ਮੁੰਬਈ: ਬਾਲੀਵੁੱਡ ਦੇ ‘ਭਾਈਜਾਨ’ ਮਸ਼ਹੂਰ ਅਦਾਕਾਰ ਸਲਮਾਨ ਖ਼ਾਨ ਸੋਸ਼ਲ ਮੀਡੀਆ ’ਤੇ ਹਮੇਸ਼ਾ ਆਪਣੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਜੋਧਪੁਰ ਦੀ ਸੋਸ਼ਲ ਕੋਰਟ ਨੇ ਹਾਲ ਹੀ ’ਚ ਸਲਮਾਨ ਖ਼ਾਨ ਨੂੰ ਵੱਡੀ ਰਾਹਤ ਦੇ ਦਿੱਤੀ ਹੈ। ਉਨ੍ਹਾਂ ਦੇ ਖ਼ਿਲਾਫ਼ ਹਥਿਆਰ ਦੇ ਲਾਈਸੈਂਸ ਦਾ ਗਲ਼ਤ ਹਲਫਨਾਮਾ ਦੇਣ ਦੇ ਮਾਮਲੇ ’ਚ ਕੋਰਟ ਨੇ ਸੂਬਾ ਸਰਕਾਰ ਦੀ ਅਰਜ਼ੀ ਰੱਦ ਕਰ ਦਿੱਤੀ ਹੈ ਅਤੇ ਉਨ੍ਹਾਂ ਨੂੰ ਇਸ ਦੋਸ਼ ਤੋਂ ਬਰੀ ਕਰ ਦਿੱਤਾ ਹੈ। ਕੋਰਟ ਦੇ ਇਕ ਵੱਡੇ ਫ਼ੈਸਲੇ ਤੋਂ ਬਾਅਦ ਸਲਮਾਨ ਖ਼ਾਨ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ।
ਸਲਮਾਨ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਦਿੱਤੀ ਹੈ ਕਿ ਮੇਰੇ ਸਾਰੇ ਪ੍ਰਸ਼ੰਸਕਾਂ ਲਈ ਪਿਆਰ, ਸਮਰਥਨ ਅਤੇ ਚਿੰਤਾ ਲਈ ਧੰਨਵਾਦ, ਧਿਆਨ ਰੱਖੋ ਆਪਣਾ ਅਤੇ ਆਪਣੇ ਪਰਿਵਾਰ ਦਾ। ਪ੍ਰਮਾਤਮਾ ਤੁਹਾਨੂੰ ਆਸ਼ੀਰਵਾਦ ਦੇਵੇ ਅਤੇ ਤੁਸੀਂ ਸਭ ਨੂੰ ਮੇਰਾ ਢੇਰ ਸਾਰਾ ਪਿਆਰ... ਇਸ ਤਸਵੀਰ ’ਚ ਸਲਮਾਨ ਖ਼ਾਨ ਬਲੈਕ ਸੂਟ ਅਤੇ ਸ਼ਰਟ ’ਚ ਦਿਖਾਈ ਦੇ ਰਹੇ ਹਨ। ਪ੍ਰਸ਼ੰਸਕ ਉਨ੍ਹਾਂ ਦੀ ਇਸ ਪੋਸਟ ਨੂੰ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਆਪਣਾ ਪਿਆਰ ਉਨ੍ਹਾਂ ਨੂੰ ਦੇ ਰਹੇ ਹਨ। ਇਕ ਪ੍ਰਸ਼ੰਸਕ ਨੇ ਲਿਖਿਆ-ਤੁਹਾਨੂੰ ਵੀ ਆਪਣਾ ਧਿਆਨ ਰੱਖਣਾ ਚਾਹੀਦਾ ਹੈ। ਇਕ ਪ੍ਰਸ਼ੰਸਕ ਨੇ ਲਿਖਿਆ- ਓ ਹੈਂਡਸਨ ਯੂ ਆਰ ਰੋਕਿੰਗ।
