ਮੁੰਬਈ : ਬਾਲੀਵੁੱਡ ਇੰਡਸਟਰੀ ਇਕ ਵਾਰ ਫਿਰ ਸ਼ੋਕ ’ਚ ਡੁੱਬ ਗਈ ਜਦੋਂ ਸੋਮਵਾਰ ਨੂੰ ਸੁਸ਼ਾਂਤ ਸਿੰਘ ਰਾਜਪੂਤ ਅਤੇ ਅਕਸ਼ੈ ਕੁਮਾਰ ਵਰਗੇ ਕਲਾਕਾਰਾਂ ਨਾਲ ਕੰਮ ਕਰ ਚੁੱਕੇ ਅਦਾਕਾਰ ਸੰਦੀਪ ਨਾਹਰ ਦੇ ਦਿਹਾਂਤ ਦੀ ਜਾਣਕਾਰੀ ਸਾਹਮਣੇ ਆਈ। ‘ਹਮਸਫਰ ਹੈ’, ‘ਐੱਮ.ਐੱਸ. ਧੋਨੀ’, ‘ਕੇਸਰੀ’ ਵਰਗੀਆਂ ਫ਼ਿਲਮਾਂ ’ਚ ਨਜ਼ਰ ਆ ਚੁੱਕੇ ਸੰਦੀਪ ਨਾਹਰ ਆਪਣੇ ਘਰ ’ਚ ਮਿ੍ਰਤਕ ਪਾਏ ਗਏ ਸਨ। ਪੁਲਸ ਨੂੰ ਸ਼ੱਕ ਹੈ ਕਿ ਉਨ੍ਹਾਂ ਨੇ ਖ਼ੁਦਕੁਸ਼ੀ ਕੀਤੀ ਹੈ ਇਸ ਮਾਮਲੇ ’ਚ ਪੁਲਸ ਨੇ ਸੰਦੀਪ ਦੀ ਪਤਨੀ ਕੰਚਨ ਸ਼ਰਮਾ ਅਤੇ ਸੱਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਸੰਦੀਪ ਨਾਹਰ ਨੇ ਖ਼ੁਦਕੁਸ਼ੀ ਨੋਟ ’ਚ ਆਪਣੀ ਸ਼ਾਦੀਸ਼ੁਦਾ ਜ਼ਿੰਦਗੀ ’ਚ ਚੱਲ ਰਹੀਆਂ ਪ੍ਰੇਸ਼ਾਨੀਆਂ ਦਾ ਜ਼ਿਕਰ ਕੀਤਾ ਸੀ। ਮੁੰਬਈ ਪੁਲਸ ਨੇ ਸੰਦੀਪ ਨਾਹਰ ਦੇ ਖ਼ੁਦਕੁਸ਼ੀ ਤੋਂ ਪਹਿਲਾਂ ਪੋਸਟ ਕੀਤੀ ਗਈ ਵੀਡੀਓ ਦੇਖਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਕੰਚਨ ਸ਼ਰਮਾ ਅਤੇ ਸੱਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਰਿਪੋਰਟ ਮੁਤਾਬਕ ਕੰਚਨ ਸ਼ਰਮਾ ਅਤੇ ਉਨ੍ਹਾਂ ਦੀ ਮਾਂ ’ਤੇ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਸਾਈਬਰ ਸੇਲ ਦੇ ਅਧਿਕਾਰੀ ਨੇ ਅਦਾਕਾਰ ਦੀ ਖ਼ੁਦਕੁਸ਼ੀ ਵੀਡੀਓ ਦੇਖਣ ਤੋਂ ਬਾਅਦ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਤੱਕ ਕਾਰਵਾਈ ਕਰਦੇ ਉਦੋਂ ਤੱਕ ਅਦਾਕਾਰ ਨੇ ਖ਼ੁਦਕੁਸ਼ੀ ਕਰ ਸੀ।
