ਮੁੰਬਈ: ਜਿੱਥੇ ਦੁਨੀਆਂ ਭਰ ’ਚ ਲੋਕ ਝੁਰੜੀਆਂ ਨੂੰ ਲੈ ਕੇ ਚਿੰਤਾ ’ਚ ਰਹਿੰਦੇ ਹਨ। ਇਸ ਦੇ ਨਾਲ ਜੇਕਰ ਸ਼ਿਲਪਾ ਸ਼ੈੱਟੀ ਦੀ ਗੱਲ ਕਰੀਏ ਅਦਾਕਾਰਾ ਦਿਨੋਂ ਦਿਨ ਜਵਾਨ ਹੋ ਰਹੀ ਹੈ। 47 ਸਾਲਾਂ ਦੀ ਅਦਾਕਾਰਾ ਦੀ ਖ਼ੂਬਸੂਰਤੀ ਦੀ ਕੋਈ ਮਿਸਾਲ ਨਹੀਂ ਹੈ। ਅਦਾਕਾਰਾ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਉਹ ਦੋ ਬੱਚਿਆ ਦੀ ਮਾਂ ਵੀ ਹੈ।
ਆਪਣੀ ਫ਼ਿਟਨੈੱਸ ਕਾਰਨ ਉਹ ਅੱਜ ਦੀਆਂ ਅਦਾਕਾਰਾਂ ਨੂੰ ਮਾਤ ਦਿੰਦੀ ਹੈ। ਇਸ ਦੇ ਨਾਲ ਹੀ ਇਕ ਵਾਰ ਫ਼ਿਰ ਸ਼ਿਲਪਾ ਨੇ ਆਪਣੀ ਪਤਲੀ ਕਮਰ ਨਾਲ ਲੋਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। ਸ਼ਿਲਪਾ ਨੇ ਹਾਲ ਹੀ ’ਚ India Couture Week 2022 ’ਚ ਆਪਣੀ ਖ਼ੂਬਸੂਰਤੀ ਦੇ ਜਲਵੇ ਦਿਖਾਏ ਹਨ।
ਇਹ ਵੀ ਪੜ੍ਹੋ: ਸੰਜੇ ਦੱਤ ਦੇ ਜਨਮਦਿਨ ’ਤੇ ਜਾਣੋ ਅਦਾਕਾਰ ਵੱਲੋਂ ਨਿਭਾਏ 'ਖ਼ਲਨਾਇਕ' ਦੇ ਸ਼ਾਨਦਾਰ ਕਿਰਦਾਰਾਂ ਬਾਰੇ
ਲੁੱਕ ਦੀ ਗੱਲ ਕਰੀਏ ਤਾਂ ਸ਼ਿਲਪਾ ਨੇ ਗਾਊਨ ਕੈਰੀ ਕੀਤਾ ਹੋਇਆ ਹੈ। ਅਦਾਕਾਰਾ ਨੇ ਪਰਫ਼ੈਕਟ ਸ਼ਿਮਰ ਅਤੇ ਕਟ-ਆਊਟ ਗਾਊਨ ’ਚ ਆਪਣੀ ਸ਼ਾਨਦਾਰ ਲੁੱਕ ਦਿਖਾਈ ਹੈ।
ਸ਼ਿਲਪਾ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਨਾਲ ਅਦਾਕਾਰਾ ਨੇ ਨੈੱਕਲੇਸ ਅਤੇ ਖ਼ੁੱਲ੍ਹੇ ਵਾਲਾਂ ਨਾਲ ਆਪਣੀ ਪਰਫ਼ੈਕਟ ਲੁੱਕ ਦਿਖਾਈ ਹੈ। ਅਦਾਕਾਰਾ ਵੱਖ-ਵੱਖ ਸਟਾਈਲ ’ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਸ਼ਿਲਪਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ: ਸਟੰਟ ਦੌਰਾਨ ਪ੍ਰਤੀਕ ਦੇ ਹੈਲੀਕਾਪਟਰ ਨੂੰ ਲੱਗੀ ਅੱਗ, ਰੋਹਿਤ ਸ਼ੈੱਟੀ ਵੀ ਗਏ ਡਰ
ਅਦਾਕਾਰਾ ਦੇ ਆਉਣ ਵਾਲੇ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਸ਼ਿਲਪਾ ਜਲਦ ਹੀ ‘ਸੁੱਖੀ’ ਅਤੇ ਵੈੱਬ ਸੀਰੀਜ਼ ‘ਇੰਡੀਅਨ ਪੁਲਸ ਫ਼ੋਰਸ’ ’ਚ ਨਜ਼ਰ ਆਵੇਗੀ। ਇਹ 8 ਪਾਰਟ ਦੀ ਸੀਰੀਜ਼ ਹੈ ਅਤੇ ਅਗਲੇ ਸਾਲ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਸਟ੍ਰੀਮ ਕਰੇਗੀ।
ਰਿਲੀਜ਼ ਤੋਂ ਪਹਿਲਾਂ ਵਿਵਾਦਾਂ 'ਚ ਘਿਰੀ 'ਰਾਮ ਸੇਤੂ', ਸੁਬਰਮਣੀਅਮ ਸਵਾਮੀ ਨੇ ਕੀਤੀ ਅਕਸ਼ੈ ਦੀ ਗ੍ਰਿਫ਼ਤਾਰੀ ਦੀ ਮੰਗ
NEXT STORY