤਾਜ਼ਾ ਅਪਡੇਟ...
ਇਟਲੀ ਵਿਚ ਪੰਜਾਬੀ ਬੰਦੇ ਨਾਲ ਵਾਪਰੀ ਅਣਹੋਣੀ!
ਪੰਜਾਬ
ਮਨੋਰੰਜਨ
Photos
Videos
ਮੁੰਬਈ (ਬਿਊਰੋ) — ਹੌਟ ਅਦਾਕਾਰਾ ਨਿੱਕੀ ਤੰਬੋਲੀ ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ 14' 'ਚ ਐਂਟਰੀ ਕਰ ਲਈ ਹੈ। ਆਉਂਦੇ ਹੀ ਨਿੱਕੀ ਨੇ ਸਲਮਾਨ ਖਾਨ ਨੂੰ ਆਪਣੀ ਜਾਣ-ਪਛਾਣ ਕਰਾਉਂਦਿਆਂ ਕਾਫ਼ੀ ਫਲਾਰਟ ਕੀਤਾ। ਇਸੇ ਦੌਰਾਨ ਨਿੱਕੀ ਨੇ ਆਪਣੀ ਕਾਫ਼ੀ ਤਾਰੀਫ਼ ਵੀ ਕੀਤੀ ਤੇ ਖ਼ੁਦ ਨੂੰ ਬੇਹੱਦ ਹੌਟ ਤੇ ਖ਼ੂਬਸੂਰਤ ਦੱਸਿਆ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਨਿੱਕੀ ਹੌਟ ਨਹੀਂ ਹੈ, ਉਸ ਦਾ ਇੰਸਟਾਗ੍ਰਾਮ ਅਕਾਊਂਟ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਉਹ ਕਿੰਨੀ ਜ਼ਿਆਦਾ ਹੌਟ ਹੈ। ਜੀ ਹਾਂ, ਨਿੱਕੀ ਦਾ ਇੰਸਟਾ ਉਸ ਦੀਆਂ ਹੌਟ ਤਸਵੀਰਾਂ ਨਾਲ ਭਰਿਆ ਹੋਇਆ ਹੈ। ਉਸ ਦੀਆਂ ਇਹ ਤਸਵੀਰਾਂ ਪ੍ਰਸ਼ੰਸਕਾਂ ਵਲੋਂ ਵੀ ਕਾਫ਼ੀ ਪਸੰਦ ਕੀਤੀਆਂ ਜਾ ਰਹੀਆਂ ਹਨ। ਬਿੱਗ ਬੌਸ ਦੇ ਘਰ ਐਂਟਰੀ ਕਰਦਿਆਂ ਹੀ ਉਸ ਦੀਆਂ ਪੁਰਾਣੀਆਂ ਤਸਵੀਰਾਂ ਚਰਚਾ ਵਿਚ ਆ ਗਈਆਂ ਅਤੇ ਸੋਸ਼ਲ ਮੀਡੀਆ ਉੱਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀਆਂ ਹਨ। ਸਲਮਾਨ ਨਾਲ ਗੱਲਬਾਤ ਕਰਦਿਆਂ ਨਿੱਕੀ ਨੇ ਕਿਹਾ ਕਿ ਉਸ ਮੁੰਡਿਆਂ ਨਾਲ ਦੋਸਤੀ ਕਰਨਾ ਪਸੰਦ ਕਰਦੀ ਹੈ ਤੇ ਮੁੰਡਿਆਂ ਨੂੰ ਆਪਣੇ ਨੇੜੇ ਰੱਖਣ 'ਚ ਮਾਹਿਰ ਹੈ। ਨਿੱਕੀ ਨੇ ਇਹ ਵੀ ਕਿਹਾ ਕਿ ਕੁੜੀਆਂ ਨਾਲ ਜ਼ਿਆਦਾ ਗੱਲ ਕਰਨਾ ਮੈਨੂੰ ਪਸੰਦ ਨਹੀਂ ਹੈ। ਨਿੱਕੀ ਦੇ ਗੱਲ ਕਰਨ ਦੇ ਤਰੀਕੇ ਤੇ ਉਸ ਦੇ ਐਟੀਟਿਊਡ (ਆਕੜ ਵਾਲੇ ਵਤੀਰੇ) ਨੂੰ ਦੇਖ ਲੋਕਾਂ ਨੂੰ ਸ਼ਹਿਨਾਜ਼ ਕੌਰ ਗਿੱਲ ਦੀ ਯਾਦ ਆ ਗਈ। ਹਾਲਾਂਕਿ ਅਦਾਕਾਰਾ ਡੇਲਨਾਜ ਨੂੰ ਇਹ ਗੱਲ ਪਸੰਦ ਨਹੀਂ ਆਈ। ਜਾਣੋ ਕੌਣ ਹੈ ਨਿੱਕੀ ਤੰਬੋਲੀ? ਨਿੱਕੀ ਤੰਬੋਲੀ ਸਾਊਥ ਇੰਡੀਅਨ ਅਦਾਕਾਰਾ ਤੇ ਮਾਡਲ ਹੈ। ਨਿੱਕੀ ਨੇ ਕਈ ਤਮਿਲ ਤੇ ਤੇਲੁਗੂ ਫ਼ਿਲਮਾਂ 'ਚ ਕੰਮ ਕੀਤਾ ਹੈ। ਨਿੱਕੀ ਤਮਿਲ ਫ਼ਿਲਮ 'ਕੰਚਨਾ 3' ਦੇ ਲਈ ਕਾਫ਼ੀ ਚਰਚਾ 'ਚ ਰਹੀ ਹੈ। ਨਿੱਕੀ ਤੰਬੋਲੀ 21 ਅਗਸਤ 1996 ਨੂੰ ਪੈਦਾ ਹੋਈ ਤੇ ਉਹ ਹੁਣ 24 ਸਾਲ ਦੀ ਹੈ। ਨਿੱਕੀ ਮਹਾਰਾਸ਼ਟਰ ਦੇ ਔਰੰਗਾਬਾਦ ਦੀ ਰਹਿਣ ਵਾਲੀ ਹੈ, ਫ਼ਿਲਹਾਲ ਉਹ ਮੁੰਬਈ 'ਚ ਰਹਿੰਦੀ ਹੈ। ਬਚਪਨ ਤੋਂ ਹੀ ਨਿੱਕੀ ਅਦਾਕਾਰਾ ਬਣਨਾ ਚਾਹੁੰਦੀ ਸੀ। ਔਰੰਗਾਬਾਦ ਤੋਂ ਸਕੂਲ ਤੇ ਕਾਲਜ ਦੀ ਪੜ੍ਹਾਈ ਕਰਨ ਤੋਂ ਬਾਅਦ ਨਿੱਕੀ ਕਈ ਮਸ਼ਹੂਰ ਬ੍ਰਾਂਡ ਦੇ ਵਿਗਿਆਪਨਾਂ 'ਚ ਨਜ਼ਰ ਆਈ ਤੇ ਮਾਡਲਿੰਗ ਕੀਤੀ। ਨਿੱਕੀ ਨੇ 'ਕੰਚਨਾ 3' ਕੰਮ ਕੀਤਾ ਤਾਂ ਉਸ ਦੀ ਕਿਮਸਤ ਚਮਕ ਗਈ। ਇਸ ਤੋਂ ਇਲਾਵਾ ਨਿੱਕੀ ਨੇ 'Thippara Meesam 2019' ਅਤੇ 'Chikati Gadilo Chitha Kotudu' 'ਚ ਵੀ ਕੰਮ ਕੀਤਾ ਹੈ। ਨਿੱਕੀ ਤੰਬੋਲੀ ਨੇ ਸਲਮਾਨ ਖਾਨ ਨੂੰ ਦੱਸਿਆ ਹੈ ਕਿ ਉਹ ਫ਼ਿਲਹਾਲ ਸਿੰਗਲ ਹੈ ਪਰ ਉਹ ਕਈ ਮੁੰਡਿਆਂ ਦਾ ਦਿਲ ਤੋੜ ਚੁੱਕੀ ਹੈ।
ਬਿੱਗ ਬੌਸ 14' ਦੇ ਘਰ ਨਿੱਕੀ ਨੂੰ ਦੇਖ ਲੋਕਾਂ ਨੂੰ ਕਿਉਂ ਆਈ ਸ਼ਹਿਨਾਜ਼ ਕੌਰ ਗਿੱਲ ਦੀ ਯਾਦ, ਜਾਣੋ ਵਜ੍ਹਾ
Stories You May Like
ਰੱਖੜੀ ਤੋਂ ਪਹਿਲਾਂ ਮਾਲੋਮਾਲ ਹੋ ਜਾਣਗੇ ਇਨ੍ਹਾਂ 4 ਰਾਸ਼ੀਆਂ ਵਾਲੇ ਲੋਕ! ਵਰ੍ਹੇਗਾ...