ਦੱਸ ਦੇਈਏ ਕਿ ਸਲਮਾਨ ਖ਼ਾਨ ਦੇ ਖ਼ਿਲਾਫ਼ ਇਹ ਮਾਮਲਾ ਆਰਮਜ਼ ਐਕਟ ਦੇ ਤਹਿਤ ਦਰਜ ਇਕ ਮਾਮਲੇ ਨਾਲ ਸਬੰਧਤ ਹੈ। ਇਸ ਦੇ ਤਹਿਤ ਅਦਾਕਾਰ ’ਤੇ ਇਹ ਦੋਸ਼ ਲਗਾਇਆ ਗਿਆ ਸੀ ਕਿ ਉਨ੍ਹਾਂ ਦੇ ਹਥਿਆਰ ਦੇ ਲਾਇਸੈਂਸ ਦੀ ਸਮੇਂ ਸੀਮਾ ਖ਼ਤਮ ਹੋ ਗਈ ਸੀ, ਜਿਸ ਦੀ ਵਰਤੋਂ ਸ਼ਿਕਾਰ ਕਰਨ ’ਚ ਕੀਤੀ ਗਈ ਸੀ।
ਸਲਮਾਨ ਦੇ ਵਕੀਲ ਐੱਚ. ਐੱਮ. ਸਾਰਸਵਤ ਨੇ ਇਸ ਫ਼ੈਸਲੇ ਤੋਂ ਬਾਅਦ ਕਿਹਾ ਕਿ ਜੋਧਪੁਰ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਨੇ ਇਕ ਡਿਟੇਲਡ ਆਰਡਰ ’ਚ ਸੂਬਾ ਸਰਕਾਰ ਵੱਲੋਂ ਦਾਇਰ ਦੋਵਾਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ। ਅਸੀਂ ਸਾਲ 2006 ’ਚ ਇਹ ਜਵਾਬ ਦਿੱਤਾ ਸੀ ਕਿ ਗਲ਼ਤ ਹਲਫਨਾਮਾ ਦਾਇਰ ਨਹੀਂ ਕੀਤਾ ਗਿਆ ਸੀ ਅਤੇ ਪਟੀਸ਼ਨ ਸਲਮਾਨ ਖ਼ਾਨ ਦਾ ਅਕਸ ਖਰਾਬ ਕਰਨ ਲਈ ਲਗਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਡਿਸਟ੍ਰਿਕਟਰ ਐਂਡ ਸੈਸ਼ਨ ਕੋਰਟ 2003 ਨੂੰ ਕੋਰਟ ਆਪਣੇ ਹਥਿਆਰ ਲਾਇਸੈਂਸ ਨਾਲ ਸਬੰਧਤ ਇਕ ਝੂਠਾ ਹਲਫਨਾਮਾ ਕਥਿਤ ਤੌਰ ’ਤੇ ਪੇਸ਼ ਕਰਨ ਲਈ ਅਦਾਕਾਰ ਸਲਮਾਨ ਖ਼ਾਨ ਦੇ ਖ਼ਿਲਾਫ਼ ਇਕ ਪਟੀਸ਼ਨ ’ਤੇ ਇਹ ਆਦੇਸ਼ ਸੁਣਾਇਆ। ਅਰਜ਼ੀਆਂ ’ਤੇ ਬਹਿਸ ਮੰਗਲਵਾਰ ਨੂੰ ਪੂਰੀ ਹੋ ਗਈ ਸੀ ਅਤੇ ਜਸਟਿਸ ਰਘਵਿੰਦਰ ਕੱਛਵਾਲਾ ਨੇ 11 ਫਰਵਰੀ ਲਈ ਆਦੇਸ਼ ਨੂੰ ਸੁਰੱਖਿਅਤ ਰੱਖ ਲਿਆ ਸੀ।
ਗਾਜ਼ੀਪੁਰ ਅੰਦੋਲਨ ’ਚ ਪੁੱਜੇ ਯੋਗਰਾਜ ਸਿੰਘ, ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ (ਵੀਡੀਓ)
NEXT STORY