ਮੁੰਬਈ (ਬਿਊਰੋ)– ਰਾਘਵ ਜੁਆਲ ਇਨ੍ਹੀਂ ਦਿਨੀਂ ਲਗਾਤਾਰ ਸੁਰਖ਼ੀਆਂ ’ਚ ਹਨ। ਹਾਲ ਹੀ ’ਚ ਉਹ ਸਲਮਾਨ ਖ਼ਾਨ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ’ਚ ਨਜ਼ਰ ਆਇਆ ਸੀ। ਫ਼ਿਲਮ ਬਾਕਸ ਆਫਿਸ ’ਤੇ ਕੁਝ ਖ਼ਾਸ ਕਮਾਲ ਨਹੀਂ ਦਿਖਾ ਸਕੀ ਪਰ ਰਾਘਵ ਦੀ ਅਦਾਕਾਰੀ ਦੀ ਕਾਫੀ ਤਾਰੀਫ਼ ਹੋਈ। ਇਸ ਤੋਂ ਇਲਾਵਾ ਉਹ ਪਿਛਲੇ ਕੁਝ ਸਮੇਂ ਤੋਂ ਫ਼ਿਲਮ ਦੀ ਆਪਣੀ ਕੋ-ਸਟਾਰ ਸ਼ਹਿਨਾਜ਼ ਗਿੱਲ ਨੂੰ ਡੇਟ ਕਰਨ ਦੀਆਂ ਖ਼ਬਰਾਂ ਕਾਰਨ ਵੀ ਚਰਚਾ ’ਚ ਹੈ।
ਹਾਲਾਂਕਿ ਹਾਲ ਹੀ ’ਚ ਦਿੱਤੇ ਇੰਟਰਵਿਊ ’ਚ ਉਨ੍ਹਾਂ ਨੇ ਇਸ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਦੋਵਾਂ ਦੀ ਡੇਟਿੰਗ ਦੀਆਂ ਅਫਵਾਹਾਂ ਉਦੋਂ ਸ਼ੁਰੂ ਹੋਈਆਂ, ਜਦੋਂ ਫ਼ਿਲਮ ਦੇ ਟਰੇਲਰ ਲਾਂਚ ਮੌਕੇ ਸਲਮਾਨ ਦੋਵਾਂ ਨੂੰ ਛੇੜਦੇ ਨਜ਼ਰ ਆਏ। ਇਕ ਨਿਊਜ਼ ਪੋਰਟਲ ਨੂੰ ਦਿੱਤੇ ਇੰਟਰਵਿਊ ’ਚ ਨੌਜਵਾਨ ਅਦਾਕਾਰ ਨੇ ਸਪੱਸ਼ਟ ਕੀਤਾ ਕਿ ਅਜਿਹੀਆਂ ਅਫਵਾਹਾਂ ’ਚ ਕੋਈ ਸੱਚ ਨਹੀਂ ਹੈ। ਇਸ ਦੌਰਾਨ ਉਸ ਨੇ ਇਹ ਵੀ ਕਿਹਾ ਕਿ ਲੋਕਾਂ ਨੇ ਸਲਮਾਨ ਖ਼ਾਨ ਦੀ ਸ਼ਹਿਨਾਜ਼ ਗਿੱਲ ਨੂੰ ‘ਮੂਵ ਆਨ’ ਕਰਨ ਦੀ ਸਲਾਹ ਨੂੰ ਗਲਤ ਸਮਝਿਆ।
ਇਹ ਖ਼ਬਰ ਵੀ ਪੜ੍ਹੋ : ਲਾਈਵ ਸ਼ੋਅ ਦੌਰਾਨ ਜ਼ਖ਼ਮੀ ਹੋਏ ਅਰਿਜੀਤ ਸਿੰਘ, ਮਹਿਲਾ ਪ੍ਰਸ਼ੰਸਕ ਨੇ ਕੀਤੀ ਬਦਤਮੀਜ਼ੀ
