ਮੁੰਬਈ (ਬਿਊਰੋ)– ਬਾਲੀਵੁੱਡ ਇੰਡਸਟਰੀ ਦੀ ਦਿੱਗਜ ਅਦਾਕਾਰਾ ਰੇਖਾ ਅੱਜ ਵੀ ਕਰੋੜਾਂ ਦਿਲਾਂ ਦੀ ਧੜਕਣ ਹੈ। ਉਹ ਇਸ ਸਮੇਂ ਫ਼ਿਲਮ ਇੰਡਸਟਰੀ ’ਤੇ ਵੀ ਰਾਜ ਕਰ ਰਹੀ ਹੈ ਪਰ ਇਨ੍ਹੀਂ ਦਿਨੀਂ ਉਹ ਇਕ ਖ਼ਬਰ ਕਾਰਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਸ ਦੀ ਜੀਵਨੀ ‘ਰੇਖਾ : ਦਿ ਅਨਟੋਲਡ ਸਟੋਰੀ’ ਦੇ ਹਵਾਲੇ ਨਾਲ ਕੁਝ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਉਹ ਆਪਣੀ ਸੈਕਟਰੀ ਨਾਲ ਲਿਵ-ਇਨ ਰਿਲੇਸ਼ਨਸ਼ਿਪ ’ਚ ਸੀ ਪਰ ਕੁਝ ਸਮਾਂ ਪਹਿਲਾਂ ਕਿਤਾਬ ਦੇ ਲੇਖਕ ਯਾਸਿਰ ਉਸਮਾਨ ਨੇ ਰੇਖਾ ਬਾਰੇ ਆਖੀਆਂ ਗੱਲਾਂ ’ਤੇ ਆਪਣੀ ਚੁੱਪੀ ਤੋੜਦਿਆਂ ਉਨ੍ਹਾਂ ਨੂੰ ‘ਮਨਘੜਤ ਕਹਾਣੀ’ ਕਿਹਾ ਸੀ।
ਜੀਵਨੀ ‘ਰੇਖਾ : ਦਿ ਅਨਟੋਲਡ ਸਟੋਰੀ’ ਦੇ ਲੇਖਕ ਯਾਸਿਰ ਉਸਮਾਨ ਨੇ ਉਨ੍ਹਾਂ ਸਾਰੀਆਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਕਿ ਉਨ੍ਹਾਂ ਦੀ ਕਿਤਾਬ ’ਚ ਦਾਅਵਾ ਕੀਤਾ ਗਿਆ ਹੈ ਕਿ ਦਿੱਗਜ ਅਦਾਕਾਰਾ ਕਈ ਸਾਲਾਂ ਤੋਂ ਆਪਣੀ ਸੈਕਟਰੀ ਨਾਲ ‘ਲਿਵ-ਇਨ ਰਿਲੇਸ਼ਨਸ਼ਿਪ’ ’ਚ ਸੀ। ਉਸਮਾਨ ਨੇ ਆਪਣੇ ਟਵਿਟਰ ’ਤੇ ਇਕ ਲੰਮਾ ਬਿਆਨ ਸਾਂਝਾ ਕੀਤਾ ਤੇ ਝੂਠੇ ਦਾਅਵੇ ’ਤੇ ਆਪਣਾ ਗੁੱਸਾ ਜ਼ਾਹਿਰ ਕੀਤਾ।
ਇਹ ਖ਼ਬਰ ਵੀ ਪੜ੍ਹੋ : 25 ਸਾਲ ਦੀ ਉਮਰ ’ਚ ਕਰੋੜਪਤੀ ਬਣਿਆ ‘Bigg Boss OTT 2’ ’ਚ ਨਜ਼ਰ ਆਉਣ ਵਾਲਾ ਯੂਟਿਊਬਰ ਅਭਿਸ਼ੇਕ ਮਲਹਾਨ
