ਨਵੀਂ ਦਿੱਲੀ- ਸਲਮਾਨ ਖਾਨ ਅਤੇ ਜੈਕਲੀਨ ਫਰਨਾਡੀਜ਼ ਦੇ ਵਿਚ ਦੀਆਂ ਦੂਰੀਆਂ ਜਾਂ ਕਰੀਬੀਆਂ ਤੋਂ ਕੋਈ ਵੀ ਜਾਣੂ ਨਹੀਂ ਹੈ। ਜੈਕਲੀਨ ਨੂੰ ਬਾਲੀਵੁੱਡ 'ਚ ਐਂਟਰੀ ਦਿਲਵਾਉਣ ਦਾ ਸਿਹਰਾ ਸਲਮਾਨ ਨੂੰ ਹੀ ਜਾਂਦਾ ਹੈ। ਸਲਮਾਨ ਨੇ ਕਈ ਹੋਰ ਮੌਕਿਆਂ 'ਤੇ ਵੀ ਜੈਕਲੀਨ ਲਈ ਮਦਦ ਦਾ ਹੱਥ ਵਧਾਇਆ ਸੀ। ਇਕ ਸਮੇਂ 'ਚ ਦੋਹਾਂ ਦੇ ਅਫੇਅਰ ਦੀਆਂ ਖ਼ਬਰਾਂ ਚਰਚਾ ਦਾ ਵਿਸ਼ਾ ਸੀ।
ਫ਼ਿਲਮ 'ਕਿੱਕ' 'ਚ ਦੋਵੇਂ ਪਰਦੇ 'ਤੇ ਨਜ਼ਰ ਆਏ ਸਨ। ਹੁਣ ਖਬਰ ਹੈ ਕਿ ਜੈਕਲੀਨ ਇਕ ਵਾਰ ਫਿਰ ਆਪਣੇ ਇਸ ਕਿੱਕ ਕੋ-ਸਟਾਰ ਨਾਲ ਦਿਖੇਗੀ। ਹਾਲਾਂਕਿ ਕਿਸੇ ਫ਼ਿਲਮ 'ਚ ਨਹੀਂ, ਸਗੋਂ ਸੂਰਤ 'ਚ ਹੋ ਰਹੇ ਇਕ ਸਟੇਜ ਸ਼ੋਅ 'ਚ। ਤੁਹਾਨੂੰ ਦੱਸ ਦਈਏ ਕਿ ਕੁਝ ਸਮੇਂ ਪਹਿਲੇ ਜੈਕਲੀਨ ਅਤੇ ਸਲਮਾਨ ਦੇ ਵਿਚ ਕੁਝ ਵੀ ਠੀਕ ਨਾ ਚੱਲਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਖਾਸ ਤੌਰ 'ਤੇ ਉਸ ਸਮੇਂ ਜਦੋਂ ਜੈਕਲੀਨ ਸਲਮਾਨ ਦੀ ਕਿਸੇ ਵੀ ਪਾਰਟੀ 'ਚ ਨਜ਼ਰ ਨਹੀਂ ਆਈ ਸੀ।
ਖੈਰ, ਹੁਣ ਲੱਗਦਾ ਹੈ ਕਿ ਜਿਵੇਂ ਦੋਹਾਂ 'ਚ ਸਾਰੇ ਮਤਭੇਦ ਖਤਮ ਹੋ ਗਏ ਹਨ। ਤਾਂ ਹੀ ਉਹ ਸਟੇਜ ਸ਼ੋਅ 'ਚ ਇਕੱਠੇ ਆਉਣ ਨੂੰ ਤਿਆਰ ਹਨ।
'ਫਿਤੂਰ' ਦੇ ਮੁਕਾਬਲੇ ਲੋਕ 'ਸਨਮ ਰੇ' 'ਤੇ ਕਰ ਰਹੇ ਨੇ ਜ਼ਿਆਦਾ ਖਰਚ (Watch Pics)
NEXT STORY