ਉਸ ਨੇ ਅੱਗੇ ਦੱਸਿਆ ਕਿ ਜਦੋਂ ਤੁਸੀਂ ਕਿਸੇ ਫ਼ਿਲਮ ਦੀ ਸ਼ੂਟਿੰਗ ਲਈ ਤਿੰਨ ਤੋਂ ਚਾਰ ਮਹੀਨੇ ਲਗਾਉਂਦੇ ਹੋ ਤਾਂ ਲੋਕ ਦੋਸਤ ਬਣ ਜਾਂਦੇ ਹਨ। ਉਸ ਦੇ ਅਨੁਸਾਰ ਸ਼ਹਿਨਾਜ਼ ਬਿੱਗ ਬੌਸ ਦਾ ਹਿੱਸਾ ਸੀ, ਜਿਥੇ ਦਰਸ਼ਕ ਪ੍ਰਤੀਯੋਗੀਆਂ ਦੀ ਨਿੱਜੀ ਜ਼ਿੰਦਗੀ ਨਾਲ ਤਿੰਨ ਮਹੀਨਿਆਂ ਤੱਕ ਜੁੜੇ ਰਹਿੰਦੇ ਹਨ, ਇਸ ਲਈ ਇਹ ਇਕ ਨਸ਼ੇ ਦੀ ਤਰ੍ਹਾਂ ਹੋ ਜਾਂਦਾ ਹੈ ਤੇ ਸ਼ੋਅ ਖ਼ਤਮ ਹੋਣ ਤੋਂ ਬਾਅਦ ਵੀ ਲੋਕ ਉਸ ਨਸ਼ੇ ਨੂੰ ਤਰਸਦੇ ਹਨ।
ਇਸ ਗੱਲਬਾਤ ’ਚ ਰਾਘਵ ਨੇ ਇਥੋਂ ਤੱਕ ਕਿਹਾ ਕਿ ਉਹ ਸਲਮਾਨ ਖ਼ਾਨ ਵਾਂਗ ਸਿੰਗਲ ਹਨ। ਉਸ ਮੁਤਾਬਕ ਉਹ ਦਿਨ-ਰਾਤ ਸ਼ੂਟਿੰਗ ਕਰ ਰਿਹਾ ਹੈ। ਉਸ ਦਾ ਫੋਕਸ ਆਪਣੀਆਂ ਫ਼ਿਲਮਾਂ ’ਤੇ ਇੰਨਾ ਜ਼ਿਆਦਾ ਹੈ ਕਿ ਉਹ ਘਰ ਵਾਪਸ ਜਾਣ ਦੇ ਯੋਗ ਵੀ ਨਹੀਂ ਹੈ। ਅਦਾਕਾਰ ਨੇ ਇਹ ਵੀ ਕਿਹਾ ਕਿ ਪਹਿਲਾਂ ਜਦੋਂ ਉਹ ਟੀ. ਵੀ. ਕਰਦਾ ਸੀ ਤਾਂ ਕੁਝ ਮਹੀਨੇ ਕੰਮ ਕਰਦਾ ਸੀ ਤੇ ਫਿਰ ਘਰ ਵਾਪਸ ਚਲਾ ਜਾਂਦਾ ਸੀ।
ਇਹ ਉਸ ਦੀ ਜੀਵਨ ਸ਼ੈਲੀ ਸੀ ਪਰ ਉਹ ਫ਼ਿਲਮਾਂ ਕਰ ਰਿਹਾ ਹੈ ਤੇ ਉਹ ਇਸ ਲਈ ਨਵਾਂ ਹੈ, ਇਸ ਲਈ ਬਹੁਤ ਕੁਝ ਕਰਨਾ ਬਾਕੀ ਹੈ। ਜ਼ਿਕਰਯੋਗ ਹੈ ਕਿ ਸਲਮਾਨ ਤੇ ਰਾਘਵ ਤੋਂ ਇਲਾਵਾ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ’ਚ ਪੂਜਾ ਹੇਗੜੇ, ਪਲਕ ਤਿਵਾਰੀ, ਭੂਮਿਕਾ ਚਾਵਲਾ, ਵੈਂਕਟੇਸ਼ ਡੱਗੂਬਾਤੀ ਤੇ ਹੋਰ ਕਲਾਕਾਰ ਵੀ ਅਹਿਮ ਭੂਮਿਕਾਵਾਂ ’ਚ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸੂਫੀ ਗਾਇਕਾ ਜੋਤੀ ਨੂਰਾਂ ਨੂੰ ਪਤੀ ਕੁਨਾਲ ਪਾਸੀ ਤੋਂ ਜਾਨ ਦਾ ਖ਼ਤਰਾ, ਸਾਹਮਣੇ ਆਇਆ ਹੈਰਾਨ ਕਰਨ ਵਾਲਾ ਵੀਡੀਓ
NEXT STORY