ਲਾਸ ਏਂਜਲਸ : ਸੁਪਰਮਾਡਲ ਗੀਗੀ ਹਦੀਦ ਨੇ ਇਕ ਮੈਗਜ਼ੀਨ ਦੇ ਕਵਰ ਪੇਜ ਲਈ ਨਿਊਡ ਫੋਟੋਸ਼ੂਟ ਕਰਵਾਇਆ ਹੈ। ਖ਼ਬਰ ਅਨੁਸਾਰ 20 ਸਾਲਾ ਗੀਗੀ ਨੇ ਫ੍ਰੈਂਚ ਵੋਗ ਦੇ ਕਵਰ ਲਈ ਬਿਨਾਂ ਕੁਝ ਪਹਿਨਿਆ ਤਸਵੀਰਾਂ ਖਿਚਵਾਈਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਉੱਚੀ ਅੱਡੀ ਵਾਲੀ ਜੁੱਤੀ, ਬ੍ਰੈੱਸਲੇਟ ਅਤੇ ਕੰਨਾਂ 'ਚ ਵਾਲ਼ੀਆਂ ਪਹਿਨੀਆਂ ਹੋਈਆਂ ਹਨ।
ਵਿਕਰਟੋਰੀਆਜ਼ ਸੀਕ੍ਰੇਟ ਦੀ ਇਹ ਏਂਜਲ ਲੱਤ 'ਤੇ ਲੱਤ ਰੱਖ ਕੇ ਲੱਕੜ ਦੇ ਬਲਾਕ 'ਤੇ ਬੈਠੀ ਹੈ। ਤਸਵੀਰ 'ਚ ਉਸ ਦਾ ਅੱਧਾ ਚਿਹਰਾ ਵਾਲਾਂ ਪਿੱਛੇ ਢਕਿਆ ਹੋਇਆ ਹੈ। ਹਦੀਦ ਪਹਿਲੀ ਵਾਰ ਮੈਗਜ਼ੀਨ ਦੇ ਕਵਰ ਪੇਜ 'ਤੇ ਨਜ਼ਰ ਆਈ, ਉਥੇ ਹੀ ਉਸ ਨੇ ਟਵਿਟਰ 'ਤੇ ਆਪਣੀਆਂ ਭਾਵਨਾਵਾਂ ਜ਼ਾਹਿਰ ਕੀਤੀਆਂ।
ਉਸ ਨੇ ਕਿਹਾ, ''ਫ੍ਰੈਂਚ ਵੋਗ ਦੇ ਕਵਰ 'ਤੇ ਆਉਣਾ ਸਨਮਾਨਿਤ ਹੋਣ ਅਤੇ ਸੁਪਨਾ ਸੱਚ ਹੋਣ ਵਾਂਗ ਹੈ।'' ਇਸ ਤੋਂ ਇਲਾਵਾ ਹਦੀਦ ਨੇ ਆਪਣੇ ਫੋਟੋਸ਼ੂਟ ਤੋਂ ਇੰਸਟਾਗ੍ਰਾਮ 'ਤੇ ਇਕ ਹੋਰ ਤਸਵੀਰ ਅਪਲੋਡ ਕੀਤੀ ਹੈ। ਤਸਵੀਰ 'ਚ ਉਹ ਗੁਲਾਬੀ ਰੰਗ ਦੀ ਜੈਕੇਟ 'ਚ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ।
PICS : 'ਬਿਗ ਬ੍ਰਦਰ' ਜੇਤੂ ਇਹ ਸਟਾਰ ਕਰਦੀ ਹੈ ਸ਼ਰਮਨਾਕ ਹਰਕਤਾਂ, ਹੁਣ ਕੀਤੀ ਜਾਨ ਲੈਣ ਦੀ ਕੋਸ਼ਿਸ਼
NEXT STORY