ਮੁੰਬਈ- ਵਾਣੀ ਕਪੂਰ ਨੇ ਹਾਲ ਹੀ 'ਚ ਆਪਣੀ ਬਲੈਕ ਡਰੈੱਸ 'ਚ ਕੁਝ ਬਹੁਤ ਹੀ ਕਿਲੱਰ ਪੋਜ਼ ਦਿੱਤੇ ਹਨ। ਤਸਵੀਰਾਂ ਨੂੰ ਦੇਖ ਕੇ ਫੈਨਜ਼ ਦੇ ਦਿਲਾਂ ਦੀ ਧੜਕਣ ਤੇਜ਼ ਹੋ ਗਈ ਹੈ। ਉਸ ਨੇ ਇਹ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿੱਥੇ ਉਸ ਦੀ ਹੌਟਨੈੱਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।

ਵਾਣੀ ਨੇ ਲਾਈਟ ਮੇਕਅੱਪ, ਪੋਨੀਟੇਲ ਅਤੇ ਆਰੇਂਜ ਬੂਟਾਂ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ। ਉਸ ਦੇ ਸਟਾਈਲਿਸ਼ ਕੰਨਾਂ ਨੇ ਉਸ ਦੀ ਦਿੱਖ ਨੂੰ ਹੋਰ ਵੀ ਆਕਰਸ਼ਕ ਬਣਾ ਦਿੱਤਾ ਹੈ। ਵਾਣੀ ਦੀਆਂ ਇਨ੍ਹਾਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ ਅਤੇ ਪ੍ਰਸ਼ੰਸਕ ਉਸ ਦੇ ਹੌਟ ਅਵਤਾਰ ਦੀ ਤਾਰੀਫ ਕਰ ਰਹੇ ਹਨ।

ਵੀਰਵਾਰ ਨੂੰ ਵਾਣੀ ਦੀ ਨਵੀਂ ਫਿਲਮ 'ਖੇਲ ਖੇਲ ਮੇਂ' ਵੀ ਰਿਲੀਜ਼ ਹੋਈ, ਜਿਸ ਨੂੰ ਦਰਸ਼ਕਾਂ ਦਾ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ ਹੈ।

ਹਾਲਾਂਕਿ ਫਿਲਮ ਦੇ ਰਿਵਿਊ ਨੂੰ ਲੈ ਕੇ ਵੱਖ-ਵੱਖ ਰਾਏ ਹੋ ਸਕਦੀ ਹੈ ਪਰ ਵਾਣੀ ਦੀਆਂ ਇਨ੍ਹਾਂ ਸਟਾਈਲਿਸ਼ ਅਤੇ ਹੌਟ ਤਸਵੀਰਾਂ ਨੇ ਦਰਸ਼ਕਾਂ ਅਤੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।


Amitabh Bachchan ਨੇ ਦੱਸਿਆ 81 ਸਾਲ ਦੀ ਉਮਰ 'ਚ ਕੰਮ ਕਰਨ ਦਾ ਕਾਰਨ, ਕਿਹਾ..
NEXT STORY