ਮੁੰਬਈ (ਬਿਊਰੋ)– ਸੁਪਰਸਟਾਰ ਰਜਨੀਕਾਂਤ ਨੂੰ ਵੀਰਵਾਰ ਸ਼ਾਮ ਨੂੰ ਚੇਨਈ ਦੇ ਕਾਵੇਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਇਹ ਜਾਣਕਾਰੀ ਖ਼ੁਦ ਹਸਪਤਾਲ ਨੇ ਦਿੱਤੀ ਹੈ। ਹੁਣ ਕਾਵੇਰੀ ਹਸਪਤਾਲ ਨੇ ਆਪਣਾ ਹੈਲਥ ਬੁਲੇਟਿਨ ਜਾਰੀ ਕੀਤਾ ਹੈ। ਹਸਪਤਾਲ ਨੇ ਦੱਸਿਆ ਕਿ ਰਜਨੀਕਾਂਤ ਨੂੰ ਚੱਕਰ ਆਉਣ ਕਾਰਨ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਤੇ ਉਨ੍ਹਾਂ ਨੂੰ ਕਾਰਟੋਇਡ ਆਰਟਰੀ ਰੀਵੈਸਕੁਲਰਾਈਜ਼ੇਸ਼ਨ ਕਰਵਾਉਣ ਦੀ ਸਲਾਹ ਦਿੱਤੀ ਗਈ। ਹਸਪਤਾਲ ਨੇ ਦੱਸਿਆ ਕਿ ਇਹ ਪ੍ਰਕਿਰਿਆ ਅੱਜ ਸਫਲਤਾਪੂਰਵਕ ਪੂਰੀ ਹੋਈ। ਉਨ੍ਹਾਂ ਨੂੰ ਕੁਝ ਦਿਨਾਂ ’ਚ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ।
ਦੱਸ ਦੇਈਏ ਕਿ ਬੀਤੇ ਦਿਨੀਂ ਰਜਨੀਕਾਂਤ ਦੇ ਹਸਪਤਾਲ ’ਚ ਦਾਖ਼ਲ ਹੋਣ ਬਾਰੇ ਉਨ੍ਹਾਂ ਦੀ ਟੀਮ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਰੁਟੀਨ ਚੈਕਅੱਪ ਲਈ ਹਸਪਤਾਲ ਲਿਜਾਇਆ ਗਿਆ ਹੈ। ਰਜਨੀਕਾਂਤ ਦੇ ਲੋਕ ਸੰਪਰਕ ਨੂੰ ਦੇਖਣ ਵਾਲੇ ਰਿਆਜ਼ ਕੇ. ਅਹਿਮਦ ਨੇ ਕਿਹਾ, ‘ਇਹ ਸਮੇਂ-ਸਮੇਂ ’ਤੇ ਕੀਤੀ ਜਾਣ ਵਾਲੀ ਸਿਹਤ ਜਾਂਚ ਹੈ। ਉਹ ਇਸ ਸਮੇਂ ਜਾਂਚ ਲਈ ਇਕ ਨਿੱਜੀ ਹਸਪਤਾਲ ’ਚ ਹਨ।’
ਇਹ ਖ਼ਬਰ ਵੀ ਪੜ੍ਹੋ : ਬਾਲੀਵੁੱਡ ਦੇ ਦਿੱਗਜ ਅਦਾਕਾਰ ਯੂਸਫ ਹੁਸੈਨ ਦਾ ਦਿਹਾਂਤ
70 ਸਾਲਾ ਅਦਾਕਾਰ ਦਾਦਾ ਸਾਹਿਬ ਫਾਲਕੇ ਪੁਰਸਕਾਰ ਲੈਣ ਲਈ ਕੁਝ ਦਿਨ ਪਹਿਲਾਂ ਦਿੱਲੀ ਆਏ ਸਨ ਤੇ 27 ਅਕਤੂਬਰ ਨੂੰ ਪੁਰਸਕਾਰ ਨਾਲ ਸਨਮਾਨਿਤ ਹੋਣ ਤੋਂ ਬਾਅਦ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਸਨ।
ਉਥੇ ਹੀ ਦਸੰਬਰ 2020 ’ਚ ਰਨਜੀਕਾਂਤ ਨੂੰ ਬਲੱਡ ਪ੍ਰੈਸ਼ਰ ’ਚ ਉਤਾਰ-ਚੜ੍ਹਾਅ ਕਾਰਨ ਹੈਦਰਾਬਾਦ ਦੇ ਅਪੋਲੋ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਉਦੋਂ ਅਦਾਕਾਰ ਪਿਛਲੇ 10 ਦਿਨਾਂ ਤੋਂ ਹੈਦਰਾਬਾਦ ’ਚ ਸ਼ੂਟਿੰਗ ਕਰ ਰਹੇ ਸਨ। ਉਸ ਸਮੇਂ ਉਨ੍ਹਾਂ ਨੂੰ ਦੋ ਦਿਨਾਂ ਦੇ ਅੰਦਰ ਛੁੱਟੀ ਦੇ ਦਿੱਤੀ ਗਈ ਸੀ। ਸੈੱਟ ’ਤੇ ਕੁਝ ਲੋਕਾਂ ਦੇ ਕੋਵਿਡ-19 ਪਾਜ਼ੇਟਿਵ ਆਉਣ ਤੋਂ ਬਾਅਦ ਉਹ ਇਕਾਂਤਵਾਸ ਹੋ ਗਏ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਬਿੱਗ ਬੌਸ 15 : ਅਫਸਾਨਾ ਖ਼ਾਨ ਅੰਦਰ ਆਇਆ ਭੂਤ, ਸ਼ਰੇਆਮ ਸ਼ਮਿਤਾ ਸ਼ੈੱਟੀ ਤੋਂ ਕੀਤੀ ਇਹ ਮੰਗ (ਵੀਡੀਓ)
NEXT STORY