ਮੁੰਬਈ- ਅੱਜ ਦੇ ਸਮੇਂ ਵਿਚ OTT ਮਨੋਰੰਜਨ ਦਾ ਵੱਡਾ ਪਲੇਟਫਾਰਮ ਬਣ ਚੁੱਕਾ ਹੈ। OTT'ਤੇ ਆਏ ਦਿਨ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। OTT ਰਾਹੀਂ ਸਿਨੇਮਾ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ ਹੈ। OTT ਦੇ ਆਉਣ ਨਾਲ ਵੈੱਬਸੀਰੀਜ਼ ਦੀ ਨਵੀਂ ਵਿਧਾ ਦਾ ਜਨਮ ਹੋਇਆ ਹੈ। ਹੀਰਾਮੰਡੀ ਵੈੱਬ ਸੀਰੀਜ਼ ਵਿਚ ਫਰਦੀਨ ਖ਼ਾਨ ਜ਼ਬਰਦਸਤ ਵਾਪਸੀ ਕਰਨ ਤੋਂ ਬਾਅਦ ਹੁਣ ਇਕ ਨਵੀਂ ਵੈੱਬ ਸੀਰੀਜ਼ ਵਿਸਫੋਟ 'ਚ ਨਜ਼ਰ ਉਣਗੇ। ਵਿਸਫੋਟ ਵੈੱਬ ਸੀਰੀਜ਼ ਦੇ ਵਿਚ ਰਿਤੇਸ਼ ਦੇਸ਼ਮੁਖ ਦੇ ਨਾਲ ਫਰਦੀਨ ਖਾਨ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।
ਇਹ ਖ਼ਬਰ ਵੀ ਪੜ੍ਹੋ -ਸਪਨਾ ਚੌਧਰੀ ਨੇ ਡਿਲੀਟ ਕੀਤੀਆਂ ਸਾਰੀਆਂ ਪੋਸਟਾਂ, ਫੈਨਜ਼ ਹੋਏ ਪਰੇਸ਼ਾਨ
ਵਿਸਫੋਟ ਸੀਰੀਜ਼ ਦਾ ਟ੍ਰੇਲਰ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਵਿਸਫੋਟ ਵੈੱਬ ਸੀਰੀਜ਼ ਦਾ ਧਮਾਕੇਦਾਰ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਟ੍ਰੇਲਰ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਵੈੱਬ ਸੀਰੀਜ਼ ਸੁਪਰਹਿੱਟ ਹੋਵੇਗੀ। ਇਸ ਵੈੱਬ ਸੀਰੀਜ਼ 'ਚ ਰਿਤੇਸ਼ ਦੇਸ਼ਮੁਖ ਨੇ ਪਾਇਲਟ ਦੀ ਭੂਮਿਕਾ ਨਿਭਾਈ ਹੈ, ਜਦਕਿ ਫਰਦੀਨ ਖਾਨ ਨੇ ਚੌਲ 'ਚ ਰਹਿਣ ਵਾਲੇ ਗਰੀਬ ਵਿਅਕਤੀ ਦੀ ਭੂਮਿਕਾ ਨਿਭਾਈ ਹੈ।ਇਹ ਦੋਵੇਂ ਆਪਣੀ ਵੱਖਰੀ-ਵੱਖਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਬਾਅਦ 'ਚ ਕੁਝ ਘਟਨਾਵਾਂ ਵਾਪਰਦੀਆਂ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਇਕ ਦੂਜੇ ਨਾਲ ਉਲਝ ਜਾਂਦੀ ਹੈ। 'ਵਿਸਫੋਟ' ਵੈੱਬ ਸੀਰੀਜ਼ ਦੇ ਵਿਚ ਪਿਆਰ, ਧੋਖੇ, ਸਸਪੈਂਸ ਅਤੇ ਅਪਰਾਧ ਨਾਲ ਭਰੀ ਕਹਾਣੀ ਹੈ। ਟ੍ਰੇਲਰ ਤੋਂ ਪਤਾ ਲੱਗਦਾ ਹੈ ਕਿ ਜਿਵੇਂ-ਜਿਵੇਂ ਸੀਰੀਜ਼ ਦੀ ਕਹਾਣੀ ਅੱਗੇ ਵਧਦੀ ਹੈ, ਸਸਪੈਂਸ ਵੀ ਵਧਦਾ ਜਾਂਦਾ ਹੈ।
ਇਹ ਖ਼ਬਰ ਵੀ ਪੜ੍ਹੋ -ਯੁਵਿਕਾ ਚੌਧਰੀ ਨੇ ਬੇਬੀ ਬੰਪ ਫਲਾਂਟ ਕਰਦੇ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਕਦੋਂ ਰਿਲੀਜ਼ ਹੋਵੇਗੀ ਵਿਸਫੋਟ ਵੈੱਬ ਸੀਰੀਜ਼
ਜ਼ਿਕਰਯੋਗ ਹੈ ਕਿ ਇਸ ਜ਼ਬਰਦਸਤ ਵੈੱਬ ਸੀਰੀਜ਼ ਵਿਸਫੋਟ ਨੂੰ 6 ਸਤੰਬਰ ਨੂੰ OTT ਪਲੇਟਫਾਰਮ ਜੀਓ ਸਿਨੇਮਾ 'ਤੇ ਰਿਲੀਜ਼ ਕੀਤਾ ਜਾਵੇਗੀ। ਜੇਕਰ ਤੁਸੀਂ ਇਸ ਵੈੱਬਸੀਰੀਜ਼ ਨੂੰ ਦੇਖਣ ਦੇ ਚਾਹਵਾਨ ਹੋ, ਤਾਂ ਤੁਹਾਨੂੰ ਜੀਓ ਸਿਨੇਮਾ ਦੀ ਸਬਸਕ੍ਰਿਪਸ਼ਨ ਲੈਣੀ ਪਵੇਗੀ। ਰਿਤੇਸ਼ ਦੇਸ਼ਮੁਖ ਤੇ ਫਰਦੀਨ ਖ਼ਾਨ ਤੋਂ ਇਲਾਵਾ ਇਸ ਵੈੱਬ ਸੀਰੀਜ਼ ਵਿਚ ਕ੍ਰਿਸਟਲ ਡਿਸੂਜ਼ਾ, ਪ੍ਰਿਆ ਬਾਪਟ, ਸ਼ੀਬਾ ਚੱਢਾ ਵਰਗੀਆਂ ਕਈ ਮਸ਼ਹੂਰ ਅਦਾਕਾਰਾਂ ਵੀ ਵਿਸ਼ੇਸ਼ ਭੂਮਿਕਾਵਾਂ ਨਿਭਾ ਰਹੀਆਂ ਹਨ। ਇਸਦੇ ਨਾਲ ਹੀ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫਰਦੀਨ ਖਾਨ ਨੇ ਅਕਸ਼ੈ ਕੁਮਾਰ ਤੇ ਤਾਪਸੀ ਪੰਨੂ ਦੀ ਫ਼ਿਲਮ 'ਖੇਲ ਖੇਲ ਮੇਂ' 'ਚ ਵੀ ਰੋਲ ਨਿਭਾਇਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਏਪੀ ਢਿੱਲੋਂ ਹੀ ਨਹੀਂ ਇਨ੍ਹਾਂ ਕਲਾਕਾਰਾਂ 'ਤੇ ਵੀ ਹੋ ਚੁੱਕਿਆ ਜਾਨਲੇਵਾ ਹਮਲਾ, ਇੱਕ ਦੀ ਤਾਂ ਚਲੀ ਗਈ ਸੀ ਜਾਨ
NEXT STORY