ਜਲੰਧਰ— ਬਿਰੇਂਦਰ ਸਿੰਘ ਢਿਲੋਂ ਉਰਫ਼ ਬਿਨੂੰ ਢਿੱਲੋਂ ਪੰਜਾਬੀ ਫ਼ਿਲਮ ਇੰਡਸਟਰੀ 'ਚ ਪ੍ਰਸਿੱਧ ਚਿਹਰਾ ਹੈ। ਪੰਜਾਬ ਦੇ ਧੂਰੀ ਵਿਚ ਪੈਦਾ ਹੋਏ ਬਿਨੂੰ ਢਿੱਲੋਂ ਨੂੰ ਨਾਟਕਾਂ 'ਚ ਕੰਮ ਕਰਨ ਦਾ ਇੱਕ ਵੱਡਾ ਅਨੁਭਵ ਹੈ ਉਹ ਫਿਲਮਾਂ ਵਿਚ ਆਉਣ ਤੋਂ ਪਹਿਲਾਂ ਨਾਟਕਾਂ ਵਿਚ ਅਲੱਗ-ਅਲੱਗ ਕਿਰਦਾਰ ਨਿਭਾਉਂਦੇ ਸਨ। ਪਾਲੀਵੁੱਡ ਇੰਡਸਟਰੀ 'ਚ ਥੋੜ੍ਹੇ ਸਮੇਂ ਹੀ ਵੱਖਰੀ ਪਛਾਮ ਬਣਾ ਚੁੱਕੇ ਬਿਨੂੰ ਢਿੱਲੋਂ ਦਾ ਅੱਜ 49ਵਾਂ ਜਨਮਦਿਨ ਹੈ।ਉਨ੍ਹਾਂ ਦਾ ਜਨਮ ਸੰਗਰੂਰ (ਪੰਜਾਬ) 'ਚ ਹੋਇਆ। ਕਾਮੇਡੀ ਵਾਲੇ ਕਿਰਦਾਰਾਂ ਨਾਲ ਬਿਨੂੰ ਨੇ ਪੰਜਾਬੀ ਸਿਨੇਮਾ 'ਚ ਖਾਸ ਜਗ੍ਹਾ ਬਣਾਈ ਹੈ। ਪਿਛੇ ਜਿਹੇ ਰਿਲੀਜ਼ ਹੋਈ ਉਨ੍ਹਾਂ ਦੀ ਫਿਲਮ 'ਵੇਖ ਬਰਾਤਾਂ ਚੱਲੀਆਂ' ਨਾਲ ਉਹ ਨਿੱਘੇ ਸੁਭਾਅ ਤੇ ਸ਼ਾਨਦਾਰ ਅਦਾਕਾਰ ਵਜੋਂ ਉਭਰੇ। ਜਾਣਕਾਰੀ ਮੁਤਾਬਕ ਬਿਨੂੰ ਢਿੱਲੋਂ ਦਾ ਇਥੋਂ ਤਕ ਪਹੁੰਚਣ ਦਾ ਸਫਰ ਸੌਖਾ ਨਹੀਂ ਸੀ।
ਕਰੀਅਰ ਦੀ ਸ਼ੁਰੂਆਤ ਕੀਤੀ ਸੀ ਭੰਗੜੇ ਤੋਂ
ਬਿਨੂੰ ਢਿੱਲੋਂ ਨੇ ਆਪਣੀ ਕਰੀਅਰ ਦੀ ਸ਼ੁਰੂਆਤ ਭੰਗੜੇ ਦੀ ਪੇਸ਼ਕਾਰੀ ਰਾਹੀਂ ਕੀਤੀ ਅਤੇ ਅਦਾਕਾਰੀ ਦੇ ਖੇਤਰ 'ਚ ਸ਼ਾਮਲ ਹੋਣ ਤੋਂ ਪਹਿਲਾਂ ਇਸ ਨੂੰ ਭਾਰਤੀ ਮੇਲੇ 'ਚ ਜਰਮਨ ਅਤੇ ਯੂ. ਕੇ. 'ਚ ਪੇਸ਼ਕਾਰੀ ਕਰਨ ਦਾ ਮੌਕਾ ਮਿਲਿਆ। ਯੂਨੀਵਰਸਿਟੀ 'ਚ ਪੜਦਿਆਂ ਹੀ ਉਨ੍ਹਾਂ ਨੇ ਨਾਟਕਾਂ 'ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਥਿਏਟਰ 'ਚ ਛੋਟੇ-ਛੋਟੇ ਕਿਰਦਾਰ ਨਿਭਾਉਣੇ ਸ਼ੁਰੂ ਕੀਤੇ। ਉਸ ਸਮੇਂ ਥਿਏਟਰ 'ਚ ਆਪਣਾ ਕਰੀਅਰ ਸੋਚਣਾ ਤਾਂ ਦੂਰ ਦੀ ਗੱਲ, ਪਰਿਵਾਰ ਦਾ ਗੁਜ਼ਾਰਾ ਕਰਨ ਜੋਗੇ ਵੀ ਪੈਸੇ ਨਹੀਂ ਜੁੜਦੇ ਸਨ ਪਰ ਬਿਨੂੰ ਢਿੱਲੋਂ ਨੇ ਇੱਥੇ ਵੀ ਹਾਰ ਨਾ ਮੰਨੀ। ਥਿਏਟਰ ਰਾਹੀਂ ਬਿਨੂੰ ਨੇ ਪਹਿਲੀ ਵਾਰ 750 ਰੁਪਏ ਕਮਾਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਹੋਰ ਮਿਹਨਤ ਕੀਤੀ ਅਤੇ ਸਾਲ ਬਾਅਦ 750 ਦੀ ਕਮਾਈ 1000 ਤੱਕ ਪਹੁੰਚ ਗਈ। ਫਿਰ ਬਿਨੂੰ ਢਿੱਲੋਂ ਨੇ ਪੂਰਾ ਇਕ ਸਾਲ ਆਪਣੇ ਘਰੋਂ ਦੂਰ ਰਹਿ ਕੇ ਆਪਣੇ ਕੰਮ 'ਚ ਲਗਨ ਦਿਖਾਈ ਅਤੇ ਸਾਲ 'ਚ 75000 ਰੁਪਏ ਕਮਾਏ। ਇਸ ਤੋਂ ਉਨ੍ਹਾਂ ਨੂੰ ਲਗਾਤਾਰ ਫ਼ਿਲਮਾਂ ਮਿਲਦੀਆਂ ਗਈਆਂ।
ਇਨ੍ਹਾਂ ਫ਼ਿਲਮਾਂ 'ਚ ਕੀਤੀ ਦਮਦਾਰ ਐਕਟਿੰਗ
ਬਿਨੂੰ ਢਿੱਲੋਂ ਨੇ ਸਾਲ 2002 'ਸ਼ਹੀਦੇ ਆਜਮ', 2012 'ਕੈਰੀ ਆਨ ਜੱਟਾ', 2015 'ਮੁੰਡੇ ਕਮਾਲ ਦੇ', 2015 'ਅੰਗਰੇਜ਼', 2014 'ਗੋਰਿਆਂ ਨੂੰ ਦਫਾ ਕਰੋ', 2014 'ਆ ਗਏ ਮੁੰਡੇ ਯੂ ਕੇ ਦੇ', 2014 'ਜੱਟ ਪ੍ਰਦੇਸੀ', 2014 'ਸਾਡਾ ਜਵਾਈ ਐਨ ਆਰ ਆਈ', 2014 'ਓ ਮਾਈ ਪਿਓ ਜੀ', 2014 'ਮਿਸਟਰ ਐਂਡ ਮਿਸਿਜ਼ 420', 2016 'ਚੰਨੋ ਕਮਲੀ ਯਾਰ ਦੀ', 2017 'ਵੇਖ ਬਰਾਤਾਂ ਚੱਲੀਆਂ', 'ਕੈਰੀ ਆਨ ਜੱਟਾ 2', 'ਵਧਾਈਆਂ ਜੀ ਵਧਾਈਆਂ' ਆਦਿ ਫ਼ਿਲਮਾਂ 'ਚ ਅਦਾਕਾਰੀ ਦਾ ਕਮਾਲ ਦਿਖਾਇਆ ਅਤੇ ਲੋਕਾਂ ਨੂੰ ਟੁੰਬਿਆ।
ਵਿਲੇਨ ਤੋਂ ਬਣ ਗਏ ਕਾਮੇਡੀਅਨ
ਬਿਨੂੰ ਢਿੱਲੋਂ ਨੇ ਫ਼ਿਲਮਾਂ 'ਚ ਬਤੌਰ ਵਿਲੇਨ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਵਿਲੇਨ ਤੋਂ ਕਾਮਿਕ ਵਿਲੇਨ ਦੀ ਇਮੇਜ ਬਣ ਗਈ ਅਤੇ ਫਿਰ ਪੂਰੀ ਤਰ੍ਹਾਂ ਕਾਮੇਡੀਅਨ ਹੀ ਬਣ ਗਏ। ਪਹਿਲਾਂ ਦੇ ਦੌਰ 'ਚ ਪੰਜਾਬੀ ਫ਼ਿਲਮਾਂ ਲੱਖਾਂ ਰੁਪਏ 'ਚ ਬਣ ਜਾਂਦੀਆਂ ਸਨ ਅਤੇ ਅਜੋਕੇ ਪੰਜਾਬੀ ਸਿਨੇਮਾ 'ਚ ਫ਼ਿਲਮਾਂ ਨੂੰ ਬਣਾਉਣ 'ਤੇ ਕਰੋੜਾਂ ਖਰਚੇ ਜਾ ਰਹੇ ਹਨ। ਵਰਤਮਾਨ 'ਚ ਪੰਜਾਬੀ ਫ਼ਿਲਮ ਇੰਡਸਟਰੀ ਅੱਗੇ ਵੱਧ ਰਹੀ ਹੈ ਅਤੇ ਬਾਲੀਵੁੱਡ ਦੇ ਐਕਟਰ ਵੀ ਪੰਜਾਬੀ ਫ਼ਿਲਮਾਂ ਦਾ ਹਿੱਸਾ ਬਣ ਰਹੇ ਹਨ।
Sonu Sood ਨੇ ਮਹਿਲਾ ਆਟੋ ਰਿਕਸ਼ਾ ਡਰਾਈਵਰ ਨਾਲ ਕੀਤੀ ਖ਼ਾਸ ਮੁਲਾਕਾਤ
NEXT STORY