ਮੁੰਬਈ (ਬਿਊਰੋ) — ਕੋਰੋਨਾ ਵਾਇਰਸ ਦਾ ਪੱਧਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਬਾਲੀਵੁੱਡ ਤੇ ਪਾਲੀਵੁੱਡ ਫ਼ਿਲਮ ਉਦਯੋਗ ਦੇ ਕਈ ਸਿਤਾਰੇ ਕੋਰੋਨਾ ਦੀ ਚਪੇਟ 'ਚ ਆ ਚੁੱਕੇ ਹਨ। ਹਾਲ ਹੀ 'ਚ ਰਾਜ ਬੱਬਰ ਦੇ ਪੁੱਤਰ ਤੇ ਬਾਲੀਵੁੱਡ ਅਦਾਕਾਰ ਪ੍ਰਤੀਕ ਬੱਬਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਉਹ ਕੋਰੋਨਾ ਟੈਸਟ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ। ਡਾਕਟਰ ਉਨ੍ਹਾਂ ਦੇ ਨੱਕ ਤੋਂ ਸੈਂਪਲ ਲੈਂਦੇ ਹੋਏ ਵਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਸਾਂਝੀ ਕਰਦਿਆਂ ਉਨ੍ਹਾਂ ਨੇ ਕੈਪਸ਼ਨ 'ਚ ਦੱਸਿਆ ਹੈ ਕਿ, 'ਕੋਵਿਡ-19 ਟੈਸਟ ਨੈਗਟਿਵ,…ਧੰਨਵਾਦ ਡਾਕਟਰ ਦਾ।' ਇਸ ਪੋਸਟ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਕਈ ਕਲਾਕਾਰ ਕੁਮੈਂਟਸ ਕਰ ਰਹੇ ਹਨ।
ਦੱਸ ਦਈਏ ਇਸ ਤੋਂ ਪਹਿਲਾ ਅਮਿਤਾਭ ਬੱਚਨ ਦਾ ਪੂਰਾ ਪਰਿਵਾਰ ਕੋਰੋਨਾ ਦੀ ਚਪੇਟ 'ਚ ਆ ਚੁੱਕਾ ਹੈ। ਫ਼ਿਲਹਾਲ ਹੁਣ ਪੂਰਾ ਬੱਚਨ ਪਰਿਵਾਰ ਕੋਰੋਨਾ ਮੁਕਤ ਹੋ ਚੁੱਕਾ ਹੈ। ਇਸ ਤੋਂ ਇਲਾਵਾ ਅਨੁਪੇਮ ਖੇਰ ਦਾ ਪਰਿਵਾਰ, ਦਿਲੀਪ ਕੁਮਾਰ ਦੇ ਦੋਵੇਂ ਭਰਾਵਾਂ ਸਮੇਤ ਕਈ ਹੋਰ ਸਿਤਾਰੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਪੰਜਾਬੀ ਫ਼ਿਲਮ ਉਦਯੋਗ 'ਚ ਵੀ ਕੋਰੋਨਾ ਵੱਡੇ ਪੱਧਰ 'ਤੇ ਪੈਰ ਪਸਾਰ ਰਿਹਾ ਹੈ।

ਮਸ਼ਹੂਰ ਗੀਤਕਾਰ ਜਾਨੀ ਦੀ 'ਕੋਰੋਨਾ' ਰਿਪੋਰਟ ਆਈ ਪਾਜ਼ੇਟਿਵ
NEXT STORY