ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ, ਰਾਜਕੁਮਾਰ ਰਾਵ ਤੇ ਵਰੁਣ ਸ਼ਰਮਾ ਦੀ ਕਾਫ਼ੀ ਸਮੇਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਰੂਹੀ’ ਕੱਲ ਯਾਨੀ ਕਿ 11 ਮਾਰਚ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ’ਚ ਕਾਫ਼ੀ ਉਤਸ਼ਾਹ ਬਣਿਆ ਹੋਇਆ ਸੀ। ਉੱਥੇ ਹੀ ਕੋਰੋਨਾ ਵਾਇਰਸ ਮਹਾਮਾਰੀ ਦੇ ਪੂਰੇ ਇਕ ਸਾਲ ਬਾਅਦ ਕੋਈ ਵੱਡੀਆਂ ਫ਼ਿਲਮਾਂ ਸਿਨੇਮਾਘਰਾਂ ’ਚ ਰਿਲੀਜ਼ ਹੋਈਆਂ ਹਨ। ਫ਼ਿਲਮ ‘ਰੂਹੀ’ ਨੂੰ ਲੈ ਕੇ ਮੰਨਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਇਕ ਵਾਰ ਫਿਰ ਤੋਂ ਸਿਨੇਮਾਘਰਾਂ ’ਚ ਵਾਪਸ ਲਿਆਉਣ ’ਚ ਕਾਮਯਾਬ ਹੋਵੇਗੀ ਤੇ ਚੰਗੀ ਕਲੈਕਸ਼ਨ ਕਰੇਗੀ। ਉੱਥੇ ਹੀ ਸ਼ਿਵਰਾਤਰੀ ਦੇ ਮੌਕੇ ਰਿਲੀਜ਼ ਹੋਈ ਫ਼ਿਲਮ ‘ਰੂਹੀ’ ਨੂੰ ਦਰਸ਼ਕਾਂ ਦਾ ਚੰਗਾ ਰਿਸਪਾਂਸ ਮਿਲ ਰਿਹਾ ਹੈ।
ਦੱਸ ਦਈਏ ਕਿ ‘ਰੂਹੀ’ ਨੇ ਪਹਿਲੇ ਦਿਨ 3.06 ਕਰੋੜ ਰੁਪਏ ਦੀ ਸ਼ਾਨਦਾਰ ਕਮਾਈ ਕੀਤੀ ਹੈ। ਕੋਵਿਡ-19 ਦੇ ਚੱਲਦੇ ਲੰਬੇ ਸਮੇਂ ਤਕ ਸਿਨੇਮਾਘਰ ਬੰਦ ਰਹੇ ਸਨ ਤੇ ਹੁਣ ਕਈ ਮਹੀਨਿਆਂ ਬਾਅਦ ਥਿਏਟਰ ’ਚ ਕੋਈ ਫ਼ਿਲਮ ਰਿਲੀਜ਼ ਹੋਈ ਹੈ। ਅਜਿਹੇ ’ਚ ਤਿੰਨ ਕਰੋੜ ਦੀ ਕਮਾਈ ਕਰਨਾ ਵੱਡੀ ਗੱਲ ਹੈ। ਉਮੀਦ ਹੈ ਕਿ ਇਹ ਫ਼ਿਲਮ ਹੋਰ ਵੀ ਚੰਗੀ ਕਮਾਈ ਕਰੇਗੀ।
ਦੱਸਣਯੋਗ ਹੈ ਕਿ ਪਿਛਲੇ ਸਾਲ ਇਨ੍ਹਾਂ ਦਿਨਾਂ ’ਚ ਸਿਨੇਮਾਘਰਾਂ ਰਿਲੀਜ਼ ਹੋਣ ਵਾਲੀ ਫ਼ਿਲਮ ਇਰਫਾਨ ਖ਼ਾਨ ਤੇ ਕਰੀਨਾ ਕਪੂਰ ਸਟਾਰਰ ‘ਅੰਗਰੇਜੀ ਮੀਡੀਅਮ’ ਸੀ। ਇਹ ਫ਼ਿਲਮ ਪਿਛਲੇ ਸਾਲ 13 ਮਾਰਚ ਨੂੰ ਰਿਲੀਜ਼ ਹੋਈ ਸੀ। ਉਸ ਤੋਂ ਬਾਅਦ ਹੁਣ ਵੱਡੀ ਫ਼ਿਲਮ ‘ਰੂਹੀ’ ਨੇ ਸਿਨੇਮਾਘਰ ’ਚ ਦਸਤਕ ਦਿੱਤੀ ਹੈ।
ਗੁਰੂ ਰੰਧਾਵਾ ਨੇ ਯੋ ਯੋ ਹਨੀ ਸਿੰਘ ਨਾਲ ਸੋਸ਼ਲ ਮੀਡੀਆ 'ਤੇ ਕੀਤਾ ਵੱਡਾ ਐਲਾਨ
NEXT STORY