ਮੁੰਬਈ (ਬਿਊਰੋ)- ਮਸ਼ਹੂਰ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਅਕਸਰ ਆਪਣਾ ਫ੍ਰੀ ਟਾਈਮ ਪਨਵੇਲ ਵਾਲੇ ਫਾਰਮ ਹਾਊਸ 'ਚ ਬਿਤਾਉਂਦੇ ਹਨ। ਸਲਮਾਨ ਦੀਆਂ ਅਕਸਰ ਤਸਵੀਰਾਂ ਫਾਰਮ ਹਾਊਸ ਤੋਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਇਹ ਫਾਰਮ ਹਾਊਸ ਸਲਮਾਨ ਖ਼ਾਨ ਦਾ ਨਹੀਂ ਹੈ।
ਸਲਮਾਨ ਨੇ ਇਹ ਖ਼ੁਲਾਸਾ ਖ਼ੁਦ ਕੀਤਾ ਹੈ। ਅਰਬਾਜ਼ ਖ਼ਾਨ ਦੇ ਚੈਟ ਸ਼ੋਅ ‘ਪਿੰਚ’ ਦੇ ਦੂਸਰੇ ਸੀਜ਼ਨ ਦਾ ਆਗਾਜ਼ ਹੋ ਗਿਆ ਹੈ। ਪਹਿਲੇ ਐਪੀਸੋਡ 'ਚ ਸਲਮਾਨ ਖ਼ਾਨ ਬਤੌਰ ਮਹਿਮਾਨ ਨਜ਼ਰ ਆਏ, ਜਿਥੇ ਲੋਕਾਂ ਵਲੋਂ ਸੋਸ਼ਲ ਮੀਡੀਆ 'ਤੇ ਕੀਤੇ ਗਏ ਸਵਾਲਾਂ ਨੂੰ ਸ਼ੋਅ 'ਚ ਪੁੱਛਿਆ ਜਾਂਦਾ ਹੈ।
ਇਹ ਖ਼ਬਰ ਵੀ ਪੜ੍ਹੋ : ਮੁਡ਼ ਬੰਬੇ ਹਾਈ ਕੋਰਟ ਪਹੁੰਚੀ ਕੰਗਨਾ ਰਣੌਤ, ਜਾਣੋ ਕੀ ਹੈ ਮਾਮਲਾ?
ਜਦੋਂ ਸਲਮਾਨ ਤੋਂ ਫਾਰਮ ਹਾਊਸ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘ਉਹ ਫਾਰਮ ਹਾਊਸ ਮੇਰਾ ਨਹੀਂ ਹੈ, ਸਗੋਂ ਮੇਰੀ ਭੈਣ ਅਰਪਿਤਾ ਖ਼ਾਨ ਦਾ ਹੈ।’ ਇਸ ਦੇ ਨਾਲ ਹੀ ਸਲਮਾਨ ਖ਼ਾਨ ਨੇ ਸਵਾਲ ਦਾ ਜਵਾਬ ਦਿੰਦੇ ਹੋਏ ਇਹ ਵੀ ਕਿਹਾ, ‘ਉਹ ਫਾਰਮ ਹਾਊਸ 'ਚ ਐਸ਼ ਕਰਨ ਨਹੀਂ ਜਾਂਦੇ ਕਿਉਂਕਿ ਉਨ੍ਹਾਂ ਨੂੰ ਆਪਣੇ ਪਿਤਾ ਸਲੀਮ ਖ਼ਾਨ ਦਾ ਡਰ ਹੈ।’
ਅਰਬਾਜ਼ ਖ਼ਾਨ ਦੇ ਸ਼ੋਅ 'ਪਿੰਚ' ਦੇ ਪਹਿਲੇ ਸੀਜ਼ਨ ਨੂੰ ਖ਼ਾਸ ਪਸੰਦ ਕੀਤਾ ਗਿਆ, ਜਿਸ ਤੋਂ ਬਾਅਦ ਇਸ ਦੇ ਦੂਸਰੇ ਸੀਜ਼ਨ ਨੂੰ ਸ਼ੁਰੂ ਕੀਤਾ ਗਿਆ ਹੈ ਪਰ ਇਸ ਵਾਰ ਸ਼ੋਅ ਦੀ ਸ਼ੁਰੂਆਤ ਦਬੰਗ ਸਲਮਾਨ ਖ਼ਾਨ ਦੇ ਨਾਲ ਕੀਤੀ ਗਈ ਹੈ। ਇਸ ਵਾਰ ਫ਼ਰਹਾਨ ਅਖਤਰ, ਅਨਨਿਆ ਪਾਂਡੇ, ਅਨਿਲ ਕਪੂਰ ਤੇ ਫ਼ਰਹਾ ਖ਼ਾਨ ਵਰਗੇ ਸਿਤਾਰੇ ਵੀ ਇਸ ਸ਼ੋਅ ਦੀ ਸ਼ਾਨ ਬਣਨਗੇ।
ਨੋਟ- ਇਸ ਖ਼ਬਰ ‘ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਸਲਮਾਨ ਨੇ ਫ਼ਿਲਮ 'ਟਾਈਗਰ-3' ਲਈ ਬਣਾਈ ਜ਼ਬਰਦਸਤ ਬਾਡੀ, ਜਿਮ ਤੋਂ ਪਸੀਨਾ ਵਹਾਉਂਦੇ ਹੋਏ ਸਾਂਝੀ ਕੀਤੀ ਵੀਡੀਓ
NEXT STORY