ਮੁੰਬਈ—ਪਿਛਲੇ ਸਾਲ ਰਿਲੀਜ਼ ਹੋਈ ਬਲਾਕਬਸਟਰ ਫਿਲਮ 'ਪੀਕੇ' 'ਚ ਅਦਾਕਾਰ ਆਮਿਰ ਖਾਨ ਦੇ ਨਿਊਡ ਪੋਸਟਰ ਨੇ ਪੂਰੇ ਦੇਸ਼ 'ਚ ਬਹੁਤ ਹੰਗਾਮਾ ਕਰ ਦਿੱਤਾ ਸੀ ਪਰ ਹੁਣ ਆਉਣ ਵਾਲੀ ਫਿਲਮ 'ਮਸਤੀਜਾਦੇ' 'ਚ ਦਰਸ਼ਕਾਂ ਨੂੰ ਅਜਿਹਾ ਦੇਖਣ ਨੂੰ ਮਿਲਣਵਾਲਾ ਜਿਸ ਦੇ ਬਾਰੇ 'ਚ ਸ਼ਾਇਦ ਕਿਸੇ ਨੇ ਸੋਚਿਆ ਨਹੀਂ ਹੋਵੇਗਾ। ਇਸ ਐਡਲਟ ਕਮੇਡੀ ਫਿਲਮ 'ਮਸਤੀਜਾਦੇ' 'ਚ ਲੀਡ ਰੋਲ ਕਰ ਰਹੇ ਅਦਾਕਾਰ ਵੀਰਦਾਸ ਨਿਊਡ ਨਜ਼ਰ ਆਉਣਗੇ। ਫਿਲਮ ਦਾ ਨਵਾਂ ਪ੍ਰੋਮੋ ਰਿਲੀਜ਼ ਹੋਇਆ ਹੈ ਜਿਸ 'ਚ ਵੀਰਦਾਸ ਸੜਕਾਂ 'ਤੇ ਨਿਊਡ ਭੱਜਦੇ ਨਜ਼ਰ ਆ ਰਹੇ ਸਨ। ਇਸ ਪ੍ਰੋਮੋ 'ਚ ਨਜ਼ਰ ਆ ਰਿਹਾ ਹੈ ਕਿ ਵੀਰਦਾਸ ਕਿਸੇ ਮਹਿਲਾ ਦੇ ਨਾਲ ਕਮਰੇ 'ਚ ਮੌਜੂਦ ਹੁੰਦਾ ਹੈ ਅਤੇ ਉਸ ਸਮੇਂ ਮਹਿਲਾ ਦਾ ਪਤੀ ਆ ਜਾਂਦਾ ਹੈ ਅਤੇ ਵੀਰਦਾਸ ਖਿੜਕੀ ਤੋਂ ਛਾਲ ਮਾਰ ਕੇ ਨਿਊਡ ਹੀ ਭੱਜ ਜਾਂਦੇ ਹਨ। ਇਸ ਤੋਂ ਬਾਅਦ ਵੀਰਦਾਸ ਨੂੰ ਮਰੀਨ ਡਰਾਈਵ 'ਤੇ ਨਿਊਡ ਭੱਜਦੇ ਦੇਖ ਜਦੋਂ ਲੋਕ ਪੁੱਛਦੇ ਹਨ ਕਿ ਕੀ ਉਹ ਹਮੇਸ਼ਾ ਅਜਿਹੇ ਹੀ ਭੱਜਦੇ ਹਨ? ਇਸ 'ਤੇ ਉਹ ਜਵਾਬ ਦਿੰਦੇ ਹਨ ਕਿ ਮੈਨੂੰ ਚੰਗਾ ਲੱਗਦਾ ਹੈ ਇੰਝ ਭੱਜਣਾ।
ਜਾਣੋ ਉਨ੍ਹਾਂ ਦਰਦਨਾਕ ਘਟਨਾਵਾਂ ਬਾਰੇ, ਜਿਨ੍ਹਾਂ ਨਾਲ ਹਿੱਲ ਗਿਆ ਪੂਰਾ ਬਾਲੀਵੁੱਡ!
NEXT STORY