ਮੁੰਬਈ - ਐਮਾਜ਼ੋਨ ਐੱਮ.ਐਕਸ. ਪਲੇਅਰ ਨੇ ਆਗਾਮੀ ਓਰਿਜਨਲ ਸੀਰੀਜ਼ ‘ਅਮਰ ਵਿਸ਼ਵਾਸ’ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ। ਇਹ ਦਮਦਾਰ ਕੋਰਟ ਰੂਮ ਡਰਾਮਾ ਹੈ, ਜੋ ਸੱਤਾ, ਅਪਰਾਧ ਅਤੇ ਨਿਆਂ ਦੇ ਮੁਸ਼ਕਿਲ ਟਕਰਾਅ ਨੂੰ ਡੂੰਘਾਈ ਨਾਲ ਉਜਾਗਰ ਕਰਦਾ ਹੈ। ਰਾਜੀਵ ਖੰਡੇਲਵਾਲ ਸੀਰੀਜ਼ ’ਚ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ।
ਉੱਥੇ ਹੀ, ਰਵੀ ਬਹਿਲ, ਆਮਿਰ ਅਲੀ ਅਤੇ ਬਰਖਾ ਬਿਸ਼ਟ ਵੀ ਅਹਿਮ ਰੋਲ ’ਚ ਦਿਖਾਈ ਦੇਣਗੇ। ਇਹ ਸੀਰੀਜ਼ ਇਕ ਹਾਈ-ਸਟੇਕਸ ਕੋਰਟ ਰੂਮ ਲੜਾਈ ਦੀ ਕਹਾਣੀ ਹੈ, ਜਿੱਥੇ ਸੱਚ ਮਿਲਣਾ ਮੁਸ਼ਕਿਲ ਹੈ ਅਤੇ ਨਿਆਂ ਦੀ ਕੀਮਤ ਬਹੁਤ ਜ਼ਿਆਦਾ ਹੈ। ਪ੍ਰਸਿੱਧ ਲੇਖਕ ਸੁਹਾਸ ਸ਼ਿਰਵਲਕਰ ਦੇ ਚਰਚਿਤ ਨਾਵਲਾਂ ’ਤੇ ਆਧਾਰਿਤ ‘ਅਮਰ ਵਿਸ਼ਵਾਸ’ ਨੂੰ ਅਰਜੁਨ ਸਿੰਘ ਬਰਨ ਅਤੇ ਕਾਰਤਿਕ ਡੀ. ਨਿਸ਼ਾਨਦਾਰ ਨੇ ਜੀ.ਐੱਸ.ਈ.ਏ.ਐੱਮ.ਐੱਸ. ਦੇ ਬੈਨਰ ਹੇਠ ਬਣਾਇਆ ਅਤੇ ਪ੍ਰੋਡਿਊਸ ਕੀਤਾ ਹੈ। ਇਹ ਉਹੀ ਟੀਮ ਹੈ, ਜਿਸ ਨੇ ਸਲਾਹੀ ਗਈ ਸੀਰੀਜ਼ ‘ਸਮਾਂਤਰ’ ਬਣਾਈ ਸੀ। ਇਹ ਸੀਰੀਜ਼ 11 ਫਰਵਰੀ 2026 ਤੋਂ ਐਮਾਜ਼ੋਨ ਐੱਮ.ਐਕਸ. ਪਲੇਅਰ ’ਤੇ ਵਿਸ਼ੇਸ਼ ਤੌਰ ’ਤੇ ਸਟ੍ਰੀਮ ਹੋਵੇਗੀ।
‘ਸ਼ਬਦ’ ਦਾ ਮਤਲਬ ਡੂੰਘਾ, ਪੂਰੀ ਜ਼ਿੰਦਗੀ ਦਾ ਸਬਕ ਇਸ ’ਚ ਲੁਕਿਆ ਹੈ : ਸਵਿੰਦਰ ਵਿੱਕੀ
NEXT STORY