ਮੁੰਬਈ (ਏਜੰਸੀ) - ਸੋਨਮ ਕਪੂਰ ਅਤੇ ਉਨ੍ਹਾਂ ਦੇ ਪਤੀ ਆਨੰਦ ਆਹੂਜਾ ਨੇ ਆਪਣੇ ਦੂਜੇ ਪੁੱਤਰ ਦਾ ਨਾਮ 'ਰੁਦਰਲੋਕ' ਰੱਖਿਆ ਹੈ। ਸ਼ਨੀਵਾਰ ਨੂੰ ਸੋਨਮ ਨੇ ਇੰਸਟਾਗ੍ਰਾਮ 'ਤੇ ਨਵਜੰਮੇ ਬੱਚੇ ਲਈ ਇੱਕ ਨੋਟ ਲਿਖਿਆ। ਉਸਨੇ ਕੁਝ ਪਰਿਵਾਰਕ ਤਸਵੀਰਾਂ ਵੀ ਸਾਂਝੀਆਂ ਕੀਤੀਆਂ, ਜਿਸ ਵਿੱਚ ਰੁਦਰਲੋਕ ਦੀ ਇੱਕ ਝਲਕ ਦਿਖਾਈ ਗਈ।

ਉਸ ਨੇ ਲਿਖਿਆ, "ਉਸ ਰੱਬੀ ਸ਼ਕਤੀ ਦਾ ਧੰਨਵਾਦ ਜਿਸ ਨੇ ਇੱਕ ਵਾਰ ਫਿਰ ਸਾਡੀ ਦੁਨੀਆ ਬਦਲ ਦਿੱਤੀ ਹੈ। ਏਕਾਦਸ਼ੀ ਦੇ ਸ਼ੁਭ ਦਿਨ 'ਤੇ ਭਗਵਾਨ ਵਿਸ਼ਨੂੰ ਦੀ ਮਿਹਰ ਸਦਕਾ ਸਾਡੇ ਘਰ ਦੂਜੇ ਪੁੱਤਰ ਨੇ ਜਨਮ ਲਿਆ ਹੈ। ਅਸੀਂ ਇਸ ਨੂੰ ਇੱਕ ਬਹੁਤ ਵੱਡੀ ਬਖਸ਼ਿਸ਼ ਮੰਨਦੇ ਹਾਂ ਅਤੇ ਬਹੁਤ ਪਿਆਰ ਨਾਲ ਆਪਣੇ ਬੇਟੇ ਰੁਦਰਲੋਕ ਕਪੂਰ ਆਹੂਜਾ ਦਾ ਸਵਾਗਤ ਕਰਦੇ ਹਾਂ। 'ਰੁਦਰ' ਸ਼ਬਦ ਦਾ ਮਤਲਬ ਹੈ 'ਗਰਜਣ ਵਾਲਾ', ਜੋ ਸਭ ਤੋਂ ਵੱਧ ਤਾਕਤਵਰ ਅਤੇ ਸ਼ਕਤੀਸ਼ਾਲੀ ਹੈ।"
ਸੋਨਮ ਨੇ ਆਪਣੇ ਦੋਵਾਂ ਪੁੱਤਰਾਂ ਦੇ ਨਾਵਾਂ ਦੇ ਸਬੰਧ ਬਾਰੇ ਲਿਖਿਆ ਕਿ ਉਨ੍ਹਾਂ ਦਾ ਪਹਿਲਾ ਪੁੱਤਰ 'ਵਾਯੂ' (ਜਿਸਦਾ ਜਨਮ 2022 ਵਿੱਚ ਹੋਇਆ ਸੀ) ਭਗਵਾਨ ਵਿਸ਼ਨੂੰ ਦਾ ਰੂਪ ਹੈ, ਜੋ ਜੀਵਨ ਦਾ ਪਾਲਣਹਾਰ ਹੈ। ਜਦਕਿ 'ਰੁਦਰ' ਤਬਦੀਲੀ ਅਤੇ ਸ਼ਕਤੀ ਦਾ ਪ੍ਰਤੀਕ ਹੈ। ਉਨ੍ਹਾਂ ਅਨੁਸਾਰ ਇਹ ਦੋਵੇਂ ਨਾਮ ਸਾਹ ਅਤੇ ਸ਼ਕਤੀ ਦੇ ਸੁਮੇਲ ਵਾਂਗ ਇਕ-ਦੂਜੇ ਨੂੰ ਮਜ਼ਬੂਤ ਕਰਦੇ ਹਨ।
ਭੋਪਾਲ ’ਚ 16 ਮਈ ਨੂੰ ਹੋਵੇਗਾ ‘ਪੇੱਡੀ’ ਦਾ ਗ੍ਰੈਂਡ ਟ੍ਰੇਲਰ ਰਿਲੀਜ਼
NEXT STORY