ਮੁੰਬਈ (ਬਿਊਰੋ) - ਕੋਰੋਨਾ ਵਾਇਰਸ ਦੀ ਦੂਜੀ ਲਹਿਰ ਰੁਕਣ ਦਾ ਨਾਂ ਨਹੀਂ ਲੈ ਰਹੀ, ਜਿਸ ਕਰਕੇ ਦੇਸ਼ 'ਚ ਲਗਾਤਾਰ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ। ਇਸ ਸਭ ਦੇ ਚਲਦੇ ਸੋਸ਼ਲ ਮੀਡੀਆ 'ਤੇ ਕੁਝ ਅਜਿਹੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ, ਜੋ ਲੋਕਾਂ ਦੇ ਦਿਲ ਨੂੰ ਛੂਹ ਜਾਂਦੀਆਂ ਹਨ । ਅਜਿਹੀ ਹੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਡਾਕਟਰ ਅਤੇ ਨਰਸਾਂ ਮਰੀਜ਼ਾਂ ਨੂੰ ਦੋ ਪਲ ਦੀ ਖੁਸ਼ੀ ਦੇ ਦੇਣ ਲਈ ਡਾਂਸ ਕਰ ਰਹੇ ਹਨ। ਡਾਕਟਰਾਂ ਤੇ ਨਰਸਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਕੁਝ ਡਾਕਟਰ ਸਲਮਾਨ ਖ਼ਾਨ ਦੀ ਨਵੀਂ ਫ਼ਿਲਮ 'ਰਾਧੇ' ਦੇ 'ਸੀਟੀ ਮਾਰ' ਗੀਤ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਫ਼ਿਲਮ ਦੀ ਹੀਰੋਇਨ ਦਿਸ਼ਾ ਪਾਟਨੀ ਨੇ ਵੀ ਇਸ 'ਤੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਡਾਕਟਰਾਂ ਦੀ ਇਹ ਛੋਟੀ ਜਿਹੀ ਕਲਿੱਪ ਦਿਸ਼ਾ ਪਾਟਨੀ ਦੇ ਇੱਕ ਫੈਨ ਕਲੱਬ ਵਲੋਂ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਗਈ ਸੀ।
ਦੱਸ ਦਈਏ ਕਿ ਵੀਡੀਓ 'ਚ ਡਾਕਟਰਾਂ ਨੇ ਹਸਪਤਾਲ ਦੇ ਕਾਰੀਡੋਰ 'ਚ 'ਸੀਟੀ ਮਾਰ' ਗੀਤ 'ਤੇ ਰੱਜ ਕੇ ਡਾਂਸ ਕੀਤਾ। ਸਾਰੇ ਡਾਕਟਰਾਂ ਤੇ ਨਰਸਾਂ ਨੇ ਮਾਸਕ ਪਹਿਨ ਕੇ 'ਸੀਟੀ ਮਾਰ' ਗੀਤ ਦੀ ਧੁਨ 'ਤੇ ਨੱਚ ਰਹੇ ਹਨ। ਦਿਸ਼ਾ ਪਾਟਨੀ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ, 'ਵਾਹ ਵਾਹ! ਸਾਡੇ ਅਸਲ ਹੀਰੋ।'
ਦੱਸਣਯੋਗ ਹੈ ਕਿ ਫ਼ਿਲਮ 'ਰਾਧੇ' ਦੀ ਪਹਿਲੇ ਦਿਨ ਦੀ ਓਵਰਸੀਜ਼ ਕਮਾਈ ਸਾਹਮਣੇ ਆ ਗਈ ਹੈ ਤੇ ਜ਼ਿਆਦਾਤਰ ਥਾਵਾਂ 'ਤੇ ਫ਼ਿਲਮ ਖ਼ਾਸ ਬਿਜ਼ਨੈੱਸ ਨਹੀਂ ਕਰ ਸਕੀ ਹੈ। ਬਾਲੀਵੁੱਡ ਹੰਗਾਮਾ ਦੀ ਇਕ ਰਿਪੋਰਟ ਮੁਤਾਬਕ ਆਸਟਰੇਲੀਆ 'ਚ ਫ਼ਿਲਮ ਨੂੰ ਕੁਲ 66 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ ਤੇ ਫ਼ਿਲਮ ਨੇ ਇਥੇ ਕੁਲ 35 ਲੱਖ 77 ਹਜ਼ਾਰ ਰੁਪਏ ਦੀ ਕਮਾਈ ਕੀਤੀ ਹੈ। ਨਿਊਜ਼ੀਲੈਂਡ 'ਚ ਫ਼ਿਲਮ ਨੂੰ ਕੁਲ 19 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ ਤੇ ਇਥੇ ਫ਼ਿਲਮ ਨੇ 5 ਲੱਖ 89 ਹਜ਼ਾਰ ਰੁਪਏ ਦੀ ਕਮਾਈ ਕੀਤੀ ਹੈ। 'ਦਬੰਗ 3' ਦੇ ਮੁਕਾਬਲੇ ਇਹ ਕਮਾਈ ਬਹੁਤ ਘੱਟ ਹੈ। ਫ਼ਿਲਮ 'ਦਬੰਗ 3' ਨੇ ਪਹਿਲੇ ਦਿਨ ਆਸਟਰੇਲੀਆ ਤੇ ਨਿਊਜ਼ੀਲੈਂਡ 'ਚ ਕੁਲ 90 ਲੱਖ 74 ਹਜ਼ਾਰ ਰੁਪਏ ਦੀ ਕਮਾਈ ਕੀਤੀ ਸੀ ਤੇ ਭਾਰਤ 'ਚ ਕੁਲ 72 ਲੱਖ ਰੁਪਏ ਕਮਾਏ ਸਨ।
ਵਿਰਾਟ ਕੋਹਲੀ ਅਤੇ ਆਲੀਆ ’ਤੇ ਭੜਕੇ ਬਾਲੀਵੁੱਡ ਅਦਾਕਾਰ, ਕਿਹਾ- ‘ਦਾਨ ਕਰਨ ਲਈ ਲੋਕਾਂ ਤੋਂ ਭੀਖ ਕਿਉਂ ਮੰਗਦੇ ਹੋ’
NEXT STORY