ਚੰਡੀਗੜ੍ਹ (ਬਿਊਰੋ)– ਬੀਤੇ ਕੁਝ ਦਿਨਾਂ ਤੋਂ ਪੰਜਾਬੀ ਗਾਇਕ ਰਣਜੀਤ ਬਾਵਾ ਦਾ ਗੀਤ ‘ਕਿੰਨੇ ਆਏ ਕਿੰਨੇ ਗਏ 2’ ਨੂੰ ਲੈ ਕੇ ਕਾਫੀ ਵਿਰੋਧ ਕੀਤਾ ਜਾ ਰਿਹਾ ਹੈ। ਗੀਤ ਦਾ ਵਿਰੋਧ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਇਸ ’ਚ ਫੂਲਨ ਦੇਵੀ ਦੇ ਕਾਤਲ ਸ਼ੇਰ ਸਿੰਘ ਰਾਣਾ ਦਾ ਜ਼ਿਕਰ ਕੀਤਾ ਗਿਆ ਹੈ। ਇਸ ਦੇ ਚਲਦਿਆਂ ਗੀਤ ’ਚੋਂ ਪਹਿਲਾਂ ਹੀ ਵਿਵਾਦਿਤ ਬੋਲ ਤੇ ਦ੍ਰਿਸ਼ ਹਟਾ ਦਿੱਤੇ ਗਏ ਸਨ ਤੇ ਗੀਤ ਦੇ ਲੇਖਕ ਲਵਲੀ ਨੂਰ ਵਲੋਂ ਵੀ ਵਿਰਥਾਰ ਨਾਲ ਆਪਣਾ ਪੱਖ ਰੱਖਿਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਗਾਇਕ ਅਰਿਜੀਤ ਸਿੰਘ ਦੀ ਮਾਂ ਦਾ ਦਿਹਾਂਤ, ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਚੱਲ ਰਿਹਾ ਸੀ ਇਲਾਜ
ਹੁਣ ਰਣਜੀਤ ਬਾਵਾ ਨੇ ਇਸ ਮੁੱਦੇ ’ਤੇ ਆਪਣਾ ਪੱਖ ਰੱਖਿਆ ਹੈ। ਰਣਜੀਤ ਬਾਵਾ ਨੇ ਫੇਸਬੁੱਕ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਹ ਕਹਿ ਰਹੇ ਹਨ ਕਿ ਉਨ੍ਹਾਂ ਦਾ ਮੰਤਵ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ।
ਆਪਣੀ ਪੋਸਟ ’ਚ ਰਣਜੀਤ ਬਾਵਾ ਨੇ ਲਿਖਿਆ, ‘‘ਕਿੰਨੇ ਆਏ ਕਿੰਨੇ ਗਏ 2’ ਗੀਤ ’ਚ ਇਕ ਲਾਈਨ ’ਤੇ ਦਲਿਤ ਸਮਾਜ ਨੇ ਇਤਰਾਜ਼ ਕੀਤਾ, ਉਸ ਤੋਂ ਬਾਅਦ ਉਹ ਲਾਈਨ ਤੇ ਦ੍ਰਿਸ਼ ਗੀਤ ’ਚੋਂ ਹਟਾ ਦਿੱਤੇ ਗਏ। ਸਾਡਾ ਕੋਈ ਮੰਤਵ ਨਹੀਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ। ਦਲਿਤ ਸਮਾਜ ਸਾਡਾ ਆਪਣਾ ਭਾਈਚਾਰਾ ਹੈ, ਸਾਰੇ ਸਾਡੇ ਭੈਣ-ਭਰਾ ਹਨ।’
ਰਣਜੀਤ ਬਾਵਾ ਨੇ ਅੱਗੇ ਲਿਖਿਆ, ‘ਕੋਸ਼ਿਸ਼ ਕਰਾਂਗੇ ਅੱਗੇ ਤੋਂ ਹਰ ਸਮਾਜ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਹਰੇਕ ਆਉਣ ਵਾਲੇ ਸਮਾਜਿਕ ਗੀਤ ਦਾ ਧਿਆਨ ਰੱਖਿਆ ਜਾਵੇ। ਸਾਰੇ ਧਰਮਾਂ, ਸਾਰੀਆਂ ਜਾਤਾਂ ਨੂੰ ਸਾਡਾ ਦਿਲੋਂ ਪਿਆਰ ਹੈ, ਸਭ ਦੀ ਇੱਜ਼ਤ ਕਰਦੇ ਹਾਂ। ਵਾਹਿਗੁਰੂ ਸਭ ਦਾ ਭਲਾ ਕਰੇ।’
ਨੋਟ– ਰਣਜੀਤ ਬਾਵਾ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।
ਰਣਜੀਤ ਬਾਵਾ ਆਪਣੇ ਨਵੇਂ ਪ੍ਰਾਜੈਕਟ ਨੂੰ ਲੈ ਕੇ ਮੁੜ ਚਰਚਾ 'ਚ, ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ
NEXT STORY