ਜਲੰਧਰ (ਬਿਊਰੋ) : ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਮੌਤ ਨੂੰ ਡੇਢ ਸਾਲ ਹੋਣ ਵਾਲਾ ਹੈ ਪਰ ਹਾਲੇ ਤੱਕ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ। ਸਿੱਧੂ ਕਤਲਕਾਂਡ ਦੇ ਮੁੱਖ ਦੋਸ਼ੀ ਹਾਲੇ ਵੀ ਪੁਲਸ ਦੇ ਸ਼ਿਕੰਜੇ ਤੋਂ ਬਾਹਰ ਹਨ। ਸਿੱਧੂ ਮਰ ਕੇ ਵੀ ਲੋਕਾਂ 'ਚ ਜਿਊਂਦਾ ਹੈ, ਜਿਸ ਦੀ ਗਵਾਹੀ ਆਏ ਦਿਨ ਉਨ੍ਹਾਂ ਦੇ ਨਾਂ 'ਤੇ ਬਣ ਰਹੇ ਨਵੇਂ-ਨਵੇਂ ਰਿਕਾਰਡ ਭਰਦੇ ਹਨ। ਜੀ ਹਾਂ, ਇਕ ਵਾਰ ਫਿਰ ਟਿੱਬਿਆਂ ਦੇ ਪੁੱਤ ਸਿੱਧੂ ਮੂਸੇਵਾਲਾ ਦੇ ਨਾਂ ਰਿਕਾਰਡ ਦਰਜ ਹੋਇਆ ਹੈ। ਦਰਅਸਲ, ਸਿੱਧੂ ਨੂੰ ਦੁਨੀਆ ਭਰ ਦੇ ਟੌਪ 20 ਕਲਾਕਾਰਾਂ 'ਚ ਥਾਂ ਮਿਲੀ ਹੈ। ਇਸ ਲਿਸਟ 'ਚ ਦੁਨੀਆ ਭਰ ਦੇ ਕਲਾਕਾਰਾਂ ਦੇ ਨਾਂ ਸ਼ਾਮਲ, ਜਿਨ੍ਹਾਂ 'ਚੋਂ ਮੂਸੇਵਾਲਾ ਇਕਲੌਤਾ ਭਾਰਤੀ ਤੇ ਪੰਜਾਬੀ ਕਲਾਕਾਰ ਹੈ, ਜੋ ਇਸ ਲਿਸਟ 'ਚ ਸ਼ਾਮਲ ਹੈ।
ਦੱਸ ਦਈਏ ਕਿ ਇਸ ਲਿਸਟ 'ਚ ਸਿੱਧੂ ਮੂਸੇਵਾਲਾ ਨੂੰ 19ਵਾਂ ਰੈਂਕ ਦਿੱਤਾ ਗਿਆ ਹੈ। ਇਸ ਲਿਸਟ 'ਚ ਕੋਲੰਬੀਅਨ ਗਾਇਕਾ ਕੈਰਲ ਜੀ, ਟੇਲਰ ਸਵਿਫਟ, ਸ਼ਕੀਰਾ ਤੇ ਬੀ. ਟੀ. ਐੱਸ. ਆਦਿ ਵਰਗੇ ਕਈ ਕਲਾਕਾਰਾਂ ਦੇ ਨਾਂ ਸ਼ਾਮਲ ਹਨ।
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ ਨਾਂ ਹਾਲੇ ਵੀ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਪੂਰੀ ਦੁਨੀਆ 'ਚ ਮੂਸੇਵਾਲਾ ਦੇ ਚਾਹੁਣ ਵਾਲੇ ਅੱਜ ਵੀ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ, ਜਿਸ ਦੀਆਂ ਵੀਡੀਓਜ਼ ਆਏ ਦਿਨ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ, ਸਜਾਉਣ ਲੱਗੇ ਲਾੜੇ ਦਾ ਦਿੱਲੀ ਵਾਲਾ ਘਰ
NEXT STORY