ਉਨ੍ਹਾਂ ਮੇਰੀ ਕਿਤਾਬ ‘ਰੇਖਾ : ਦਿ ਅਨਟੋਲਡ ਸਟੋਰੀ’ ਦਾ ਹਵਾਲਾ ਦਿੰਦਿਆਂ ਲਿਖਿਆ, ‘‘ਲਿਵ-ਇਨ ਰਿਲੇਸ਼ਨਸ਼ਿਪ ਦੇ ਦੋਸ਼ ਲਗਾਉਣ ਵਾਲੇ ਲੇਖ ਪੂਰੀ ਤਰ੍ਹਾਂ ਮਨਘੜਤ ਤੇ ਝੂਠੇ ਹਨ। ਇਨ੍ਹਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਇਸ ਦਾ ਇਰਾਦਾ ਸਿਰਫ ਸਨਸਨੀ ਫੈਲਾਉਣਾ ਹੈ। ਮੈਂ ਇਹ ਕਹਿਣਾ ਚਾਹਾਂਗਾ ਕਿ ਮੀਡੀਆ ’ਚ ਜੋ ਕਿਹਾ ਜਾ ਰਿਹਾ ਹੈ, ਉਹ ਮੇਰੀ ਕਿਤਾਬ ’ਚ ਨਹੀਂ ਲਿਖਿਆ ਗਿਆ। ਇਸ ਤੋਂ ਇਲਾਵਾ ਮੈਂ ਆਪਣੀ ਕਿਤਾਬ ’ਚ ਕਿਤੇ ਵੀ ਪੂਰੇ ਲਿਵ-ਇਨ ਰਿਲੇਸ਼ਨਸ਼ਿਪ ਜਾਂ ਜਿਨਸੀ ਸਬੰਧਾਂ ਦੀ ਗੱਲ ਨਹੀਂ ਵਰਤੀ ਹੈ।’’
ਸਾਰੇ ਝੂਠੇ ਦਾਅਵਿਆਂ ਨੂੰ ਰੱਦ ਕਰਦਿਆਂ ਲੇਖਕ ਨੇ ਲਿਖਿਆ, ‘‘ਇਹ ਝੂਠੇ ਲੇਖ ਮਾੜੀ ਕਲਿੱਕਬੇਟ ਪੱਤਰਕਾਰੀ ਦਾ ਨਤੀਜਾ ਹਨ ਤੇ ਸਾਨੂੰ ਹਰ ਸਾਲ ਇਸ ਦੀਆਂ ਉਦਾਹਰਣਾਂ ਮਿਲਦੀਆਂ ਰਹਿੰਦੀਆਂ ਹਨ। ਜੇਕਰ ਮੇਰੀ ਕਿਤਾਬ ‘ਰੇਖਾ : ਦਿ ਅਨਟੋਲਡ ਸਟੋਰੀ’ ਨਾਲ ਸਬੰਧਤ ਇਨ੍ਹਾਂ ਲੇਖਾਂ ਨੂੰ ਤੁਰੰਤ ਠੀਕ ਨਾ ਕੀਤਾ ਗਿਆ ਤਾਂ ਅਸੀਂ ਜ਼ਿੰਮੇਵਾਰ ਪ੍ਰਕਾਸ਼ਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਤੋਂ ਵੀ ਗੁਰੇਜ਼ ਨਹੀਂ ਕਰਾਂਗੇ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪਿਓ ਤੋਂ ਚੋਰੀ ਹਿਮਾਂਸ਼ੀ ਖੁਰਾਣਾ ਮਾਂ ਨਾਲ ਮਿਲ ਕਰਦੀ ਸੀ ਇਹ ਕੰਮ, ਲੋਕੀਂ ਤਾਹਨੇ ਮਾਰ ਆਖਦੇ ਸਨ 'ਤੂੰ ਤਾਂ ਨੱਚਣ ਵਾਲੀ ਹੈ'
NEXT STORY