ਦੱਸਿਆ ਜਾਂਦਾ ਹੈ ਕਿ ਸੰਦੀਪ ਨੇ ਵੀਡੀਓ ਦੇ ਨਾਲ-ਨਾਲ ਪੋਸਟ ’ਚ ਦਿਲ ਦੀਆਂ ਗੱਲਾਂ ਵੀ ਲਿਖੀਆਂ ਹਨ। ਉਸ ਨੇੇ ਦਿਹਾਂਤ ਤੋਂ ਪਹਿਲਾਂ ਲਿਖਿਆ ਕਿ ਹੁਣ ਜਿਉਣ ਦੀ ਕੋਈ ਇੱਛਾ ਨਹੀਂ ਰਹੀ ਹੈ। ਜੀਵਨ ’ਚ ਕਈ ਸੁੱਖ-ਦੁੱਖ ਦੇਖੇ ਹਨ, ਹਰ ਸਮੱਸਿਆ ਦਾ ਸਾਹਮਣਾ ਕੀਤਾ ਪਰ ਅੱਜ ਮੈਂ ਜਿਸ ਦੌਰ ’ਚੋਂ ਲੰਘ ਰਿਹਾ ਹਾਂ ਉਹ ਬਰਦਾਸ਼ਤ ਤੋਂ ਬਾਹਰ ਹੈ। ਮੈਨੂੰ ਪਤਾ ਹੈ ਕਿ ਸੁਸਾਇਡ ਕਰਨਾ ਕਾਇਰਤਾ ਹੈ। ਮੈਂ ਵੀ ਜਿਉਣਾ ਚਾਹੁੰਦਾ ਸੀ ਪਰ ਇਸ ਤਰ੍ਹਾਂ ਜਿਉਣ ਦਾ ਕੀ ਫ਼ਾਇਦਾ ਜਿਥੇ ਸੁਕੂਨ ਅਤੇ ਸੈਲਫ ਰਿਸਪੈਕਟ ਨਾ ਹੋਵੇ। ਸੰਦੀਪ ਨੇ ਸੁਸਾਇਡ ਨੋਟ ’ਚ ਪਤਨੀ ਕੰਚਨ ਸ਼ਰਮਾ ਅਤੇ ਸੱਸ ਵਿਨੂ ਸ਼ਰਮਾ ਖ਼ਿਲਾਫ਼ ਕਈ ਗੰਭੀਰ ਗੱਲਾਂ ਕੀਤੀਆਂ ਹਨ। ਸੰਦੀਪ ਨੇ ਲਿਖਿਆ ਕਿ ਕੰਚਨ ਨਾਲ ਵਿਆਹ ਕਰਨ ਤੋਂ ਬਾਅਦ ਮੇਰੀ ਜ਼ਿੰਦਗੀ ਨਰਕ ਬਣ ਗਈ ਸੀ। ਕੰਚਨ ਅਤੇ ਉਨ੍ਹਾਂ ਦੀ ਮਾਂ ਵੀ ਗੱਲ-ਗੱਲ ’ਤੇ ਮੈਂਟਲੀ ਟਾਰਚਰ ਕਰਦੀ ਸੀ। ਸੁਸਾਇਡ ਨੋਟ ਤੋਂ ਸਾਫ ਹੋ ਜਾਂਦਾ ਹੈ ਕਿ ਸੰਦੀਪ ਨੇ ਪਤਨੀ ਅਤੇ ਸੱਸ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕੀਤੀ ਹੈ। ਨਾਲ ਇਹ ਵੀ ਲਿਖਿਆ ਕਿ ਮਰਨ ਤੋਂ ਬਾਅਦ ਕੰਚਨ ਨੂੰ ਕੁਝ ਨਾ ਕਿਹਾ ਜਾਵੇ। ਮੁੰਬਈ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਆਖ਼ਿਰ ਕਿਉਂ ਹਰ ਇੰਟਰਵਿਊ ’ਚ ਭਾਵੁਕ ਹੋ ਜਾਂਦੇ ਹਨ ਕਰਨ ਔਜਲਾ, ‘ਦਿਲ ਦੀਆਂ ਗੱਲਾਂ’ ’ਚ ਦੱਸੀ ਵਜ੍ਹਾ
NEXT STORY