ਮੁੰਬਈ (ਬਿਊਰੋ)– ਸੁਸ਼ਮਿਤਾ ਸੇਨ ਆਪਣੀ ਵੈੱਬ ਸੀਰੀਜ਼ ‘ਤਾਲੀ’ ਨਾਲ ਡਿਜੀਟਲ ਪਲੇਟਫਾਰਮ ’ਤੇ ਰਾਜ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਪ੍ਰਸ਼ੰਸਕ ਇਸ ਅਦਾਕਾਰਾ ਦੀ ਸੀਰੀਜ਼ ਦੇ ਟਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਤੇ ਹੁਣ ਆਖਿਰਕਾਰ ਇਹ ਰਿਲੀਜ਼ ਹੋ ਗਿਆ ਹੈ। ‘ਤਾਲੀ’ ਦਾ ਟਰੇਲਰ ਸਿਰਫ ਤੁਹਾਡੇ ਦਿਮਾਗ ਨੂੰ ਹੀ ਨਹੀਂ, ਸਗੋਂ ਤੁਹਾਡੇ ਦਿਲ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਅਦਾਕਾਰ ਦੀ ਪਤਨੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਘਰ 'ਚ ਛਾਇਆ ਮਾਤਮ
ਵੈੱਬ ਸੀਰੀਜ਼ ‘ਤਾਲੀ’ ਅਸਲ ਜ਼ਿੰਦਗੀ ਦੀ ਟਰਾਂਸਜੈਂਡਰ ਸ਼੍ਰੀ ਗੌਰੀ ਸਾਵੰਤ ਦੀ ਜ਼ਿੰਦਗੀ ’ਤੇ ਆਧਾਰਿਤ ਹੈ। ਗਣੇਸ਼ ਤੋਂ ਗੌਰੀ ਤੱਕ ਦੀ ਉਸ ਦੀ ਯਾਤਰਾ ਦਰਦ ਦੇ ਨਾਲ-ਨਾਲ ਅਪਮਾਨ ਨਾਲ ਵੀ ਭਰੀ ਹੋਈ ਸੀ। ਟਰੇਲਰ ’ਚ ਇਕ ਡਾਇਲਾਗ ਹੈ, ਜੋ ਇਕ ਵੱਡੇ ਥੱਪੜ ਵਾਂਗ ਤੁਹਾਡੇ ਮੂੰਹ ’ਤੇ ਵੱਜਦਾ ਹੈ। ਗੌਰੀ ਦੇ ਕਿਰਦਾਰ ’ਚ ਹਰੇ ਤੇ ਲਾਲ ਰੰਗ ਦੀ ਸਾੜ੍ਹੀ ਪਹਿਨੀ ਸੁਸ਼ਮਿਤਾ ਸੇਨ ਇਕ ਇੰਟਰਵਿਊ ’ਚ ਕਹਿੰਦੀ ਹੈ, ‘‘ਮੈਂ ਤੁਹਾਨੂੰ ਦੱਸਦੀ ਹਾਂ ਕਿ ਡਰਾਉਣਾ ਕੀ ਹੈ। ਇਕ ਅਜਿਹੇ ਦੇਸ਼ ’ਚ ਜਿਥੇ ਕੁੱਤਿਆਂ ਲਈ ਵੀ ਸਮਝ ਹੈ ਪਰ ਟਰਾਂਸਜੈਂਡਰਾਂ ਲਈ ਨਹੀਂ, ਅਜਿਹੇ ਦੇਸ਼ ’ਚ ਤੁਹਾਡੇ ਵਰਗੇ ਲੋਕਾਂ ’ਚ ਰਹਿਣਾ ਇਕ ਡਰਾਉਣੀ ਗੱਲ ਹੈ।’’
ਸੀਰੀਜ਼ ਦੀ ਗੱਲ ਕਰੀਏ ਤਾਂ ਗਣੇਸ਼ ਇਕ ਟਰਾਂਸਜੈਂਡਰ ਪਰਿਵਾਰ ਦਾ ਬੱਚਾ ਹੈ, ਜਿਸ ਦੀ ਮਾਂ ਉਸ ਨੂੰ ਇਕ ਕੁੜੀ ਦੀ ਤਰ੍ਹਾਂ ਬਿੰਦੀ ਲਗਾਉਂਦੀ ਵੇਖਦੀ ਹੈ। ਕਹਿੰਦੇ ਨੇ ਸਾਡੇ ਵਰਗੇ ਨਾ ਬਣਨਾ। ਵੱਡੇ ਹੁੰਦੇ ਹੋਏ ਉਸ ਨੂੰ ਸਮਾਨਤਾ ਬਾਰੇ ਦੱਸਿਆ ਜਾਂਦਾ ਹੈ। ਉਸ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਸਾਡੇ ਵਿਚਕਾਰ ਰਹਿਣਾ ਚਾਹੁੰਦੇ ਹੋ ਤਾਂ ਸਾਡੇ ਵਰਗੇ ਬਣੋ ਤੇ ਇਥੋਂ ਹੀ ਗਣੇਸ਼ ਦਾ ਗੌਰੀ ’ਚ ਰੂਪਾਂਤਰਨ ਸ਼ੁਰੂ ਹੁੰਦਾ ਹੈ।
ਹਾਲਾਂਕਿ ਇਸ ਸੰਸਾਰ ’ਚ ਇਕ ਵੱਖਰੇ ਵਿਅਕਤੀ ਲਈ ਰਹਿਣਾ ਬਹੁਤ ਔਖਾ ਹੈ। ਇਹੀ ਗੱਲ ਤੁਹਾਨੂੰ ਦੱਸਦੀ ਹੈ ਸੁਸ਼ਮਿਤਾ ਸੇਨ, ਜੋ ਗਣੇਸ਼ ਤੋਂ ਗੌਰੀ ਬਣੀ। ਸਰਕਾਰੀ ਦਫ਼ਤਰ ’ਚ ਬੈਠੀ ਗੌਰੀ ਅਫ਼ਸਰ ਨੂੰ ਪੁੱਛਦੀ ਹੈ, ‘‘ਕੀ ਤੁਸੀਂ ਕਹਿ ਰਹੇ ਹੋ ਕਿ ਜੇ ਤੁਸੀਂ ਮਰਦ ਜਾਂ ਔਰਤ ਨਹੀਂ ਹੋ ਤਾਂ ਤੁਸੀਂ ਇਸ ਦੇਸ਼ ’ਚ ਜ਼ਿੰਦਾ ਨਹੀਂ ਹੋ?’’ ਇਸ ’ਤੇ ਉਸ ਨੂੰ ਜਵਾਬ ਮਿਲਦਾ ਹੈ, ‘‘ਇਹ ਨਿਯਮ ਹੈ।’’ ਇਸ ਤੋਂ ਬਾਅਦ ਗੌਰੀ ਇਸ ਨਿਯਮ ਨੂੰ ਬਦਲਣ ਲਈ ਨਿਕਲਦੀ ਹੈ। ਇਥੋਂ ਹੀ ਉਸ ਦੀ ਬਗਾਵਤ ਸ਼ੁਰੂ ਹੁੰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਜਵਾਨ’ ਦੀ ਰਿਲੀਜ਼ ਨੂੰ ਬਚਿਆ ਇਕ ਮਹੀਨਾ, ਸ਼ਾਹਰੁਖ ਖ਼ਾਨ ਨੇ ਸਾਂਝਾ ਕੀਤਾ ਨਵਾਂ ਪੋਸਟਰ
NEXT STORY