ਮੁੰਬਈ (ਬਿਊਰੋ)– ਬੱਚੇ ਦੇ ਜਨਮ ਤੋਂ ਬਾਅਦ ਜਿਥੇ ਪਰਿਵਾਰ ਸੰਪੂਰਨ ਹੋ ਜਾਂਦਾ ਹੈ, ਉਥੇ ਜ਼ਿੰਮੇਵਾਰੀਆਂ ਵੀ ਬਹੁਤ ਵੱਧ ਜਾਂਦੀਆਂ ਹਨ। ਮਾਤਾ-ਪਿਤਾ ਬਣਨਾ ਇੰਨਾ ਆਸਾਨ ਨਹੀਂ ਹੈ ਕਿਉਂਕਿ ਬੱਚਾ ਹੋਣ ਤੋਂ ਬਾਅਦ ਤੁਹਾਡੀ ਜ਼ਿੰਦਗੀ ’ਚ ਕਈ ਬਦਲਾਅ ਆਉਂਦੇ ਹਨ। ਜ਼ਿੰਦਗੀ ਦੇ ਇਸ ਇਮਤਿਹਾਨ ਨੂੰ ਪਾਸ ਕਰਨਾ ਹਰ ਮਾਤਾ-ਪਿਤਾ ਦੇ ਵੱਸ ਦੀ ਗੱਲ ਨਹੀਂ ਹੈ ਪਰ ਬਾਲੀਵੁੱਡ ਦੇ ਇਕ ਸਟਾਰ ਨੇ ਖ਼ੁਦ ਨੂੰ ਇਕ ਚੰਗਾ ਪਿਤਾ ਸਾਬਿਤ ਕੀਤਾ ਹੈ। ਇਸ ਅਦਾਕਾਰ ਨੇ ਧੀ ਦਾ ਪਿਤਾ ਬਣਨ ਤੋਂ ਬਾਅਦ ਆਪਣੇ ਆਪ ਨੂੰ ਕਾਫ਼ੀ ਬਦਲ ਲਿਆ ਹੈ, ਇਸ ਲਈ ਤੁਸੀਂ ਵੀ ਉਸ ਤੋਂ ਚੰਗੇ ਮਾਤਾ-ਪਿਤਾ ਬਣਨ ਦੇ ਗੁਣ ਲੈ ਸਕਦੇ ਹੋ।
ਇਹ ਖ਼ਬਰ ਵੀ ਪੜ੍ਹੋ : 50 ਤੋਂ ਵੱਧ ਉਮਰ ’ਚ IVF ਕਰਵਾਉਣਾ ਜੁਰਮ, ਮੂਸੇ ਵਾਲਾ ਦੀ ਮਾਂ ਨੇ 58 ਦੀ ਉਮਰ ’ਚ ਇੰਝ ਪੂਰੀ ਕੀਤੀ ਕਾਨੂੰਨੀ ਪ੍ਰਕਿਰਿਆ
ਅਸੀਂ ਗੱਲ ਕਰ ਰਹੇ ਹਾਂ ਕਪੂਰ ਪਰਿਵਾਰ ਦੇ ਪਿਆਰੇ ਰਣਬੀਰ ਕਪੂਰ ਦੀ, ਜੋ ਨਾ ਸਿਰਫ਼ ਇਕ ਚੰਗਾ ਪੁੱਤਰ, ਭਰਾ, ਪਤੀ ਹੈ, ਸਗੋਂ ਇਕ ਚੰਗਾ ਪਿਤਾ ਵੀ ਹੈ। ਜਿਸ ਤਰ੍ਹਾਂ ਉਹ ਆਪਣੀ ਧੀ ਰਾਹਾ ਦੀ ਦੇਖਭਾਲ ਕਰਦਾ ਹੈ, ਉਹ ਸ਼ਲਾਘਾਯੋਗ ਹੈ। ਇਕ ਦਿਨ ਪਹਿਲਾਂ ਰਣਬੀਰ ਕਰੀਨਾ ਦੇ ਛੋਟੇ ਪੁੱਤਰ ਜੇਹ ਦੇ ਜਨਮਦਿਨ ’ਤੇ ਆਪਣੀ ਧੀ ਨੂੰ ਗੋਦ ’ਚ ਲੈ ਕੇ ਪਹੁੰਚੇ ਸਨ। ਇਸ ਦੌਰਾਨ ਪਿਓ-ਧੀ ਦੀ ਜੋੜੀ ਨੇ ਲੋਕਾਂ ਦਾ ਦਿਲ ਜਿੱਤ ਲਿਆ।
ਜਿਥੇ ਰਣਬੀਰ ਬਲੈਕ ਸ਼ਰਟ ਤੇ ਪੈਂਟ ’ਚ ਨਜ਼ਰ ਆਏ, ਉਥੇ ਹੀ ਉਨ੍ਹਾਂ ਦੀ ਧੀ ਬਲੈਕ ਫਰਾਕ ’ਚ ਪਹੁੰਚੀ। ਇਹ ਦੋਵੇਂ ਹੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ’ਚ ਸਫ਼ਲ ਰਹੇ। ਇਸ ਪਾਰਟੀ ਦੇ ਨਾਂ ’ਤੇ ਰਣਬੀਰ ਨੇ ਸੰਦੇਸ਼ ਦਿੱਤਾ ਹੈ ਕਿ ਬੱਚਿਆਂ ਨੂੰ ਪਾਰਟੀਆਂ ਜਾਂ ਆਊਟਿੰਗ ’ਤੇ ਲੈ ਕੇ ਜਾਣਾ ਸਿਰਫ਼ ਮਾਂ ਦੀ ਹੀ ਜ਼ਿੰਮੇਵਾਰੀ ਨਹੀਂ, ਸਗੋਂ ਪਿਤਾ ਦੀ ਵੀ ਜ਼ਿੰਮੇਵਾਰੀ ਹੈ। ਆਲੀਆ ਤੋਂ ਬਿਨਾਂ ਵੀ ਉਹ ਆਪਣੀ ਧੀ ਨੂੰ ਚੰਗੀ ਤਰ੍ਹਾਂ ਸੰਭਾਲ ਰਹੇ ਹਨ।
