ਮੁੰਬਈ—ਪਲਾਸਟਿਕ ਸਰਜਰੀ ਦਾ ਲੋਕ ਅਪਣੀ ਖੂਬਸੁਰਤੀ ਨੂੰ ਵਧਾਉਣ 'ਚ ਮਦਦ ਕਰ ਰਹੇ ਹਨ। ਬਾਲੀਵੁੱਡ ਦੀ ਤਰ੍ਹਾਂ ਟੀ.ਵੀ ਇੰਡਸਟਰੀ 'ਚ ਕਾਫੀ ਰੁਝਾਨ ਚਲ ਰਿਹਾ ਹੈ। ਕਈ ਟੀ. ਵੀ ਸੇਲੇਬ੍ਰਿਟੀ ਨੇ ਆਪਣੀ ਲੁੱਕ ਨੂੰ ਵਧੀਆ ਬਣਾਉਣ ਲਈ ਇਹ ਸਰਜਰੀ ਕਰਵਾਈ ਹੈ। ਹਾਲਾਂਕਿ ਉਨ੍ਹਾਂ ਨੇ ਕਦੀ ਇਸ ਗੱਲ ਨੂੰ ਖੁੱਲ ਕੇ ਸਵੀਕਾਰ ਨਹੀਂ ਕੀਤਾ ਹੈ।
'ਦੇਵੋ ਕੇ ਦੇਵ' ਮਹਾਦੇਵ ਦੀ ਸਤੀ ਅਤੇ ਪ੍ਰੋਜੈਕਟ 'ਚ 'ਨਾਗਿਨ' 'ਚ ਸ਼ਿਵਨਿਆ ਦੇ ਰੋਲ 'ਚ ਨਜ਼ਰ ਆ ਰਹੀ ਮੋਨੀ ਰਾਏ ਆਪਣੇ ਬੁੱਲ ਦੀ ਸਰਜਰੀ ਕਰਵਾ ਚੁੱਕੀ ਹੈ ਕਿਉਂਕਿ ਉਨ੍ਹਾਂ ਦਾ ਉੱਪਰਲਾ ਬੁੱਲ ਕਾਫੀ ਪਤਲਾ ਸੀ, ਜਿਸ ਤੋਂ ਉਹ ਖੁਸ਼ ਨਹੀਂ ਸੀ।
'ਬਿੰਗ ਬੌਸ' ਅਤੇ 'ਰਾਖੀ ਕਾ ਸਵੰਬਰ' ਵਰਗੇ ਰਿਆਲਿਟੀ ਸ਼ੋਅ 'ਚ ਨਜ਼ਰ ਆ ਚੁੱਕੀ ਰਾਖੀ ਸਾਂਵਤ ਆਪਣੀ ਸਰੀਰ ਦੇ ਹਰ ਭਾਗ 'ਚ ਲੱਗਭਗ ਸਰਜਰੀ ਕਰਵਾ ਚੁੱਕੀ ਹੈ।
ਟੀ. ਵੀ ਸੀਰੀਅਲ 'ਬਿਦਾਈ', 'ਸਪਨਾ ਬਾਬੂਲ ਕਾ', 'ਰਾਮ ਮਿਲਾਈ ਜੋੜੀ' ਵਰਗੇ ਸੀਰੀਅਲ 'ਚ ਨਜ਼ਰ ਆ ਚੁੱਕੀ ਸਾਰਾ ਖਾਨ ਨੇ ਆਪਣੀਆਂ, ਗੱਲਾਂ, ਅੱਖਾਂ ਅਤੇ ਨੱਕ ਦੀ ਸਰਜਰੀ ਕਰਵਾਈ ਹੈ।
ਇਕ ਇੰਟਰਵਿਊ ਦੌਰਾਨ ਗੌਹਰ ਖਾਨ ਨੇ ਦੱਸਿਆ ਹੈ ਕਿ ਆਪਣੀ ਲਿਪ ਸਰਜ਼ਰੀ ਦੀ ਗੱਲ ਨੂੰ ਸਵੀਕਾਰ ਕੀਤਾ ਅਸਲ 'ਚ ਉਨ੍ਹਾਂ ਨੇ ਰਿਆਲਟੀ ਸ਼ੋਅ ਦੇ ਲਈ ਇਹ ਸਰਜਰੀ ਕਰਵਾਈ ਸੀ ਪਰ ਪਲਾਸਟਿਕ ਸਰਜਰੀ ਤੋਂ ਬਾਅਦ ਉਨ੍ਹਾਂ ਦੇ ਬੁੱਲਾਂ ਦੀ ਸ਼ੇਪ ਖਰਾਬ ਹੋ ਗਈ ਤਾਂ ਜਿਸ ਕਾਰਨ ਉਨ੍ਹਾਂ ਨੇ ਸ਼ੂਟ ਰੱਦ ਕਰ ਦਿੱਤਾ।
ਦੋ ਸਾਲ ਪਹਿਲੇ ਰਸ਼ਿਮ ਦੇਸਾਈ ਨੇ ਆਪਣੇ ਸਰੀਰ ਦੀ ਵਾਧੂ ਚਰਬੀ ਹਟਾਉਣ ਲਈ ਸਰਜਰੀ ਕਰਵਾਈ ਸੀ। ਮੁੰਬਈ ਦੇ ਇੱਕ ਹਸਪਤਾਲ 'ਚ ਇਹ ਸਰਜਰੀ ਹੋਈ ਸੀ।
'ਯੇ ਹੈ ਮੇਰੀ ਲਾਈਫ' ਸੀਰੀਅਲ 'ਚ ਪੂਜਾ ਮਹਿਤਾ ਦਾ ਰੋਲ ਕਰ ਚੁੱਕੀ ਸ਼ਮਾ ਸਿੰਕਦਰ ਦੇ ਬਾਰੇ 'ਚ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਪਲਾਸਟਿਕ ਸਰਜਰੀ ਦੀ ਮਦਦ ਨਾਲ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ।
ਦੂਰ ਹੋਈਆਂ ਵਿਰਾਟ-ਅਨੁਸ਼ਕਾ ਵਿਚਕਾਰ ਦੂਰੀਆਂ, ਸਾਹਮਣੇ ਆਈ ਤਸਵੀਰ
NEXT STORY