ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਸੰਜੇ ਦੱਤ ਮੁੰਬਈ 'ਚ ਫੇਫੜਿਆਂ ਦੇ ਕੈਂਸਰ (Lung Cancer) ਦਾ ਇਲਾਜ ਕਰਵਾ ਰਹੇ ਹਨ। ਦੱਸ ਦਈਏ ਕਿ ਸੰਜੇ ਦੱਤ ਕੋਕਿਲਾਬੇਨ ਅੰਬਾਨੀ ਹਸਪਤਾਲ 'ਚ ਕੀਮੋਥੈਰੇਪੀ ਦਾ ਪਹਿਲਾ ਪੜਾਅ ਪੂਰਾ ਕਰ ਚੁੱਕੇ ਹਨ। ਕੈਂਸਰ ਦੇ ਇਲਾਜ ਦੌਰਾਨ ਸੰਜੇ ਦੱਤ ਮੰਗਲਵਾਰ ਸ਼ਾਮ ਅਚਾਨਕ ਦੁਬਈ ਪਹੁੰਚ ਗਏ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਮਾਨਿਅਤਾ ਦੱਤ ਵੀ ਪਹੁੰਚ ਗਈ ਹੈ। ਉਹ ਆਪਣੇ ਦੋਵੇਂ ਬੱਚਿਆਂ ਨੂੰ ਮਿਲਣ ਦੁਬਈ ਪਹੁੰਚੇ ਹਨ। ਉਨ੍ਹਾਂ ਦੇ ਦੋਵੇਂ ਬੱਚੇ ਦੁਬਈ ਤੋਂ ਕਲਾਸੇਸ ਅਟੈਂਡ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸੰਜੇ ਦੱਤ ਦੀ ਆਪਣੇ ਬੱਚਿਆਂ ਨਾਲ ਮਿਲਣ ਦਾ ਕਾਫ਼ੀ ਮਨ ਕਰ ਰਿਹਾ ਸੀ, ਇਸ ਲਈ ਉਹ ਮੁੰਬਈ ਤੋਂ ਦੁਬਈ ਪਹੁੰਚ ਗਏ। ਮੀਡੀਆ ਰਿਪੋਰਟਸ ਮੁਤਾਬਿਕ ਸੰਜੇ ਦੱਤ 10 ਦਿਨਾਂ 'ਚ ਵਾਪਸ ਮੁੰਬਈ ਵਾਪਸ ਪਰਤ ਸਕਦੇ ਹਨ।
ਦੱਸ ਦਈਏ ਕਿ ਸੰਜੇ ਦੱਤ ਦੀ ਪਤਨੀ ਮਾਨਿਅਤਾ ਦੱਤ ਨੇ ਪਿਛਲੇ ਦਿਨੀਂ ਇੰਸਟਾਗ੍ਰਾਮ 'ਤੇ ਇਮੋਸ਼ਨਲ ਪੋਸਟ ਸਾਂਝੀ ਕੀਤੀ ਸੀ। ਉਨ੍ਹਾਂ ਨੇ ਫ਼ਿਲਮ 'ਇਮਤਿਹਾਨ' ਦੇ ਗੀਤ 'ਰੁੱਕ ਜਾਣਾ ਨਹੀਂ ਤੂੰ ਕਹਿ ਹਾਰ ਕੇ' ਦੀ ਕੁਝ ਲਾਈਨਾਂ ਲਿਖੀਆਂ ਹਨ। ਉਨ੍ਹਾਂ ਲਿਖਿਆ, 'ਅਸੀਂ ਆਪਣੀ ਜ਼ਿੰਦਗੀ ਦੇ ਬੈਸਟ ਦਿਨਾਂ ਨੂੰ ਵਾਪਸ ਲਿਆਉਣ ਲਈ ਬੁਰੇ ਦਿਨਾਂ ਤੋਂ ਲੜਨਾ ਹੋਵੇਗਾ। ਕਦੇ ਹਾਰਨਾ ਮਤ।'
ਦੱਸਣਯੋਗ ਹੈ ਕਿ ਸੰਜੇ ਦੱਤ ਦੀਆਂ ਫ਼ਿਲਮਾਂ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ, ਜਦੋਂਕਿ ਕਈ ਫ਼ਿਲਮਾਂ ਦੀ ਸ਼ੂਟਿੰਗ ਹਾਲੇ ਵੀ ਪੂਰੀ ਨਹੀਂ ਹੋਈ ਹੈ। 'ਭੁਜ: ਦਿ ਪ੍ਰਾਈਡ ਆਫ ਇੰਡੀਆ', 'ਸ਼ਮਸ਼ੇਰਾ' ਅਤੇ 'ਤੋਰਬਾਜ਼' ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ, ਉੱਥੇ 'ਪ੍ਰਿਥਵੀਰਾਜ' ਤੇ 'KGF2' ਸ਼ੂਟਿੰਗ ਹਾਲੇ ਪੂਰੀ ਹੋਣੀ ਬਾਕੀ ਹੈ।
ਰਿਤਿਕ ਰੌਸ਼ਨ ਵਲੋਂ ਬਾਇਓਪਿਕ 'ਚ ਕਿਰਦਾਰ ਨਿਭਾਉਣ 'ਤੇ ਸੌਰਵ ਗਾਂਗੁਲੀ ਨੇ ਰੱਖੀ ਇਹ ਸ਼ਰਤ, ਛਿੜੀ ਨਵੀਂ ਚਰਚਾ
NEXT STORY