ਇੰਨਾ ਹੀ ਨਹੀਂ, ਰਣਬੀਰ ਨੇ ਆਪਣੀ ਧੀ ਲਈ ਕੰਮ ਤੋਂ ਬ੍ਰੇਕ ਵੀ ਲਈ ਹੈ, ਉਨ੍ਹਾਂ ਦਾ ਮੰਨਣਾ ਹੈ ਕਿ ਜ਼ਿੰਦਗੀ ਬਹੁਤ ਖ਼ੂਬਸੂਰਤ ਹੈ ਤੇ ਉਹ ਕੰਮ ਤੋਂ ਬ੍ਰੇਕ ਲੈ ਕੇ ਕੁਝ ਸਮਾਂ ਆਪਣੀ ਧੀ ਨਾਲ ਘਰ ’ਚ ਰਹਿਣਾ ਚਾਹੁੰਦੇ ਹਨ। ਅਦਾਕਾਰ ਨੇ ਰਾਹਾ ਦੇ ਜਨਮ ਤੋਂ ਬਾਅਦ ਫ਼ੈਸਲਾ ਕੀਤਾ ਸੀ ਕਿ ਉਹ ਪੈਟਰਨਿਟੀ ਲੀਵ ’ਤੇ ਰਹੇਗਾ। ਆਮ ਤੌਰ ’ਤੇ ਮਾਵਾਂ ਨੂੰ ਬੱਚਾ ਹੋਣ ਤੋਂ ਬਾਅਦ ਕੰਮ ਛੱਡਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਰਣਬੀਰ ਨੇ ਸਮਾਜ ਨੂੰ ਬਹੁਤ ਖ਼ਾਸ ਸੰਦੇਸ਼ ਦਿੱਤਾ ਹੈ।
ਇਕ ਚੰਗਾ ਪਿਤਾ ਉਹ ਹੁੰਦਾ ਹੈ, ਜੋ ਆਪਣੇ ਬੱਚਿਆਂ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦਾ ਹੈ, ਰਣਬੀਰ ਵੀ ਉਨ੍ਹਾਂ ’ਚੋਂ ਇਕ ਹੈ। ਰਾਹਾ ਦੇ ਜਨਮ ਤੋਂ ਬਾਅਦ ਉਸ ਨੇ ਆਪਣੀ ਜੀਵਨ ਸ਼ੈਲੀ ਨੂੰ ਪੂਰੀ ਤਰ੍ਹਾਂ ਬਦਲ ਲਿਆ ਹੈ ਤੇ ਸਿਗਰੇਟ ਪੀਣੀ ਵੀ ਛੱਡ ਦਿੱਤੀ ਹੈ। ਉਹ ਆਪਣੀ ਧੀ ਰਾਹਾ ਲਈ ਸ਼ਾਕਾਹਾਰੀ ਬਣ ਗਏ ਹਨ ਤੇ ਫਿੱਟ ਰਹਿਣਾ ਚਾਹੁੰਦੇ ਹਨ। ਪਿਤਾ ਹੋਣ ਦੇ ਨਾਤੇ ਰਣਬੀਰ ਦਾ ਇਹ ਫ਼ੈਸਲਾ ਬਿਲਕੁਲ ਸਹੀ ਹੈ ਕਿਉਂਕਿ ਉਹ ਆਪਣੀ ਧੀ ਨੂੰ ਚੰਗੀ ਜ਼ਿੰਦਗੀ ਦੇਣ ਲਈ ਫਿੱਟ ਰਹਿਣਾ ਚਾਹੁੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਸਾਂਝੀ ਕਰੋ।
ਰਕੁਲ ਪ੍ਰੀਤ ਨੇ ਮਹਿੰਦੀ ਸੈਰੇਮਨੀ 'ਤੇ ਪਾਈ ਸੀ ਖ਼ਾਸ ਆਊਟਫਿੱਟ, ਬਣਾਉਣ 'ਚ ਲੱਗੇ 680 ਘੰਟੇ, ਹੋਰ ਕੀ ਸੀ ਖ਼ਾਸੀਅਤ
NEXT STORY