ਬਾਲੀਵੁੱਡ ਦੀ ਦਿੱਗਜ ਅਦਾਕਾਰਾ ਦਾ ਹੋ ਗਿਆ ਦਿਹਾਂਤ ! ਮਨੋਰੰਜਨ ਜਗਤ 'ਚ ਪਸਰਿਆ ਸੋਗ
A66 ’ਤੇ ਭਿਆਨਕ ਸੜਕ ਹਾਦਸਾ, ਦੋ ਪੁਲਸ ਅਧਿਕਾਰੀਆਂ ਸਮੇਤ 7 ਦੀ ਮੌਤ
ਸਿਡਨੀ 'ਚ ਹਿੱਟ-ਐਂਡ-ਰਨ ਮਾਮਲੇ 'ਚ ਡਰਾਈਵਰ ਗ੍ਰਿਫ਼ਤਾਰ
ਸਾਊਦੀ ਅਰਬ-ਪਾਕਿਸਤਾਨ-ਤੁਰਕੀ ਰੱਖਿਆ ਸਮਝੌਤੇ 'ਚ ਸ਼ਾਮਲ ਹੋਣ ਲਈ ਬੰਗਲਾਦੇਸ਼ ਤਿਆਰ
ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਡਾਰ ਭਲਕੇ ਤੋਂ ਬ੍ਰਿਟੇਨ ਦੇ ਪੰਜ ਦਿਨਾਂ ਦੌਰੇ...
ਦੱਖਣੀ ਅਫਰੀਕਾ ਦਾ 100,000 ਭਾਰਤੀਆਂ ਨੂੰ ਵੀਜ਼ਾ ਦੇਣ ਦਾ ਟੀਚਾ !
ਮੁੜ ਬਹਾਲ ਹੋਇਆ ਜੈਸ਼-ਏ-ਮੁਹੰਮਦ ਦਾ ਬਹਾਵਲਪੁਰ ਹੈੱਡਕੁਆਰਟਰ
ਇਮਰਾਨ ਖ਼ਾਨ ਦੀ ਰਿਹਾਈ ਅਤੇ ਇਲਾਜ ਨੂੰ ਲੈ ਕੇ ਫੌਜ ਤੇ ਸੁਪਰੀਮ ਕੋਰਟ ਆਹਮੋ-ਸਾਹਮਣੇ
ਗੁਰਦਾਸਪੁਰ: ਚੋਰਾਂ ਨੇ ਇਕੋ ਰਾਤ 4 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, 8 ਲੱਖ ਦੇ...
ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ, ਦੋ ਲੋਕਾਂ ਦੀ ਮੌਤ, ਟਿਊਨੀਸ਼ੀਆ 'ਚ...
ਪਿਆਰ 'ਚ ਰੋੜਾ ਬਣ ਰਿਹਾ ਸੀ ਪਿਓ, ਪ੍ਰੇਮੀ ਨਾਲ ਮਿਲ ਧੀ ਨੇ ਕਰ 'ਤਾ ਕਤਲ, ਫਿਰ...
ਬਿਜਲੀ ਦੇ ਮੀਟਰ ਅਪਲਾਈ ਕਰਨ ਵਾਲਿਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਹੁਣ ਪਿਆ ਵੱਡਾ...
ਪੰਜਾਬ ਦੇ ਸਰਹੱਦੀ ਪਿੰਡਾਂ ਲਈ ਬਰਸਾਤ ਬਣੀ ਕਹਿਰ: ਕਿਸਾਨਾਂ ਨੂੰ ਸਤਾਉਣ ਲੱਗਾ ਡਰ,...
ਜਦੋਂ ਸਹੁਰਿਆਂ ਨੇ ਵਾਪਸ ਤੋਰ'ਤੀ ਸੀ ਪੰਜਾਬੀ ਇੰਡਸਟਰੀ ਦੀ ਦਿੱਗਜ ਅਦਾਕਾਰਾ...
ਰਾਵੀ ਦਰਿਆ ਪਾਰ ਕਰਦਿਆਂ ਮੁੰਡਾ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹਿਆ, ਰੈਸਕਿਊ...
ਜਸਵਿੰਦਰ ਭੱਲਾ ਦੀ ਪਹਿਲੀ ਬਰਸੀ 'ਤੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ ਪੁੱਤਰ...
ਇਮਰਾਨ ਹਾਸ਼ਮੀ ਨੇ 'ਆਵਾਰਾਪਨ 2' 'ਚ ਕਿਉਂ ਨਹੀਂ ਕੀਤਾ ਇਕ ਵੀ Kissing Scene !...
Subscribe Now!